ਮਲੋਟ ਵਿੱਚ ਸ਼ਾਨਦਾਰ ਹੋ ਨਿੱਬੜੇ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਬੌਕਸਿੰਗ ਮੁਕਾਬਲੇ
ਮਲੋਟ ਦੇ ਖੇਡ ਸਟੇਡੀਅਮ ਵਿੱਚ ਜੋ ਤਿੰਨ ਦਿਨ੍ਹਾਂ ਬੌਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ, ਉਹ ਬਹੁਤ ਸ਼ਾਨਦਾਰ ਰਹੀ। ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਕਈ ਖਿਡਾਰਨਾਂ ਨੇ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ।
ਮਲੋਟ : ਏਕਮ ਟੂਰ ਐਂਡ ਟਰੈਵਲਜ਼ ਦੇ ਸੰਚਾਲਕ ਜਗਤਾਰ ਸਿੰਘ ਬਾਠ ਦੇ ਸਹਿਯੋਗ ਨਾਲ ਸੰਧੂ ਬਾਕਸਿੰਗ ਕਲੱਬ (ਅਬੋਹਰ) ਦੀ ਅਗਵਾਈ ਵਿੱਚ ਮਲੋਟ ਦੇ ਖੇਡ ਸਟੇਡੀਅਮ ਵਿੱਚ ਜੋ ਤਿੰਨ ਦਿਨ੍ਹਾਂ ਬੌਕਸਿੰਗ ਚੈਂਪੀਅਨਸ਼ਿਪ ਕਰਵਾਈ ਗਈ ਸੀ, ਉਹ ਬਹੁਤ ਸ਼ਾਨਦਾਰ ਰਹੀ। ਪੰਜਾਬ ਦੇ ਵੱਖ-ਵੱਖ ਹਲਕਿਆਂ ਤੋਂ ਕਈ ਖਿਡਾਰਨਾਂ ਨੇ ਇਸ ਵਿੱਚ ਬੜੇ ਉਤਸ਼ਾਹ ਨਾਲ ਭਾਗ ਲਿਆ। ਇਸ ਤਿੰਨ ਦਿਨ੍ਹਾਂ ਮੁਕਾਬਲਿਆਂ ਦੌਰਾਨ ਖਿਡਾਰਨਾਂ ਦੇ ਰਹਿਣ-ਸਹਿਣ ਅਤੇ ਖਾਣ-ਪੀਣ ਦਾ ਸਾਰਾ ਪ੍ਰਬੰਧ ਕੈਬਨਿਟ ਮੰਤਰੀ ਡਾ. ਬਲਜੀਤ ਕੌਰ ਦੇ ਸਹਾਇਕ ਅਰਸ਼ ਸਿੱਧੂ ਦਾ ਰਿਹਾ।
ਇਹ ਚੈਂਪੀਅਨਸ਼ਿਪ ਪੰਜਾਬ ਜੂਨੀਅਰ ਐਂਡ ਯੂਥ ਵੋਮੈਨ ਵਿੰਗ ਦੀ ਸੀ ਅਤੇ ਬਹੁਤ ਸਾਰੀਆਂ ਖਿਡਾਰਨਾਂ ਨੇ ਇਸ ਵਿੱਚ ਮੱਲ੍ਹਾਂ ਮਾਰੀਆਂ। ਇਹ ਸ਼ਾਨਦਾਰ ਮੁਕਾਬਲਾ ਇਸ ਗੱਲ ਦਾ ਸਬੂਤ ਸੀ ਕਿ ਅੱਜ ਦੀਆਂ ਧੀਆਂ ਕਿਸੇ ਵੀ ਖੇਤਰ ਵਿੱਚ ਮੁੰਡਿਆਂ ਨਾਲੋਂ ਘੱਟ ਨਹੀਂ ਹਨ ਅਤੇ ਉਨ੍ਹਾਂ ਨੂੰ ਇਸ ਤਰ੍ਹਾਂ ਦੇ ਮੌਕੇ ਪ੍ਰਦਾਨ ਕਰਨੇ ਚਾਹੀਦੇ ਹਨ। ਅੰਤ ਵਿੱਚ ਸੰਧੂ ਬੌਕਸਿੰਗ ਕਲੱਬ ਦੇ ਸੰਚਾਲਕ ਪ੍ਰਵੀਨ ਬੌਕਸਰ ਨੇ ਅਰਸ਼ ਸਿੱਧੂ ਅਤੇ ਹੋਰ ਵੀ ਸਹਿਯੋਗ ਦੇਣ ਵਾਲਿਆਂ ਦਾ ਤਹਿ ਦਿਲੋਂ ਧੰਨਵਾਦ ਕੀਤਾ।
Author : Malout Live



