ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਇਆ ਗਿਆ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ-ਸ਼੍ਰੀ ਗੰਗਾਨਗਰ ਜੋਨ ਵੱਲੋਂ ਸਲਾਨਾ ਅੰਤਰ ਕਾਲਜ ਯੁਵਕ ਮੇਲਾ-2026
ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ-ਸ਼੍ਰੀ ਗੰਗਾਨਗਰ ਜੋਨ ਵੱਲੋਂ ਸਲਾਨਾ ਅੰਤਰ ਕਾਲਜ ਯੁਵਕ ਮੇਲਾ-2026 ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਇਆ ਗਿਆ। ਇਸ ਵਿੱਚ 14 ਕਾਲਜਾਂ ਦੇ 130 ਵਿਦੀਆਰਥੀਆਂ ਨੇ ਕੁਇਜ਼, ਕਵਿਤਾ ਉਚਾਰਣ, ਸ਼ਬਦ ਵਿਚਾਰ, ਦਸਤਾਰ ਸਜਾਉਣ, ਸੁੰਦਰ ਲਿਖਾਈ, ਪੀ.ਪੀ.ਟੀ. ਮੁਕਾਬਲਾ ਮਿੱਟੀ ਦੇ ਖਿਡਾਉਣੇ, ਅਤੇ ਕਬਾੜ ਅਤੇ ਜੁਗਾੜ ਮੁਕਾਬਲੇ ਵਿੱਚ ਭਾਗ ਲਿਆ।
ਮਲੋਟ : ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਅਬੋਹਰ-ਸ਼੍ਰੀ ਗੰਗਾਨਗਰ ਜੋਨ ਵੱਲੋਂ ਸਲਾਨਾ ਅੰਤਰ ਕਾਲਜ ਯੁਵਕ ਮੇਲਾ-2026 ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਵਿਖੇ ਕਰਵਾਇਆ ਗਿਆ। ਇਸ ਵਿੱਚ 14 ਕਾਲਜਾਂ ਦੇ 130 ਵਿਦੀਆਰਥੀਆਂ ਨੇ ਕੁਇਜ਼, ਕਵਿਤਾ ਉਚਾਰਣ, ਸ਼ਬਦ ਵਿਚਾਰ, ਦਸਤਾਰ ਸਜਾਉਣ, ਸੁੰਦਰ ਲਿਖਾਈ, ਪੀ.ਪੀ.ਟੀ. ਮੁਕਾਬਲਾ ਮਿੱਟੀ ਦੇ ਖਿਡਾਉਣੇ, ਅਤੇ ਕਬਾੜ ਅਤੇ ਜੁਗਾੜ ਮੁਕਾਬਲੇ ਵਿੱਚ ਭਾਗ ਲਿਆ। ਪ੍ਰੋਗਰਾਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੁਆਰਾ ਹੋਈ। ਪ੍ਰਾਪਤ ਨਤੀਜੇ ਅਨੁਸਾਰ ਕੁਇਜ਼ ਮੁਕਾਬਲੇ ਵਿੱਚ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੀ ਟੀਮ ਨੇ ਪਹਿਲਾ ਸਥਾਨ ਹਾਸਿਲ ਕਰਕੇ ਗਿਆਨੀ ਦਿੱਤ ਸਿੰਘ ਰਨਿੰਗ ਟਰਾਫੀ ਪ੍ਰਾਪਤ ਕੀਤੀ। ਡੀ.ਏ.ਵੀ ਕਾਲਜ ਮਲੋਟ ਦੀ ਟੀਮ ਨੇ ਦੂਸਰਾ ਅਤੇ ਸਰਕਾਰੀ ਕਾਲਜ ਦਾਨੇਵਾਲਾ ਮਲੋਟ ਦੀ ਟੀਮ ਨੇ ਤੀਸਰਾ ਸਥਾਨ ਹਾਸਿਲ ਕੀਤਾ। ਕਵਿਤਾ ਮੁਕਾਬਲੇ ਵਿੱਚ ਭੁਪਿੰਦਰ ਸਿੰਘ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਪਹਿਲਾ ਸਥਾਨ, ਕਮਲਦੀਪ ਕੌਰ ਸਰਕਾਰੀ ਕਾਲਜ ਅਬੋਹਰ ਨੇ ਦੂਸਰਾ ਸਥਾਨ ਅਤੇ ਪੁਸ਼ਪਾ ਰਾਣੀ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਤੀਸਰਾ ਸਥਾਨ ਹਾਸਿਲ ਕੀਤਾ। ਸ਼ਬਦ ਵਿਚਾਰ ਮੁਕਾਬਲੇ ਵਿੱਚ ਹਰਪ੍ਰੀਤ ਕੌਰ, ਗੁਰੂ ਨਾਨਕ ਖਾਲਸਾ ਅਬੋਹਰ ਨੇ ਪਹਿਲਾ ਸਥਾਨ, ਸਤਵਿੰਦਰ ਸਿੰਘ, ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਨੇ ਦੂਜਾ, ਮਨਪ੍ਰੀਤ ਕੌਰ, ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਤੀਜਾ ਸਥਾਨ ਅਤੇ ਕੰਵਲਪ੍ਰੀਤ ਕੌਰ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਉਤਸ਼ਾਹ ਵਧਾਉ ਸਥਾਨ ਹਾਸਿਲ ਕੀਤਾ।
ਦਸਤਾਰ ਸਜਾਉਣ ਮਕਾਬਲਾ (ਲੜਕੇ) ਵਿੱਚ ਜਸਪ੍ਰੀਤ ਸਿੰਘ, ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਪਹਿਲਾ ਸਥਾਨ, ਜਤਿਨ ਕੁਮਾਰ, ਡੀ.ਏ.ਵੀ ਕਾਲਜ ਮਲੋਟ ਨੇ ਦੂਜਾ ਅਤੇ ਸੰਦੀਪ ਸਿੰਘ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਦਸਤਾਰ ਸਜਾਉਣ ਮੁਕਾਬਲਾ (ਲੜਕੀਆਂ) ਜਸਪ੍ਰੀਤ ਕੌਰ, ਸਰਕਾਰੀ ਕਾਲਜ ਅਬੋਹਰ ਨੇ ਪਹਿਲਾ ਸਥਾਨ, ਸੁਖਮਨਜੀਤ ਕੌਰ ਸਰਕਾਰੀ ਕਾਲਜ ਅਬੋਹਰ ਨੇ ਦੂਜਾ ਸਥਾਨ ਅਤੇ ਖੁਸ਼ਵੀਰ ਕੌਰ ਵਾਹਿਗੁਰੂ ਕਾਲਜ ਅਬੋਹਰ ਨੇ ਤੀਜਾ ਸਥਾਨ ਹਾਸਿਲ ਕੀਤਾ। ਸੁੰਦਰ ਲਿਖਾਈ ਮੁਕਾਬਲੇ ਵਿੱਚ ਜੋਬਨਪ੍ਰੀਤ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਨੇ ਪਹਿਲਾ ਸਥਾਨ, ਕਰਮਜੀਤ ਕੌਰ ਡੀ.ਏ.ਵੀ. ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਦੂਜਾ ਸਥਾਨ, ਊਸਾ ਰਾਣੀ ਸਰਕਾਰੀ ਕਾਲਜ ਦਾਣੇਵਾਲਾ ਮਲੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਪੀ.ਪੀ.ਟੀ ਮੁਕਾਬਲਾ ਵਿੱਚ ਹਰਸ਼ ਮਹਾਰਾਜਾ ਰਣਜੀਤ ਸਿੰਘ ਕਾਲਜ ਮਲੋਟ ਨੇ ਪਹਿਲਾ ਸਥਾਨ, ਪ੍ਰਭਜੋਤ ਕੌਰ ਭਾਗ ਸਿੰਘ ਖਾਲਸਾ ਕਾਲਜ ਕਾਲਾ ਟਿੱਬਾ ਅਬੋਹਰ, ਨੇ ਦੂਜਾ ਸਥਾਨ, ਗੁਰਸ਼ਰਨ ਸਿੰਘ ਕੈਨਵੇ ਕਾਲਜ ਆਫ ਐਜੂਕੇਸ਼ਨ ਅਬੋਹਰ ਨੇ ਦੂਜਾ ਸਥਾਨ ਅਤੇ ਹਰਜਿੰਦਰ ਸਿੰਘ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਨੇ ਤੀਜਾ ਸਥਾਨ ਹਾਸਿਲ ਕੀਤਾ। ਮਿੱਟੀ ਦੇ ਖਿਡੌਣੇ ਬਣਾਉਣ ਮਕਾਬਲੇ ਵਿੱਚ ਸੰਦੀਪ ਸਿੰਘ, ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਨੇ ਪਹਿਲਾ ਸਥਾਨ, ਜਗਦੀਪ ਸਿੰਘ ਗੁਰੂ ਨਾਨਕ ਕਾਲਜ ਕਿੱਲਿਆਂਵਾਲੀ ਨੇ ਦੂਜਾ ਸਥਾਨ, ਜੈਸਮੀਨ ਡੀ.ਏ.ਵੀ ਕਾਲਜ ਮਲੋਟ ਨੇ ਤੀਜਾ ਅਤੇ ਹਰਮਨ ਕੌਰ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਨੇ ਉਤਸ਼ਾਹ ਵਧਾਉ ਸਥਾਨ ਹਾਸਿਲ ਕੀਤਾ। ਕਬਾੜ ਤੋਂ ਜੁਗਾੜ ਮੁਕਾਬਲੇ ਵਿੱਚ ਤਮੰਨਾ ਬਾਈ ਕੈਨਵੇ ਕਾਲਜ ਆਫ ਐਜੂਕੇਸ਼ਨ, ਨੇ ਪਹਿਲਾ ਸਥਾਨ, ਕਮਲਜੀਤ ਕੌਰ, ਸਿਮਰਨ ਕੌਰ ਗੁਰੂ ਨਾਨਕ ਖਾਲਸਾ ਕਾਲਜ ਅਬੋਹਰ ਦੀ ਟੀਮ ਨੇ ਦੂਜਾ ਸਥਾਨ, ਇਸ਼ਪ੍ਰੀਤ ਕੌਰ ਸਰਕਾਰੀ ਕਾਲਜ ਦਾਨੇਵਾਲਾ ਮਲੋਟ ਨੇ ਤੀਜਾ ਸਥਾਨ ਹਾਸਿਲ ਕੀਤਾ। ਇਸ ਦੌਰਾਨ ਸਟੱਡੀ ਸਰਕਲ ਵੱਲੋਂ ਕਰਵਾਏ ਗਏ ਨੈਤਿਕ ਇਮਤਿਹਾਨ ਕਾਲਜ 2025-26 ਵਿੱਚ ਮੈਰਿਟ ਆਉਣ ਵਾਲੇ 20 ਵਿਦਿਆਰਥੀਆਂ ਨੂੰ ਨਗਦ ਇਨਾਮ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ।
Author : Malout Live



