ਮਲੋਟ ਦੇ ਸੀਨੀਅਰ ਕਾਂਗਰਸ ਆਗੂਆਂ ਨੇ ਕਾਂਗਰਸ ਪ੍ਰਧਾਨ ਪੰਜਾਬ ਪ੍ਰਗਟ ਸਿੰਘ ਨੂੰ ਮਲੋਟ ਹਲਕੇ ਦੀ ਸਥਿਤੀ ਬਾਰੇ ਕਰਵਾਇਆ ਜਾਣੂੰ
ਕਾਂਗਰਸ ਪਾਰਟੀ ਦੀ ਮੁੱਢਲੀ ਕਤਾਰ ਦੇ ਆਗੂਆਂ ਨੇ ਪ੍ਰਗਟ ਸਿੰਘ ਦੇ ਗ੍ਰਹਿ ਵਿਖੇ ਪਿੰਡ ਮਿੱਠਾਪੁਰ ਜਲੰਧਰ ਪਹੁੰਚ ਕੇ ਪਰਗਟ ਸਿੰਘ ਨੂੰ ਮਲੋਟ ਹਲਕੇ ਦੇ ਵਿੱਚ ਵਧੀਆ ਤੇ ਮਸ਼ਹੂਰ ਉਮੀਦਵਾਰ ਦੇਣ ਦੀ ਗੱਲ ਕਹੀ ਗਈ। ਪ੍ਰੋਫੈਸਰ ਬਲਜੀਤ ਗਿੱਲ ਨੇ ਪ੍ਰਗਟ ਸਿੰਘ ਨੂੰ ਕਿਹਾ ਕਿ ਹਲਕਾ ਮਲੋਟ ਸੀਟ ਕਾਂਗਰਸ ਪਾਰਟੀ ਦੀ ਰਹੀ ਹੈ ਤੇ 75 ਸਾਲਾਂ ਵਿੱਚ ਬਹੁਤ ਹੀ ਘੱਟ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ਤੋਂ ਜਿੱਤ ਪ੍ਰਾਪਤ ਕੀਤੀ ਹੈ।
ਮਲੋਟ (ਪੰਜਾਬ) : ਕਾਂਗਰਸ ਪਾਰਟੀ ਦੀ ਮੁੱਢਲੀ ਕਤਾਰ ਦੇ ਆਗੂਆਂ ਨੇ ਪ੍ਰਗਟ ਸਿੰਘ ਦੇ ਗ੍ਰਹਿ ਵਿਖੇ ਪਿੰਡ ਮਿੱਠਾਪੁਰ ਜਲੰਧਰ ਪਹੁੰਚ ਕੇ ਪਰਗਟ ਸਿੰਘ ਨੂੰ ਮਲੋਟ ਹਲਕੇ ਦੇ ਵਿੱਚ ਵਧੀਆ ਤੇ ਮਸ਼ਹੂਰ ਉਮੀਦਵਾਰ ਦੇਣ ਦੀ ਗੱਲ ਕਹੀ ਗਈ। ਪ੍ਰੋਫੈਸਰ ਬਲਜੀਤ ਗਿੱਲ ਨੇ ਪ੍ਰਗਟ ਸਿੰਘ ਨੂੰ ਕਿਹਾ ਕਿ ਹਲਕਾ ਮਲੋਟ ਸੀਟ ਕਾਂਗਰਸ ਪਾਰਟੀ ਦੀ ਰਹੀ ਹੈ ਤੇ 75 ਸਾਲਾਂ ਵਿੱਚ ਬਹੁਤ ਹੀ ਘੱਟ ਦੂਸਰੀਆਂ ਪਾਰਟੀਆਂ ਦੇ ਉਮੀਦਵਾਰਾਂ ਨੇ ਇਸ ਤੋਂ ਜਿੱਤ ਪ੍ਰਾਪਤ ਕੀਤੀ ਹੈ। ਦੀਪ ਨੰਬਰਦਾਰ ਭਾਗਸਰ ਤੇ ਗਿੰਨੀ ਬਰਾੜ ਤਰਖਾਣ ਵਾਲਾ ਨੇ ਕਿਹਾ ਹੈ ਕਿ ਸਾਨੂੰ ਵਧੀਆ ਉਮੀਦਵਾਰ ਦਿੱਤਾ ਜਾਵੇ।
ਅਸ਼ਵਨੀ ਖੇੜਾ ਮਿਊਂਸੀਪਲ ਕੌਂਸਲਰ ,ਜਸਪਾਲ ਸਿੰਘ ਔਲਖ ਵਕੀਲ ਸਾਹਿਬ ਤੇ ਗੁਰਵਿੰਦਰ ਸਿੰਘ ਲਖਮੀਰੇਵਾਲਾ ਨੇ ਪ੍ਰਗਟ ਸਿੰਘ ਨੂੰ ਵਧਾਈਆਂ ਦਿੱਤੀਆਂ ਤੇ ਨਾਲ ਹੀ ਕਿਹਾ ਕਿ ਮਲੋਟ ਸੀਟ ਤੁਹਾਡੀ ਝੋਲੀ ਵਿੱਚ ਜਿੱਤ ਕੇ ਪਾਵਾਂਗੇ। ਪ੍ਰਗਟ ਸਿੰਘ ਨੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਦੂਸਰੇ ਹਲਕਿਆਂ ਦੀ ਵੀ ਜਾਣਕਾਰੀ ਲਈ ਕਈ ਸਵਾਲ ਕੀਤੇ। ਜਿਸ ਵਿੱਚ ਦੀਪ ਭਾਗਸਰ ਨੇ ਕਿਹਾ ਕਿ ਸੂਝਵਾਨ ਉਮੀਦਵਾਰ ਦੇ ਦਿਓ ਤਾਂ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹਾ ਵੀ ਵੱਡੀ ਗਿਣਤੀ ਵਿੱਚ ਕਾਂਗਰਸ ਪਾਰਟੀ ਦੀਆਂ ਸੀਟਾਂ ਜਿੱਤ ਕੇ ਦੇਵੇਗਾ।
Author : Malout Live



