ਗਿੱਦੜਬਾਹਾ ਦੇ ਪਿੰਡ ਕੋਟਭਾਈ ‘ਚ ਵੱਡੀ ਵਾਰਦਾਤ, ਕਿੰਨਰ ਦਾ ਹੋਇਆ ਕਤਲ

ਗਿੱਦੜਬਾਹਾ ਹਲਕੇ ਦੇ ਪਿੰਡ ਕੋਟਭਾਈ ਵਿਖੇ ਘਰ ਵਿੱਚ ਇਕੱਲੇ ਰਹਿ ਰਹੇ ਮਹੰਤ ਸਰਬਜੀਤ ਕੌਰ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਗਿੱਦੜਬਾਹਾ ਹਲਕੇ ਦੇ ਪਿੰਡ ਕੋਟਭਾਈ ਵਿਖੇ ਘਰ ਵਿੱਚ ਇਕੱਲੇ ਰਹਿ ਰਹੇ ਮਹੰਤ ਸਰਬਜੀਤ ਕੌਰ ਦਾ ਤੇਜਧਾਰ ਹਥਿਆਰ ਨਾਲ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ। ਡੀ.ਐਸ.ਪੀ ਅਰੁਣ ਮੁੰਡਨ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਪਿੰਡ ਦੇ ਛੱਪੜ ਦੇ ਕੋਲ ਇੱਕ ਘਰ ਦੇ ਵਿੱਚ ਮਹੰਤ ਸਰਬਜੀਤ ਕੌਰ ਉਮਰ ਕਰੀਬ 36 ਸਾਲ ਘਰ ਵਿੱਚ ਇਕੱਲੀ ਰਹਿ ਰਹੀ ਸੀ।

ਪੁਲਿਸ ਨੂੰ ਸੂਚਨਾ ਮਿਲੀ ਕਿ ਸਰਬਜੀਤ ਕੌਰ ਦੀ ਲਾਸ਼ ਘਰ ਵਿੱਚ ਮੰਜੇ ਤੇ ਪਈ ਹੈ ਤਾਂ ਪੁਲਿਸ ਨੇ ਮੌਕੇ ਤੇ ਜਾ ਕੇ ਦੇਖਿਆ ਕਿ ਸਰਬਜੀਤ ਕੌਰ ਦੀ ਲਾਸ਼ ਘਰ ਵਿੱਚ ਮੰਜੇ ਉੱਤੇ ਪਈ ਸੀ, ਜਿਸ ਦੀ ਗਰਦਨ ਉੱਪਰ ਤੇਜਧਾਰ ਹਥਿਆਰ ਦੇ ਵਾਰ ਦੇ ਦੋ ਨਿਸ਼ਾਨ ਪਾਏ ਗਏ। ਉਹਨਾਂ ਕਿਹਾ ਕਿ ਮੁਢਲੀ ਜਾਂਚ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਗਲੇ ਉੱਪਰ ਤੇਜਧਾਰ ਹਥਿਆਰ ਦਾ ਵਾਰ ਕੀਤਾ ਗਿਆ ਹੈ। ਫੋਰੈਨਸਿਕ ਟੀਮ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ। ਉਧਰ ਇਸ ਵਾਰਦਾਤ ਨਾਲ ਪਿੰਡ ਵਿੱਚ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ। ਹੈ।

Author : Malout Live