ਮਲੋਟ ਲਾਗਲੇ ਪਿੰਡ ਸਾਉਂਕੇ ਦਾ ਜੰਮਪਲ ਲੜਕਾ ਕੈਨੇਡਾ ਦੇ ਗਰੈਂਡ ਈਰੀ ਸਕੂਲ ਬੋਰਡ ਵਿੱਚ ਬਣਿਆ ਪਹਿਲਾ ਸਿੱਖ ਟਰੱਸਟੀ
ਪਿੰਡ ਸਾਉਂਕੇ ਦੇ ਜੰਮਪਲ ਪ੍ਰਭਸਿਦਕ ਸਿੰਘ ਮੱਲ ਨੇ ਕੈਨੇਡਾ ਦੇ ਸ਼ਹਿਰ ਬਰੈਫੋਰਡ ਵਿਚਲੇ ਗਰੈਂਡ ਈਰੀ ਸਕੂਲ ਬੋਰਡ ਵਿੱਚ ਪਹਿਲੇ ਸਿੱਖ ਟਰੱਸਟੀ ਵਜੋਂ ਜਿੱਤ ਪ੍ਰਾਪਤ ਕੀਤੀ ਹੈ। ਤਕਰੀਬਨ 70 ਸਕੂਲਾਂ ਦੇ ਸਾਰੇ ਵਿਦਿਆਰਥੀਆਂ ਵਿੱਚੋਂ ਤਿੰਨ ਸਟੂਡੈਂਟ ਟਰੱਸਟੀ ਬਣਦੇ ਹਨ
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪਿੰਡ ਸਾਉਂਕੇ ਦੇ ਜੰਮਪਲ ਪ੍ਰਭਸਿਦਕ ਸਿੰਘ ਮੱਲ ਨੇ ਕੈਨੇਡਾ ਦੇ ਸ਼ਹਿਰ ਬਰੈਫੋਰਡ ਵਿਚਲੇ ਗਰੈਂਡ ਈਰੀ ਸਕੂਲ ਬੋਰਡ ਵਿੱਚ ਪਹਿਲੇ ਸਿੱਖ ਟਰੱਸਟੀ ਵਜੋਂ ਜਿੱਤ ਪ੍ਰਾਪਤ ਕੀਤੀ ਹੈ। ਤਕਰੀਬਨ 70 ਸਕੂਲਾਂ ਦੇ ਸਾਰੇ ਵਿਦਿਆਰਥੀਆਂ ਵਿੱਚੋਂ ਤਿੰਨ ਸਟੂਡੈਂਟ ਟਰੱਸਟੀ ਬਣਦੇ ਹਨ
ਜੋ ਕਿ ਬੋਰਡ ਵਿੱਚ ਵਿਦਿਆਰਥੀਆਂ ਨਾਲ ਸੰਬੰਧਿਤ ਮਸਲਿਆਂ ਤੇ ਫੈਸਲਾ ਲੈਂਦੇ ਹਨ। ਜ਼ਿਕਰਯੋਗ ਹੈ ਕਿ ਪ੍ਰਭਸਿਦਕ ਸਿੰਘ ਮੱਲ ਕੈਨੇਡਾ ਵੱਸਦੇ ਅਧਿਆਪਕ ਅਤੇ ਪੰਜਾਬੀ ਲੋਕ ਗਾਇਕ ਐਮ ਸਾਬ ਦਾ ਬੇਟਾ ਹੈ।
Author : Malout Live