ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਹੋਈ ਮਹੀਨਾਵਾਰ ਮੀਟਿੰਗ

ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੀ ਜੰਡੋਕੇ, ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਅਤੇ ਜਗਸੀਰ ਸਿੰਘ ਦੀ ਅਗਵਾਈ ਹੇਠ ਹੋਈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪੰਜਾਬ ਨੰਬਰਦਾਰ ਐਸੋਸੀਏਸ਼ਨ ਗਾਲਿਬ ਗਰੁੱਪ ਦੀ ਮਹੀਨਾਵਾਰ ਮੀਟਿੰਗ ਭਾਈ ਮਹਾਂ ਸਿੰਘ ਹਾਲ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਾਹਿਬ ਨੰਬਰਦਾਰ ਯੂਨੀਅਨ ਦੇ ਪ੍ਰਧਾਨ ਸਰਦਾਰ ਸੁਖਦੇਵ ਸਿੰਘ ਜੀ ਮੜਮੱਲੂ, ਚੇਅਰਮੈਨ ਸਰਦਾਰ ਅਵਤਾਰ ਸਿੰਘ ਜੀ ਜੰਡੋਕੇ, ਤਹਿਸੀਲ ਸ਼੍ਰੀ ਮੁਕਤਸਰ ਸਾਹਿਬ ਦੇ ਗੁਰਜੰਟ ਸਿੰਘ ਮਹੰਤ, ਤਹਿਸੀਲ ਲੱਖੇਵਾਲੀ ਦੇ ਪ੍ਰਧਾਨ ਸਰਦਾਰ ਰਜਿੰਦਰ ਸਿੰਘ ਨੰਬਰਦਾਰ ਅਤੇ ਜਗਸੀਰ ਸਿੰਘ ਦੀ ਅਗਵਾਈ ਹੇਠ ਹੋਈ। ਇਸ ਮੀਟਿੰਗ ਵਿੱਚ ਨੰਬਰਦਾਰਾਂ ਨੂੰ ਆ ਰਹੀਆਂ ਦਰਪੇਸ਼ ਮੁਸ਼ਕਿਲਾਂ ਬਾਰੇ ਨੰਬਰਦਾਰੀ ਜੱਦੀ ਪੁਸ਼ਤੀ ਕਰਨਾ, ਮਾਣ ਭੱਤਾ 10,000 ਕਰਨਾ, ਟੋਲ ਟੈਕਸ ਮੁਆਫ ਕਰਨਾ, ਪੰਚਾਇਤ ਵਿੱਚ ਨੰਬਰਦਾਰ ਦੀ ਨੁਮਾਇੰਦਗੀ, ਤਹਿਸੀਲ ਵਿੱਚ ਬੈਠਣ ਲਈ ਕਮਰਾ ਅਲਾਟ ਕਰਨਾ ਆਦਿ ਵਿਚਾਰ ਵਿਟਾਂਦਰਾ ਕੀਤਾ ਗਿਆ।

ਨੰਬਰਦਾਰ ਯੂਨੀਅਨ ਨੇ ਸਰਕਾਰ ਵਿਰੁੱਧ ਰੋਸ ਜਾਹਿਰ ਕੀਤਾ ਕਿ ਨੰਬਰਦਾਰਾਂ ਦੀਆਂ ਕੋਈ ਵੀ ਮੰਗਾਂ ਸਰਕਾਰ ਨੇ ਨਹੀਂ ਮੰਨੀਆਂ। ਇਸ ਮੀਟਿੰਗ ਵਿੱਚ ਬਲਕਰਨ ਸਿੰਘ ਗੋਲਡੀ ਭਾਗਸਰ, ਗੁਰਪ੍ਰੀਤ ਸਿੰਘ ਜੱਸੇਆਣਾ, ਜਲੌਰ ਸਿੰਘ ਨੰਦਗੜ੍ਹ, ਬੂਟਾ ਸਿੰਘ ਸਾਹਿਬ ਚੰਦ, ਦਰਸ਼ਨ ਸਿੰਘ ਕਿਰਪਾਲ ਕੇ, ਸੁਖਦੇਵ ਸਿੰਘ ਖੱਪਿਆਂਵਾਲ਼ੀ, ਤੇਜਾ ਸਿੰਘ ਨੰਬਰਦਾਰ ਤਾਮਕੋਟ, ਸ਼ਮਿੰਦਰ ਸਿੰਘ ਵੰਗਲ, ਤਰਸੇਮ ਸਿੰਘ ਝੋਰੜ, ਬਲਰਾਜ ਸਿੰਘ ਖਿੜਕੀਆਂਵਾਲਾ, ਚਮਕੌਰ ਸਿੰਘ ਤਾਮਕੋਟ, ਬਲਜੀਤ ਸਿੰਘ ਸੰਗਰਾਣਾ, ਸੁਖਦੇਵ ਸਿੰਘ ਚੱਕ ਬੀੜ ਸਰਕਾਰ, ਰੁਪਿੰਦਰ ਨੰਬਰਦਾਰ ਮੁਕੰਦ ਸਿੰਘ ਵਾਲਾ, ਸੁਰਜੀਤ ਨੰਬਰਦਾਰ ਗੂੜੀ ਸੰਘਰ, ਸਵਰਨਜੀਤ ਸਿੰਘ ਬਧਾਈ, ਗੁਰਮੀਤ ਸਿੰਘ ਚੱਕ ਮਦਰੱਸਾ, ਜਗਮੀਤ ਨੰਬਰਦਾਰ ਸੋਥਾ, ਜਗਜੀਤ ਸਿੰਘ ਰਹੂੜਿਆਂਵਾਲੀ, ਤੇਜਿੰਦਰ ਸਿੰਘ ਸ਼ੇਰੇਵਾਲਾ, ਵੀਰ ਸਿੰਘ ਗੂੜੀ ਸੰਘਰ ਅਤੇ ਆਲਮਜੀਤ ਸਿੰਘ ਕਾਨਿਆਂਵਾਲੀ ਹਾਜ਼ਿਰ ਸਨ।

Author : Malout Live