ਪਿੰਡ ਰੱਥੜੀਆਂ 'ਚ ਮਨਰੇਗਾ ਤਹਿਤ ਸਫ਼ਾਈ ਕਾਰਜ ਸ਼ੁਰੂ
ਸ਼੍ਰੀਮਤੀ ਕਰਮਜੀਤ ਕੌਰ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਰਥੱੜੀਆਂ ਨੇ ਪਹਿਲੇ ਦਿਨ ਨਰੇਗਾ ਕਾਮਿਆਂ ਤੋਂ ਪਿੰਡ ਦੀ ਸਫਾਈ ਦਾ ਕਾਰਜ ਸ਼ੁਰੂ ਕੀਤਾ।ਇਸ ਦੇ ਨਾਲ ਹੀ ਪਿੰਡ ਦੇ ਸ਼ਮਸਾਨਘਾਟ, ਖੇਡ ਗਰਾਉਂਡ, ਸਰਕਾਰੀ ਪ੍ਰਰਾਇਮਰੀ ਸਕੂਲ ਦੀ ਸਫਾਈ ਵੀ ਕੀਤੀ ਜਾ ਰਹੀ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਸ਼੍ਰੀਮਤੀ ਕਰਮਜੀਤ ਕੌਰ ਸਰਪੰਚ ਅਤੇ ਸਮੂਹ ਗ੍ਰਾਮ ਪੰਚਾਇਤ ਪਿੰਡ ਰਥੱੜੀਆਂ ਨੇ ਪਹਿਲੇ ਦਿਨ ਨਰੇਗਾ ਕਾਮਿਆਂ ਤੋਂ ਪਿੰਡ ਦੀ ਸਫਾਈ ਦਾ ਕਾਰਜ ਸ਼ੁਰੂ ਕੀਤਾ।ਇਸ ਦੇ ਨਾਲ ਹੀ ਪਿੰਡ ਦੇ ਸ਼ਮਸਾਨਘਾਟ, ਖੇਡ ਗਰਾਉਂਡ, ਸਰਕਾਰੀ ਪ੍ਰਰਾਇਮਰੀ ਸਕੂਲ ਦੀ ਸਫਾਈ ਵੀ ਕੀਤੀ ਜਾ ਰਹੀ ਹੈ।
ਸਰਪੰਚ ਸ਼੍ਰੀਮਤੀ ਕਰਮਜੀਤ ਕੌਰ ਨੇ ਦੱਸਿਆ ਕਿ ਪਿੰਡ 'ਚ ਹਰ ਜਾਬ ਕਾਰਡ ਧਾਰਕ ਨੂੰ ਕੰਮ ਦੇਣ ਨੂੰ ਤਰਜ਼ੀਹ ਦਿੱਤੀ ਜਾ ਰਹੀ ਹੈ ਕਿਸੇ ਨਾਲ ਵੀ ਵਿਤਕਰਾ ਨਹੀ ਕੀਤਾ ਜਾਵੇਗਾ। ਮਨਰੇਗਾ ਕਾਨੂੰਨ ਤਹਿਤ ਕੰਮ ਕਰ ਰਹੇ ਮਨਰੇਗਾ ਵਰਕਰਾਂ ਨੇ ਕਿਹਾ ਕਿ ਸਰਕਾਰ ਉਨਾਂ ਦੀ ਉਜਰਤ 'ਚ ਵਾਧਾ ਕਰੇ ਅਤੇ ਸਮੇ ਸਿਰ ਉਨਾਂ ਦੇ ਖਾਤਿਆਂ 'ਚ ਮਜ਼ਦੂਰੀ ਪਾਈ ਜਾਵੇ।
Author : Malout Live