ਸਰਕਾਰੀ ਬਹੁ-ਤਕਨੀਕੀ ਕਾਲਜ, ਪਿੰਡ ਫਤੂਹੀਖੇੜਾ ਵਿਖੇ ਇੰਜੀਨੀਅਰਿੰਗ ਡਿਪਲੋਮੇ ਦੀਆਂ ਖਾਲੀ ਸੀਟਾਂ ਵਿੱਚ ਯੋਗ ਉਮੀਦਵਾਰ ਲੈ ਸਕਦੇ ਹਨ ਦਾਖ਼ਲਾ
ਸਰਕਾਰੀ ਬਹੁ-ਤਕਨੀਕੀ ਕਾਲਜ, ਪਿੰਡ ਫਤੂਹੀਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਆਰ.ਕੇ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿੱਚ ਮਕੈਨੀਕਲ ਇੰਜ: ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜ: ਦੇ ਡਿਪਲੋਮੇ ਵਿੱਚ ਖ਼ਾਲੀ ਰਹਿ ਗਈਆਂ ਸੀਟਾਂ ਦੇ ਲਈ ਯੋਗ ਉਮੀਦਵਾਰ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਪਾਸ ਵਿਦਿਆਰਥੀਆਂ ਲਈ ਇਹ ਡਿਪਲੋਮੇ ਤਿੰਨ ਸਾਲਾਂ ਲਈ ਹਨ ।
ਮਲੋਟ (ਸ਼੍ਰੀ ਮਕਤਸਰ ਸਾਹਿਬ) : ਸਰਕਾਰੀ ਬਹੁ-ਤਕਨੀਕੀ ਕਾਲਜ, ਪਿੰਡ ਫਤੂਹੀਖੇੜਾ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪ੍ਰਿੰਸੀਪਲ ਆਰ.ਕੇ ਚੋਪੜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਕਾਲਜ ਵਿੱਚ ਮਕੈਨੀਕਲ ਇੰਜ: ਅਤੇ ਇਲੈਕਟ੍ਰਾਨਿਕਸ ਐਂਡ ਕਮਿਊਨੀਕੇਸ਼ਨ ਇੰਜ: ਦੇ ਡਿਪਲੋਮੇ ਵਿੱਚ ਖ਼ਾਲੀ ਰਹਿ ਗਈਆਂ ਸੀਟਾਂ ਦੇ ਲਈ ਯੋਗ ਉਮੀਦਵਾਰ ਦਾਖ਼ਲਾ ਲੈ ਸਕਦੇ ਹਨ। ਉਨ੍ਹਾਂ ਵਧੇਰੇ ਜਾਣਕਾਰੀ ਦਿੰਦਿਆਂ ਦੱਸਿਆ ਕਿ 10ਵੀਂ ਪਾਸ ਵਿਦਿਆਰਥੀਆਂ ਲਈ ਇਹ ਡਿਪਲੋਮੇ ਤਿੰਨ ਸਾਲਾਂ ਲਈ ਹਨ ਅਤੇ ਜੋ ਵਿਦਿਆਰਥੀ 10+2 ਪਾਸ ਸਾਇੰਸ ਜਾਂ ਵੋਕੇਸ਼ਨਲ ਵਿਸ਼ੇ ਨਾਲ ਜਾਂ ਆਈ.ਟੀ.ਆਈ ਨਾਲ ਪਾਸ ਹਨ, ਉਹ ਸਿੱਧਾ ਦੂਜੇ ਸਾਲ ਵਿੱਚ ਦਾਖਲਾ ਲੈ ਸਕਦੇ ਹਨ।
ਦਾਖ਼ਲਾ ਲੈਣ ਲਈ ਉਮੀਦਵਾਰ ਆਪਣੇ ਨਾਲ ਪਾਸਪੋਰਟ ਸਾਈਜ਼ ਫੋਟੋ ਅਤੇ ਸਵੈ-ਤਸਦੀਕ ਦਸਤਾਵੇਜ਼ ਦੀਆਂ ਕਾਪੀਆਂ ਸਮੇਤ ਅਸਲ ਸਰਟੀਫਿਕੇਟ ਨਾਲ ਲੈ ਕੇ ਆਉਣ। ਮੁੱਖ ਮੰਤਰੀ ਵਜੀਫ਼ਾ ਯੋਜਨਾ ਤਹਿਤ ਹਰ ਵਰਗ ਦੇ ਵਿਦਿਆਰਥੀਆਂ ਲਈ 70 ਪ੍ਰਤੀਸ਼ਤ ਤੋਂ 100 ਪ੍ਰਤੀਸ਼ਤ ਟਿਊਸ਼ਨ ਫੀਸ ਵਿੱਚ ਛੋਟ ਹੈ। 2.5 ਲੱਖ ਤੋਂ ਘੱਟ ਸਲਾਨਾ ਆਮਦਨ ਵਾਲੇ ਐੱਸ.ਸੀ ਵਰਗ ਦੇ ਵਿਦਿਆਰਥੀਆਂ ਦੀ ਤਿੰਨ ਸਾਲ ਦੀ ਕੁੱਲ ਫੀਸ ਸਿਰਫ਼ 1683 ਰੁਪਏ ਹੈ ਅਤੇ ਦਾਖ਼ਲੇ ਲਈ ਵਧੇਰੇ ताटाठी लष्टी 99154-55250, 94642-32356, 99144-28300 ਅਤੇ 82838-06120 ਨੰਬਰਾਂ 'ਤੇ ਸੰਪਰਕ ਕੀਤਾ ਜਾ ਸਕਦਾ ਹੈ।
Author : Malout Live