ਮਲੋਟ ਦੇ ਸ਼੍ਰੀ ਦੇਵ ਰਾਜ ਮੰਗਲਾ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਕੀਤਾ ਦਾਨ
ਮਲੋਟ ਤੋਂ ਸ਼੍ਰੀ ਦੇਵ ਰਾਜ ਮੰਗਲਾ ਇੰਸਾਂ ਜੋ ਕਿ ਸੇਵਾਦਾਰ ਅਵੀ ਮੰਗਲਾ ਇੰਸਾਂ ਦੇ ਪਿਤਾ ਜੀ ਅਤੇ ਸੇਵਾਦਾਰ ਭੈਣ ਅਨੀਤਾ ਇੰਸਾਂ ਦੇ ਪਤੀ ਸਨ। ਇਸ ਮੌਕੇ ਸੱਚਖੰਡਵਾਸੀ ਦੇਵ ਰਾਜ ਮੰਗਲਾ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਮਹਾਂਵੀਰ ਨਗਰ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ।
ਮਲੋਟ : ਮਲੋਟ ਤੋਂ ਸ਼੍ਰੀ ਦੇਵ ਰਾਜ ਮੰਗਲਾ ਇੰਸਾਂ ਜੋ ਕਿ ਸੇਵਾਦਾਰ ਅਵੀ ਮੰਗਲਾ ਇੰਸਾਂ ਦੇ ਪਿਤਾ ਜੀ ਅਤੇ ਸੇਵਾਦਾਰ ਭੈਣ ਅਨੀਤਾ ਇੰਸਾਂ ਦੇ ਪਤੀ ਸਨ। ਇਸ ਮੌਕੇ ਸੱਚਖੰਡਵਾਸੀ ਦੇਵ ਰਾਜ ਮੰਗਲਾ ਇੰਸਾਂ ਦਾ ਮ੍ਰਿਤਕ ਸਰੀਰ ਮੈਡੀਕਲ ਖੋਜਾਂ ਲਈ ਦਾਨ ਕਰਨ ਲਈ ਨਿਵਾਸ ਸਥਾਨ ਮਹਾਂਵੀਰ ਨਗਰ ਤੋਂ ਅੰਤਿਮ ਸ਼ਵ ਯਾਤਰਾ ਕੱਢੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਇਕੱਤਰ ਹੋਈ ਸਾਧ-ਸੰਗਤ ਨੇ ਅੰਤਿਮ ਸ਼ਵ ਯਾਤਰਾ ਵਿੱਚ ਫੁੱਲਾਂ ਦੀ ਵਰਖਾ ਕਰਦੇ ਹੋਏ ਸ਼੍ਰੀ ਦੇਵ ਰਾਜ ਮੰਗਲਾ ਇੰਸਾਂ ਅਮਰ ਰਹੇ ਦੇ ਨਾਅਰੇ ਵੀ ਲਗਾਏ। ਇਸ ਮੌਕੇ ਪਰਿਵਾਰਿਕ ਮੈਂਬਰਾਂ, ਰਿਸ਼ਤੇਦਾਰ, ਪਤਵੰਤਿਆਂ ਅਤੇ ਭਾਰੀ ਗਿਣਤੀ ਵਿੱਚ ਪਹੁੰਚੀ ਸਾਧ-ਸੰਗਤ ਨੇ ਮ੍ਰਿਤਕ ਸਰੀਰ ਬਾਬੇ ਕੇ ਆਯੁਰਵੈਦਿਕ ਮੈਡੀਕਲ ਕਾਲਜ ਐਂਡ ਹਸਪਤਾਲ, ਦੌਧਰ (ਮੋਗਾ) ਨੂੰ ਨਵੀਆਂ ਮੈਡੀਕਲ ਖੋਜਾਂ ਲਈ ਰਵਾਨਾ ਕੀਤਾ।
ਇਸ ਮੌਕੇ ਪਰਿਵਾਰਿਕ ਮੈਂਬਰਾਂ ਅਤੇ ਰਿਸ਼ਤੇਦਾਰਾਂ ਵਿੱਚੋਂ ਸਿਮਰਨ ਇੰਸਾਂ, ਵਿਸ਼ੂ ਇੰਸਾਂ, ਅੰਕੁਸ਼ ਇੰਸਾਂ, ਮਮਤਾ ਇੰਸਾਂ, ਮੋਹਣ ਲਾਲ ਗਰੋਵਰ, ਵਿਜੈ ਕੁਮਾਰ ਮੰਗਲਾ ਤੋਂ ਇਲਾਵਾ ਸੱਚੇ ਨਮਰ ਸੇਵਾਦਾਰ ਰਾਹੁਲ ਇੰਸਾਂ, ਬਲਾਕ ਪ੍ਰੇਮੀ ਸੇਵਕ ਸੰਤੋਖਪਾਲ ਇੰਸਾਂ, ਜੋਨਾਂ ਦੇ ਪ੍ਰੇਮੀ ਸੇਵਕਾਂ ਵਿੱਚੋਂ ਜੋਨ 2 ਦੇ ਸੌਰਵ ਜੱਗਾ ਇੰਸਾਂ, ਜੋਨ 4 ਦੇ ਡਾ. ਇਕਬਾਲ ਇੰਸਾਂ, ਜੋਨ 5 ਦੇ ਸੁਨੀਲ ਬਿੱਟੂ ਇੰਸਾਂ, ਐਮ.ਐੱਸ.ਜੀ ਆਈ.ਟੀ ਵਿੰਗ ਦੇ ਸੇਵਾਦਾਰ ਅਤੁਲ ਇੰਸਾਂ, ਅਨਮੋਲ ਇੰਸਾਂ, ਕਰਨ ਬਵੇਜਾ ਇੰਸਾਂ ਤੋਂ ਇਲਾਵਾ ਵੱਖ-ਵੱਖ ਜੋਨਾਂ ਦੀ ਸੱਚੀ ਪ੍ਰੇਮੀ ਸੰਮਤੀ ਦੇ ਸੇਵਾਦਾਰ ਅਤੇ ਭਾਰੀ ਗਿਣਤੀ ਵਿੱਚ ਸਾਧ-ਸੰਗਤ ਮੌਜੂਦ ਸੀ। ਜਿੱਥੇ ਹੁਣ ਤੱਕ ਬਲਾਕ ਮਲੋਟ ਵਿੱਚ 65 ਸਰੀਰਦਾਨ ਹੋ ਚੁੱਕੇ ਹਨ, ਉਥੇ ਸਾਲ 2026 ’ਚ ਵੱਖ-ਵੱਖ ਮੈਡੀਕਲ ਕਾਲਜਾਂ ਵਿੱਚ ਨਵੀਆਂ ਮੈਡੀਕਲ ਖੋਜਾਂ ਲਈ 7 ਸਰੀਰਦਾਨ ਕੀਤੇ ਜਾ ਚੁੱਕੇ ਹਨ।
Author : Malout Live



