ਮਹਾਂਵੀਰ ਜੈਯੰਤੀ ਦੇ ਪਵਿੱਤਰ ਦਿਹਾੜੇ ਮੌਕੇ ਹਨੂੰਮਾਨ ਮੰਦਿਰ ਰੋਡ ਮਲੋਟ ਵਿਖੇ ਲਗਾਇਆ ਗਿਆ ਲੰਗਰ

ਮਹਾਂਵੀਰ ਜੈਯੰਤੀ ਦੇ ਪਵਿੱਤਰ ਦਿਹਾੜੇ ਮੌਕੇ ਹਨੂੰਮਾਨ ਮੰਦਿਰ ਰੋਡ ਮਲੋਟ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੁਲਚੇ ਛੋਲੇ, ਚਾਟ, ਕੋਲਡ ਡਰਿੰਕ, ਲੱਡੂਆਂ ਦਾ ਲੰਗਰ ਲਗਾਇਆ ਗਿਆ।

ਮਲੋਟ : ਮਹਾਂਵੀਰ ਜੈਯੰਤੀ ਦੇ ਪਵਿੱਤਰ ਦਿਹਾੜੇ ਮੌਕੇ ਹਨੂੰਮਾਨ ਮੰਦਿਰ ਰੋਡ ਮਲੋਟ ਵਿਖੇ ਸਵੇਰੇ 9 ਵਜੇ ਤੋਂ ਸ਼ਾਮ 7 ਵਜੇ ਤੱਕ ਲੰਗਰ ਦਾ ਆਯੋਜਨ ਕੀਤਾ ਗਿਆ। ਇਸ ਮੌਕੇ ਕੁਲਚੇ ਛੋਲੇ, ਚਾਟ, ਕੋਲਡ ਡਰਿੰਕ, ਲੱਡੂਆਂ ਦਾ ਲੰਗਰ ਲਗਾਇਆ ਗਿਆ। ਸ਼ਾਮ 7 ਵਜੇ ਕੇਕ ਵੀ ਕੱਟਿਆ ਗਿਆ। ਇਹ ਲੰਗਰ ਸਮੂਹ ਮੁਹੱਲਾ ਨਿਵਾਸੀਆਂ ਦੇ ਸਹਿਯੋਗ ਨਾਲ ਲਗਾਇਆ ਗਿਆ।

ਇਸ ਮੌਕੇ ਲਾਲ ਰਾਮ ਖਟਕ, ਸਤਵੀਰ ਮਹਾਂਵਰ, ਵਿਨੋਦ ਖਟਕ, ਸ਼ਸ਼ੀ ਡਾਬਲਾ, ਅਸ਼ੋਕ ਮਹਾਂਵਰ ਨਰੇਸ਼ ਮਹਾਂਵਰ, ਭੋਲਾ ਮਹਾਂਵਰ, ਸੁਰੇਸ਼ ਖਟਕ, ਦਿਨੇਸ਼ ਖਟਕ, ਮੁੰਨਾ ਲਾਲ, ਰਵੀ ਕੁਮਾਰ, ਰਾਜ ਕੁਮਾਰ, ਜੱਬੂ ਕੁਮਾਰ, ਕ੍ਰਿਸ਼ਨਾ ਆਦਿ ਨੇ ਸੇਵਾ ਨਿਭਾਈ।

Author : Malout Live