ਭਾਰਤ ਨੂੰ ਵੱਡਾ ਝਟਕਾ, ਜਸਪ੍ਰੀਤ ਬੁਮਰਾਹ ਟੀਮ ‘ਚੋਂ ਹੋਏ ਬਾਹਰ – ਜਾਣੋ ਵਜਾ
ਭਾਰਤ ਨੂੰ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਬੁਮਰਾਹ ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਦੌਰਾਨ ਲੱਗੀ ਸੱਟ ਕਾਰਨ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਬਾਹਰ ਸੀ।
ਪੰਜਾਬ : ਭਾਰਤ ਨੂੰ ਚੈਂਪੀਅਨਜ਼ ਟਰਾਫੀ ਤੋਂ ਪਹਿਲਾਂ ਇੱਕ ਵੱਡਾ ਝਟਕਾ ਲੱਗਾ ਹੈ ਕਿਉਂਕਿ ਮੁੱਖ ਤੇਜ਼ ਗੇਂਦਬਾਜ਼ ਜਸਪ੍ਰੀਤ ਬੁਮਰਾਹ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਬੁਮਰਾਹ ਆਸਟ੍ਰੇਲੀਆ ਵਿਰੁੱਧ ਬਾਰਡਰ-ਗਾਵਸਕਰ ਟਰਾਫੀ ਦੌਰਾਨ ਲੱਗੀ ਸੱਟ ਕਾਰਨ ਲੰਬੇ ਸਮੇਂ ਤੋਂ ਕ੍ਰਿਕਟ ਤੋਂ ਬਾਹਰ ਸੀ। ਉਸ ਦੀ ਬੈਂਗਲੁਰੂ ਦੇ ਸੈਂਟਰ ਆਫ਼ ਐਕਸੀਲੈਂਸ ਵਿੱਚ ਸਕੈਨਿੰਗ ਹੋਈ, ਪਰ ਉਹ ਸਮੇਂ ਤੇ ਠੀਕ ਨਹੀਂ ਹੋ ਸਕਿਆ। ਬੀ.ਸੀ.ਸੀ.ਆਈ ਨੇ 11 ਫਰਵਰੀ ਨੂੰ ਇਹ ਘੋਸ਼ਣਾ ਕੀਤੀ। ਬੁਮਰਾਹ ਦੀ ਥਾਂ ਤੇਜ਼ ਗੇਂਦਬਾਜ਼ ਹਰਸ਼ਿਤ ਰਾਣਾ ਨੂੰ ਸ਼ਾਮਲ ਕੀਤਾ ਗਿਆ ਹੈ, ਜਿਸ ਨੇ ਹਾਲ ਹੀ ਵਿੱਚ ਇੰਗਲੈਂਡ ਵਿਰੁੱਧ ਵਨ-ਡੇ ਡੈਬਿਊ ਕੀਤਾ ਸੀ ਅਤੇ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ ਸੀ। ਦੂਜੇ ਪਾਸੇ ਵਰੁਣ ਚੱਕਰਵਰਤੀ ਨੂੰ ਯਸ਼ਸਵੀ ਜੈਸਵਾਲ ਦੀ ਜਗ੍ਹਾ ਟੀਮ ਵਿੱਚ ਲਿਆ ਗਿਆ ਹੈ।
ਭਾਰਤ ਗਰੁੱਪ ਏ ਵਿੱਚ ਪਾਕਿਸਤਾਨ, ਬੰਗਲਾਦੇਸ਼ ਅਤੇ ਨਿਊਜ਼ੀਲੈਂਡ ਨਾਲ ਸ਼ਾਮਿਲ ਹੈ। ਭਾਰਤ ਸਰਕਾਰ ਨੇ ਟੀਮ ਨੂੰ ਪਾਕਿਸਤਾਨ ਜਾਣ ਦੀ ਇਜਾਜ਼ਤ ਨਹੀਂ ਦਿੱਤੀ, ਇਸ ਕਰਕੇ ਭਾਰਤ ਆਪਣੇ ਸਾਰੇ ਮੈਚ ਦੁਬਈ ਵਿੱਚ ਖੇਡੇਗਾ। ਟੀਮ ਇੰਡੀਆ 20 ਫਰਵਰੀ ਨੂੰ ਬੰਗਲਾਦੇਸ਼ ਨਾਲ ਖੇਡੇਗੀ, 23 ਫਰਵਰੀ ਨੂੰ ਪਾਕਿਸਤਾਨ ਨਾਲ ਅਤੇ 2 ਮਾਰਚ ਨੂੰ ਨਿਊਜ਼ੀਲੈਂਡ ਨਾਲ ਟਕਰਾਅ ਹੋਵੇਗਾ। ਭਾਰਤੀ ਟੀਮ ਦੀ ਕਮਾਨ ਰੋਹਿਤ ਸ਼ਰਮਾ (ਕਪਤਾਨ) ਕੋਲ ਹੈ, ਜਦਕਿ ਸ਼ੁਭਮਨ ਗਿੱਲ ਉਪ-ਕਪਤਾਨ ਹੋਵੇਗਾ। ਟੀਮ ਵਿੱਚ ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਰਿਸ਼ਭ ਪੰਤ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਅਕਸ਼ਰ ਪਟੇਲ, ਮੁਹੰਮਦ ਸ਼ਮੀ, ਅਰਸ਼ਦੀਪ ਸਿੰਘ, ਕੁਲਦੀਪ ਯਾਦਵ, ਵਰੁਣ ਚੱਕਰਵਰਤੀ ਅਤੇ ਹਰਸ਼ਿਤ ਰਾਣਾ ਸ਼ਾਮਿਲ ਹਨ।
Author : Malout Live