ਮਲੋਟ ਦੇ ਬੱਸ ਸਟੈਂਡ ਵਿੱਚ ਮੋਗਾ ਕਤਲ ਮਾਮਲੇ ਦੇ ਤਿੰਨ ਨੌਜਵਾਨ ਪੁਲਿਸ ਮੁਕਾਬਲੇ ਦੌਰਾਨ ਗ੍ਰਿਫਤਾਰ

ਬੀਤੇ ਦਿਨੀਂ ਮੋਗਾ ਦੇ ਮੰਗਤ ਰਾਮ (ਸ਼ਿਵ ਸੈਨਾ) ਦਾ ਤਿੰਨ ਨੌਜਵਾਨਾਂ ਅਰੁਣ ਉਰਫ ਦੀਪੂ (ਮੋਗਾ), ਅਰੁਣ ਉਰਫ ਸਿੰਘਾ (ਮੋਗਾ) ਅਤੇ ਰਾਜਵੀਰ (ਮੋਗਾ) ਵੱਲੋਂ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਸੀ.ਆਈ.ਏ ਮਲੋਟ ਅਤੇ ਸੀ.ਆਈ.ਏ ਮੋਗਾ ਨੇ ਸਾਂਝੇ ਆਪਰੇਸ਼ਨ ਵਿੱਚ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਹੈ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

ਮਲੋਟ : ਬੀਤੇ ਦਿਨੀਂ ਮੋਗਾ ਦੇ ਮੰਗਤ ਰਾਮ (ਸ਼ਿਵ ਸੈਨਾ) ਦਾ ਤਿੰਨ ਨੌਜਵਾਨਾਂ ਅਰੁਣ ਉਰਫ ਦੀਪੂ (ਮੋਗਾ), ਅਰੁਣ ਉਰਫ ਸਿੰਘਾ (ਮੋਗਾ) ਅਤੇ ਰਾਜਵੀਰ (ਮੋਗਾ) ਵੱਲੋਂ ਕਤਲ ਕਰ ਦਿੱਤਾ ਗਿਆ ਸੀ। ਉਸੇ ਕੇਸ ਨਾਲ ਸੰਬੰਧਿਤ ਥਾਣਾ ਸਿਟੀ ਸਾਊਥ, ਮੋਗਾ ਵਿਖੇ ਦਰਜ ਐਫ.ਆਈ.ਆਰ ਨੰਬਰ 64/2025 ਦੇ ਮੁਲਜਮਾਂ ਦੀ ਮੋਗਾ ਪੁਲਿਸ ਵੱਲੋਂ ਭਾਲ ਲਗਾਤਾਰ ਜਾਰੀ ਸੀ। ਪੁਲਿਸ ਨੂੰ ਸੂਚਨਾ ਮਿਲੀ ਕਿ ਉਕਤ ਦੋਸ਼ੀ ਮਲੋਟ ਵਿੱਚ ਮੌਜੂਦ ਹਨ। ਇਸ ਦੌਰਾਨ ਸੀ.ਆਈ.ਏ ਮਲੋਟ ਅਤੇ ਸੀ.ਆਈ.ਏ ਮੋਗਾ ਵੱਲੋਂ ਸਾਂਝੇ ਆਪਰੇਸ਼ਨ ਦੌਰਾਨ ਮੁਲਜਮਾਂ ਨੂੰ ਉਨ੍ਹਾਂ ਦੇ ਟਿਕਾਣੇ ਤੇ ਘੇਰ ਲਿਆ ਗਿਆ।

ਇਸ ਦੌਰਾਨ ਮੁਲਜਮਾਂ ਵੱਲੋਂ ਪੁਲਿਸ ਤੇ ਗੋਲੀਆਂ ਚਲਾ ਦਿੱਤੀਆਂ ਗਈਆਂ। ਜਵਾਬੀ ਕਾਰਵਾਈ ਕਰਦਿਆਂ ਪੁਲਿਸ ਵੱਲੋਂ ਵੀ ਫਾਈਰਿੰਗ ਕੀਤੀ ਗਈ, ਜਿਸ ਦੌਰਾਨ ਮੁਲਜਮ ਜਖਮੀ ਹੋ ਗਏ ਅਤੇ ਉਨ੍ਹਾਂ ਨੂੰ ਹਥਿਆਰਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਗ੍ਰਿਫਤਾਰੀ ਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

Author : Malout Live