ਲਸਣ ਦੀ ਵਰਤੋਂ ਅਸੀਂ ਹਰ ਰੋਜ਼ ਸਬਜ਼ੀ ਬਨਾਉਂਣ ਲਈ ਕਰਦੇ ਹਾਂ। ਇਹ ਨਾ ਸਿਰਫ ਖਾਣੇ ਦਾ ਸੁਆਦ ਵਧਾਉਂਦਾ ਹੈ ਸਗੋਂ ਸਰੀਰ ਨੂੰ ਕਈ ਤਰ੍ਹਾਂ ਦੇ ਪੋਸ਼ਕ ਤੱਤ ਵੀ ਦਿੰਦਾ ਹੈ। ਜੇਕਰ ਪੁਰਸ਼ ਵੀ ਲਸਣ ਦੀ ਇਕ ਪੋਥੀ ਰੋਜ਼ਾਨਾ ਖਾਲੀ ਪੇਟ ਲੈਣੀ ਸ਼ੁਰੂ ਕਰਦੇ ਹਨ ਤਾਂ ਉਨ੍ਹਾਂ ਨੂੰ ਸਰੀਰ ਸਬੰਧੀ ਹੋਣ ਵਾਲੀਆਂ ਬਹੁਤ ਸਾਰੀਆਂ ਬੀਮਾਰੀਆਂ ਜਲਦੀ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ। ਲਸਣ ਵਿਚ ਸੇਲੇਨੀਅਮ ਹੁੰਦਾ ਹੈ। ਜਦੋਂ ਇਹ ਸਰੀਰ ਵਿਚ ਜਾਂਦਾ ਹੈ ਤਾਂ ਇਹ ਮਰਦਾਂ ਦੀ ਉਪਜਾਊ ਸ਼ਕਤੀ ਵਧਾਉਣ ਵਿਚ ਮਦਦ ਕਰਦਾ ਹੈ।

ਇਸ ਵਿਚ ਐਂਟੀ-ਬੈਕਟੀਰੀਅਲ ਵਿਸ਼ੇਸ਼ਤਾਵਾਂ ਵੀ ਹੁੰਦੀਆਂ ਹਨ। ਇਸ ਨਾਲ ਸਾਹ ਅਤੇ ਮੂੰਹ ਦੀ ਬਦਬੂ ਦੂਰ ਹੁੰਦੀ ਹੈ। ਲਸਣ ਵਿਚ ਮੌਜੂਦ ਪ੍ਰੋਟੀਨ ਨਾਲ ਬਾਡੀ ਟੋਂਡ ਹੁੰਦੀ ਹੈ। ਲਸਣ ਵਿਚ ਕਾਰਬੋਹਾਈਡ੍ਰੇਟਸ ਹੁੰਦੇ ਹਨ, ਜਿਸ ਨਾਲ ਸਰੀਰਕ ਕਮਜ਼ੋਰੀ ਦੂਰ ਹੁੰਦੀ ਹੈ ਅਤੇ ਐਨਰਜੀ ਮਿਲਦੀ ਹੈ। ਲਸਣ ਵਿਚ ਸਮਰੱਥ ਮਾਤਰਾ ਵਿਚ ਕੈਲਸ਼ੀਅਮ ਹੁੰਦਾ ਹੈ, ਜਿਸ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ ਹਨ।