ਮਲੋਟ ਦੇ ਮੰਦਿਰ ਵਰੁਣ ਦੇਵ (ਝੂਲੇਲਾਲ ਮੰਦਿਰ) ਵਿਖੇ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦੀ ਦੂਜੀ ਮੂਰਤੀ ਸਥਾਪਨਾ ਮੌਕੇ ਕੀਤਾ ਸਨਮਾਨਿਤ
ਮਲੋਟ ਦੇ ਮੰਦਿਰ ਵਰੁਣ ਦੇਵ (ਝੂਲੇਲਾਲ ਮੰਦਿਰ) ਵਿਖੇ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦੀ ਦੂਜੀ ਮੂਰਤੀ ਸਥਾਪਨਾ ਦੇ ਮੌਕੇ ਕਰਵਾਏ ਵਿਸ਼ਾਲ ਸੰਕੀਰਤਨ ਦੌਰਾਨ ਮੰਦਿਰ ਕਮੇਟੀ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ।
ਮਲੋਟ : ਮਲੋਟ ਦੇ ਮੰਦਿਰ ਵਰੁਣ ਦੇਵ (ਝੂਲੇਲਾਲ ਮੰਦਿਰ) ਵਿਖੇ ਸ਼੍ਰੀ ਸ਼ਿਆਮ ਬਾਬਾ ਖਾਟੂ ਵਾਲੇ ਜੀ ਦੀ ਦੂਜੀ ਮੂਰਤੀ ਸਥਾਪਨਾ ਦੇ ਮੌਕੇ ਕਰਵਾਏ ਵਿਸ਼ਾਲ ਸੰਕੀਰਤਨ ਦੌਰਾਨ ਮੰਦਿਰ ਕਮੇਟੀ ਵੱਲੋਂ ਵੱਖ-ਵੱਖ ਸ਼ਖ਼ਸੀਅਤਾਂ ਦਾ ਸਨਮਾਨ ਕੀਤਾ ਗਿਆ। ਮੰਦਰ ਪ੍ਰਧਾਨ ਸ਼੍ਰੀ ਓਮ ਪ੍ਰਕਾਸ਼ ਜੁਨੇਜਾ, ਸ਼੍ਰੀ ਵਿੱਕੀ ਜੁਨੇਜਾ ਅਤੇ ਸਮੂਹ ਕਮੇਟੀ ਵੱਲੋਂ ਸ਼੍ਰੀ ਸ਼ਿਆਮ ਮਿੱਤਰ ਮੰਡਲ ਰਜਿ. 2631 ਮਲੋਟ ਦੇ ਪ੍ਰਧਾਨ ਸ਼੍ਰੀ ਰਵਿੰਦਰ ਗੁਪਤਾ, ਪੂਜਨ ਕਰਤਾ ਸ਼੍ਰੀ ਜਨਕ ਰਾਜ, ਮੁੱਖ ਮਹਿਮਾਨ ਸ਼੍ਰੀ ਸੁਸ਼ੀਲ ਜਲਹੋਤਰਾ ਅਤੇ ਭਜਨ ਗਾਇਕ ਸ਼੍ਰੀ ਲੋਕੇਸ਼ ਸ਼ਰਮਾ ਲੱਡੂ ਨੂੰ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਲੋਕੇਸ਼ ਸ਼ਰਮਾ ਲੱਡੂ ਨੇ ਸ਼ਿਆਮ ਭਜਨਾਂ ਦੀ ਸੁਰੀਲੀ ਪੇਸ਼ਕਾਰੀ ਨਾਲ ਸੰਗਤ ਨੂੰ ਮੰਤਰਮੁਗਧ ਕਰ ਦਿੱਤਾ। ਸਮਾਗਮ ਵਿੱਚ ਸ਼ਿਆਮ ਮਿੱਤਰ ਮੰਡਲ ਦੇ ਕੈਸ਼ੀਅਰ ਸ਼੍ਰੀ ਸੁਨੀਲ ਜਜੋਰੀਆ ਅਤੇ ਪ੍ਰੈਸ ਸਕੱਤਰ ਸ਼੍ਰੀ ਅਸ਼ੋਕ ਅਬੁਲਖੁਰਾਣਾ ਵੀ ਮੌਜੂਦ ਸਨ।
Author : Malout Live



