ਮਲੋਟ ਵਿੱਚ ਖਾਟੂ ਧਾਮ ਸ਼੍ਰੀ ਕ੍ਰਿਸ਼ਨਾ ਮੰਦਿਰ ਵਿਖੇ ਸ਼੍ਰੀ ਸ਼ਿਆਮ ਜਨਮ ਉਤਸਵ ਤੇ ਦੇਵਉਠਨੀ ਏਕਾਦਸ਼ੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਈ
ਖਾਟੂ ਧਾਮ ਸ਼੍ਰੀ ਕ੍ਰਿਸ਼ਨਾ ਮੰਦਿਰ, ਮੰਡੀ ਹਰਜੀ ਰਾਮ, ਮਲੋਟ ਵਿਖੇ ਸ਼੍ਰੀ ਸ਼ਿਆਮ ਜਨਮ ਉਤਸਵ ਅਤੇ ਦੇਵਉਠਨੀ ਏਕਾਦਸ਼ੀ ਦਾ ਪਾਵਨ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਆਮ ਭਗਤਾਂ ਨੇ ਨਤਮਸਤਕ ਹੋ ਕੇ ਬਾਬਾ ਸ਼ਿਆਮ ਦੇ ਦਰਸ਼ਨ ਕੀਤੇ ਅਤੇ ਭਗਤੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਸਮਾਗਮ ਦੌਰਾਨ 111 ਪੌਂਡ ਦਾ ਵਿਸ਼ਾਲ ਕੇਕ ਕੱਟ ਕੇ ਬਾਬਾ ਸ਼ਿਆਮ ਦਾ ਜਨਮਦਿਨ ਮਨਾਇਆ ਗਿਆ।
ਮਲੋਟ : ਖਾਟੂ ਧਾਮ ਸ਼੍ਰੀ ਕ੍ਰਿਸ਼ਨਾ ਮੰਦਿਰ, ਮੰਡੀ ਹਰਜੀ ਰਾਮ, ਮਲੋਟ ਵਿਖੇ ਸ਼੍ਰੀ ਸ਼ਿਆਮ ਜਨਮ ਉਤਸਵ ਅਤੇ ਦੇਵਉਠਨੀ ਏਕਾਦਸ਼ੀ ਦਾ ਪਾਵਨ ਤਿਉਹਾਰ ਬੜੀ ਹੀ ਸ਼ਰਧਾ, ਉਤਸ਼ਾਹ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਪਾਵਨ ਮੌਕੇ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਿਆਮ ਭਗਤਾਂ ਨੇ ਨਤਮਸਤਕ ਹੋ ਕੇ ਬਾਬਾ ਸ਼ਿਆਮ ਦੇ ਦਰਸ਼ਨ ਕੀਤੇ ਅਤੇ ਭਗਤੀ ਦੇ ਰੰਗ ਵਿੱਚ ਰੰਗੇ ਨਜ਼ਰ ਆਏ। ਸਮਾਗਮ ਦੌਰਾਨ 111 ਪੌਂਡ ਦਾ ਵਿਸ਼ਾਲ ਕੇਕ ਕੱਟ ਕੇ ਬਾਬਾ ਸ਼ਿਆਮ ਦਾ ਜਨਮਦਿਨ ਮਨਾਇਆ ਗਿਆ। ਇਸ ਮੌਕੇ ਸਵਾਮਣੀ, ਲੱਡੂ, ਜਲੇਬੀਆਂ ਅਤੇ ਬਾਬਾ ਜੀ ਦੇ ਭੰਡਾਰੇ ਦਾ ਪ੍ਰਸ਼ਾਦ ਸ਼ਰਧਾਲੂਆਂ ਵਿੱਚ ਅਤੁੱਟ ਵਰਤਾਇਆ ਗਿਆ। ਇਸ ਤੋਂ ਇਲਾਵਾ ਸ਼ਾਨਦਾਰ ਆਤਿਸ਼ਬਾਜ਼ੀ ਨੇ ਸਮਾਗਮ ਦੀ ਰੌਣਕ ਨੂੰ ਹੋਰ ਵੀ ਵਧਾ ਦਿੱਤਾ, ਜਿਸ ਦਾ ਨਜ਼ਾਰਾ ਵੇਖਣਯੋਗ ਸੀ। ਸਮਾਗਮ ਦੌਰਾਨ ਮੰਚ ਸੰਚਾਲਕ ਪਵਨ ਮਲੋਟ ਨੇ ਬਾਖੂਬੀ ਮੰਚ ਸੰਭਾਲਿਆ। ਪ੍ਰਸਿੱਧ ਭਜਨ ਗਾਇਕਾ ਵੀਸ਼ੀ ਅਰੋੜਾ (ਕਰਨਾਲ), ਮਾਸਟਰ ਬੰਟੀ (ਮਲੋਟ), ਜੋਤੀ ਬੱਲੂਆਣਾ ਅਤੇ ਨਿੱਕੂ ਸਿੰਘ (ਦਿਓਣ ਖੇੜਾ) ਨੇ ਆਪਣੇ ਮਿੱਠੇ ਅਤੇ ਭਾਵਪੂਰਣ ਭਜਨਾਂ ਰਾਹੀਂ ਸਮੂਹ ਦਰਬਾਰ ਨੂੰ ਭਗਤੀ ਰਸ ਵਿੱਚ ਰੰਗ ਦਿੱਤਾ।
ਭਜਨਾਂ ਦੀਆਂ ਮਨਮੋਹਕ ਧੁਨਾਂ ’ਤੇ ਸ਼ਰਧਾਲੂ ਨੱਚਦੇ-ਗਾਉਂਦੇ ਹੋਏ ਬਾਬਾ ਸ਼ਿਆਮ ਦੀ ਭਗਤੀ ਵਿੱਚ ਲੀਨ ਦਿਖਾਈ ਦਿੱਤੇ। ਸਮਾਗਮ ਦੇ ਸਮਾਪਨ ਮੌਕੇ ਕ੍ਰਿਸ਼ਨਾ ਮੰਦਰ ਦੇ ਪ੍ਰਧਾਨ ਭਾਰਤ ਭੂਸ਼ਣ ਗੋਇਲ, ਸਰਪ੍ਰਸਤ ਅਸ਼ੋਕ ਗੋਇਲ, ਸ਼ਿਆਮ ਮਿੱਤਰ ਮੰਡਲ ਦੇ ਪ੍ਰਧਾਨ ਰਵਿੰਦਰ ਗੁਪਤਾ, ਜਨਕ ਰਾਜ, ਸੁਨੀਲ ਜਾਜੋਰੀਆ, ਪ੍ਰੈਸ ਸਕੱਤਰ ਅਸ਼ੋਕ ਅਬੁਲਖੁਰਾਣਾ, ਕੁਲਦੀਪ ਸ਼ਰਮਾ, ਜਨਕ ਰਾਜ ਬਾਸਲ, ਸੰਜੀਵ ਮਿੱਤਲ, ਰਾਜਾ ਕਟਾਰੀਆ ਅਤੇ ਮੋਹਨ ਲਾਲ ਵੱਲੋਂ ਭਜਨ ਗਾਇਕਾ ਵੀਸ਼ੀ ਅਰੋੜਾ (ਕਰਨਾਲ) ਨੂੰ ਬਾਬਾ ਸ਼ਿਆਮ ਦਾ ਪਾਵਨ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਇਸ ਦੇ ਨਾਲ ਹੀ ਪੂਜਨ ਕਰਤਾ ਗੁਨਗੁਨ ਐਮ.ਸੀ ਨੂੰ ਵੀ ਬਾਬਾ ਸ਼ਿਆਮ ਦਾ ਸਰੂਪ ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਪੂਰੇ ਸਮਾਗਮ ਦੌਰਾਨ ਮੰਦਿਰ ਪਰਿਸਰ ਭਗਤੀਮਈ ਮਾਹੌਲ ਨਾਲ ਗੂੰਜਦਾ ਰਿਹਾ।
Author : Malout Live



