ਸਿਵਲ ਹਸਪਤਾਲ ਮਲੋਟ ਨੂੰ ਮਿਲਿਆ ਮਨੋਰੋਗਾਂ ਦਾ ਮਾਹਿਰ ਡਾਕਟਰ, ਡਾ. ਨੇਫਿਆ ਸਿਡਾਨਾ ਨੇ ਸੰਭਾਲਿਆ ਅਹੁਦਾ

ਸਿਵਲ ਹਸਪਤਾਲ ਮਲੋਟ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮਨੋਰੋਗਾਂ ਦੇ ਮਾਹਿਰ ਡਾਕਟਰ ਡਾ. ਨੇਫਿਆ ਸਿਡਾਨਾ ਦੀ ਨਿਯੁਕਤੀ ਕੀਤੀ ਗਈ ਹੈ। ਡਾ. ਨੇਫਿਆ ਸਿਡਾਨਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਮਲੋਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦੇ ਇਲਾਜ ਲਈ ਵੱਡੀ ਸਹੂਲਤ ਮਿਲੇਗੀ।

ਮਲੋਟ : ਸਿਵਲ ਹਸਪਤਾਲ ਮਲੋਟ ਵਿਖੇ ਸਿਹਤ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਮਨੋਰੋਗਾਂ ਦੇ ਮਾਹਿਰ ਡਾਕਟਰ ਡਾ. ਨੇਫਿਆ ਸਿਡਾਨਾ ਦੀ ਨਿਯੁਕਤੀ ਕੀਤੀ ਗਈ ਹੈ। ਡਾ. ਨੇਫਿਆ ਸਿਡਾਨਾ ਨੇ ਆਪਣਾ ਅਹੁਦਾ ਸੰਭਾਲ ਲਿਆ ਹੈ। ਉਨ੍ਹਾਂ ਦੀ ਨਿਯੁਕਤੀ ਨਾਲ ਮਲੋਟ ਅਤੇ ਆਸ-ਪਾਸ ਦੇ ਇਲਾਕਿਆਂ ਦੇ ਲੋਕਾਂ ਨੂੰ ਮਾਨਸਿਕ ਸਿਹਤ ਸੰਬੰਧੀ ਸਮੱਸਿਆਵਾਂ ਦੇ ਇਲਾਜ ਲਈ ਵੱਡੀ ਸਹੂਲਤ ਮਿਲੇਗੀ। ਕੈਬਿਨੇਟ ਮੰਤਰੀ ਡਾ.ਬਲਜੀਤ ਕੌਰ ਦੇ ਨਿਰਦੇਸ਼ਾਂ ਤੇ ਇਹ ਨਿਯੁਕਤੀ ਹੋਈ ਹੈ। ਡਾ. ਨੇਫਿਆ ਸਿਡਾਨਾ ਨੇ AIIMS ਪਟਨਾ ਤੋਂ ਐਮ.ਡੀ ਦੀ ਡਿਗਰੀ ਹਾਸਿਲ ਕੀਤੀ ਹੈ। ਉਹ ਸਿਵਲ ਹਸਪਤਾਲ ਮਲੋਟ ਵਿਖੇ ਰੋਜ਼ਾਨਾ ਸਵੇਰੇ 9 ਵਜੇ ਤੋਂ ਦੁਪਹਿਰ 2 ਵਜੇ ਤੱਕ ਮਰੀਜ਼ਾਂ ਨੂੰ ਆਪਣੀਆਂ ਸੇਵਾਵਾਂ ਦੇਣਗੇ। ਡਾ. ਨੇਫਿਆ ਸਿਡਾਨਾ ਡਿਪਰੈਸ਼ਨ, ਘਬਰਾਹਟ, ਬੇਚੈਨੀ, ਸ਼ੱਕ-ਵਹਿਮ ਨਾਲ ਸੰਬੰਧਿਤ ਮਾਨਸਿਕ ਸਮੱਸਿਆਵਾਂ, ਮਿਰਗੀ ਦੇ ਦੌਰੇ, ਸਿਰ ਦਰਦ ਅਤੇ ਨੀਂਦ ਨਾ ਆਉਣ ਵਰਗੀਆਂ ਸਮੱਸਿਆਵਾਂ ਦੇ ਇਲਾਜ ਵਿੱਚ ਮਾਹਿਰ ਹਨ।

ਇਸ ਤੋਂ ਇਲਾਵਾ ਉਹ ਨਸ਼ਾ ਛੁਡਾਉਣ ਸੰਬੰਧੀ ਇਲਾਜ, ਬੱਚਿਆਂ ਦੀ ਮਾਨਸਿਕ ਸਿਹਤ ਨਾਲ ਜੁੜੀਆਂ ਸਮੱਸਿਆਵਾਂ, ਯਾਦਦਾਸ਼ਤ ਦੀ ਕਮੀ, ਭੁੱਲਣ ਦੀ ਬਿਮਾਰੀ ਅਤੇ ਮਾਨਸਿਕ ਉਲਝਣ ਵਰਗੀਆਂ ਸਮੱਸਿਆਵਾਂ ਲਈ ਵੀ ਮਰੀਜ਼ਾਂ ਦਾ ਇਲਾਜ ਕਰਨਗੇ। ਡਾ. ਨੇਫਿਆ ਸਿਡਾਨਾ ਨੂੰ ਨਿਯੁਕਤੀ ਪੱਤਰ ਪੰਜਾਬ ਹੈੱਲਥ ਸਿਸਟਮ ਕਾਰਪੋਰੇਸ਼ਨ ਦੇ ਡਾਇਰੈਕਟਰ ਡਾ. ਸੁਨੀਲ ਬਾਂਸਲ, ਸਿਵਲ ਸਰਜਨ ਡਾ. ਲਖਬੀਰ ਕੌਰ ਸਿੱਧੂ ਅਤੇ ਸਿਵਲ ਹਸਪਤਾਲ ਮਲੋਟ ਦੇ ਸੀਨੀਅਰ ਮੈਡੀਕਲ ਅਫ਼ਸਰ ਰਾਜਿੰਦਰ ਕੁਮਾਰ ਵੱਲੋਂ ਸੌਂਪਿਆ ਗਿਆ।

Author : Malout Live