ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਅਤੇ ਖਾਲਸਾ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਲਗਾਇਆ ਗਿਆ ਐਮਰਜੈਂਸੀ ਖੂਨਦਾਨ ਕੈਂਪ

ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਅਤੇ ਖਾਲਸਾ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਐਮਰਜੈਂਸੀ ਖੂਨਦਾਨ ਕੈਂਪ ਲਗਾਇਆ ਗਿਆ। ਐੱਸ.ਐੱਮ.ਓ ਰਜਿੰਦਰ ਕੁਮਾਰ ਵੱਲੋਂ ਹਸਪਤਾਲ ਵਿੱਚ ਖੂਨ ਦੀ ਕਮੀ ਹੋਣ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਉਪਰੰਤ ਸੰਸਥਾ ਦੇ ਮੈਂਬਰਾਂ ਨੇ ਤੁਰੰਤ ਪਹਿਲ ਕਰਦਿਆਂ ਐਮਰਜੈਂਸੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ।

ਮਲੋਟ : ਗੁਰੂ ਨਾਨਕ ਮਿਸ਼ਨ ਸਮਾਜਸੇਵੀ ਸੰਸਥਾ ਅਤੇ ਖਾਲਸਾ ਧਰਮ ਪ੍ਰਚਾਰ ਕਮੇਟੀ ਵੱਲੋਂ ਸਿਵਲ ਹਸਪਤਾਲ ਮਲੋਟ ਵਿਖੇ ਐਮਰਜੈਂਸੀ ਖੂਨਦਾਨ ਕੈਂਪ ਲਗਾਇਆ ਗਿਆ। ਐੱਸ.ਐੱਮ.ਓ ਰਜਿੰਦਰ ਕੁਮਾਰ ਵੱਲੋਂ ਹਸਪਤਾਲ ਵਿੱਚ ਖੂਨ ਦੀ ਕਮੀ ਹੋਣ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਉਪਰੰਤ ਸੰਸਥਾ ਦੇ ਮੈਂਬਰਾਂ ਨੇ ਤੁਰੰਤ ਪਹਿਲ ਕਰਦਿਆਂ ਐਮਰਜੈਂਸੀ ਖੂਨਦਾਨ ਕੈਂਪ ਦਾ ਆਯੋਜਨ ਕੀਤਾ। ਖੂਨਦਾਨ ਕੈਂਪ ਦੀ ਸ਼ੁਰੂਆਤ ਐੱਸ.ਐੱਮ.ਓ ਰਜਿੰਦਰ ਕੁਮਾਰ, ਸਮਾਜਸੇਵੀ ਅਤੇ ਧਾਰਮਿਕ ਸੰਸਥਾਵਾਂ ਦੇ ਜ਼ਿਲ੍ਹਾ ਕੋਆਰਡੀਨੇਟਰ ਡਾ. ਸੁਖਦੇਵ ਸਿੰਘ ਗਿੱਲ, ਪ੍ਰਧਾਨ ਚਰਨਜੀਤ ਸਿੰਘ ਖਾਲਸਾ ਅਤੇ ਪ੍ਰਧਾਨ ਹਰਿਮੰਦਰ ਸਿੰਘ ਹਰੀ ਵੱਲੋਂ ਕਰਵਾਈ ਗਈ। ਇਸ ਮੌਕੇ ਨੌਜਵਾਨਾਂ ਅਤੇ ਸੇਵਾਦਾਰਾਂ ਨੇ ਵੱਡੇ ਉਤਸ਼ਾਹ ਨਾਲ ਖੂਨਦਾਨ ਕੀਤਾ ਅਤੇ ਕੁੱਲ 31 ਯੂਨਿਟ ਖੂਨ ਇਕੱਤਰ ਕੀਤਾ ਗਿਆ।

ਇਸ ਮੌਕੇ ਖ਼ਾਸ ਤੌਰ ਤੇ ਪਰਮਿੰਦਰ ਸਿੰਘ ਪੰਮਾ ਬਰਾੜ (ਸਰਪ੍ਰਸਤ), ਪ੍ਰਧਾਨ ਚਰਨਜੀਤ ਸਿੰਘ ਖਾਲਸਾ ਅਤੇ ਪ੍ਰਧਾਨ ਹਰਿਮੰਦਰ ਸਿੰਘ ਹਰੀ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ। ਖੂਨਦਾਨ ਕਰਨ ਵਾਲਿਆਂ ਵਿੱਚ ਰਾਜਵਿੰਦਰ ਸਿੰਘ, ਹਰਨੇਕ ਸਿੰਘ, ਗੁਰਨਾਮ ਸਿੰਘ, ਸੁਖਵੀਰ ਸਿੰਘ ਸੇਠੀ, ਸਤਿੰਦਰਪਾਲ ਸਿੰਘ, ਗੁਰਪ੍ਰੀਤ ਸਿੰਘ, ਮਨਦੀਪ ਸਿੰਘ, ਬਲਕਾਰ ਸਿੰਘ, ਸਰਦੂਲ ਸਿੰਘ, ਪ੍ਰਧਾਨ ਕੁਲਦੀਪ ਸਿੰਘ, ਸੁਖਜੀਤ ਸਿੰਘ, ਦੀਪ ਸਿੰਘ, ਦਲਜੀਤ ਸਿੰਘ, ਹਰੀ ਦਾਸ, ਅਜੈ ਕੁਮਾਰ, ਵਰਿੰਦਰ, ਰਜਿੰਦਰ ਕੁਮਾਰ, ਕ੍ਰਿਸ਼ਨ ਕੁਮਾਰ ਅਤੇ ਪਵਨ ਨੰਬਰਦਾਰ ਸ਼ਾਮਿਲ ਸਨ। ਐੱਸ.ਐੱਮ.ਓ. ਰਜਿੰਦਰ ਕੁਮਾਰ ਅਤੇ ਡਾ. ਸੁਖਦੇਵ ਸਿੰਘ ਗਿੱਲ ਨੇ ਸਾਰੇ ਖੂਨਦਾਨੀਆਂ ਦਾ ਧੰਨਵਾਦ ਕੀਤਾ।

Author : Malout Live