ਮੈਸੇਜਿੰਗ App ਟੈਲੀਗ੍ਰਾਮ ਦੇ ਜਾਣੋ ਨਵੇਂ ਫੀਚਰਜ਼ ਅਤੇ ਵਿਸ਼ੇਸ਼ਤਾਵਾਂ

ਵਟਸਐਪ ਦੇ ਸਭ ਤੋਂ ਨਜ਼ਦੀਕੀ ਵਿਰੋਧੀ ਟੈਲੀਗ੍ਰਾਮ ਨੇ ਹਾਲ ਹੀ ਵਿੱਚ ਆਪਣੇ ਯੂਜ਼ਰਸ ਲਈ ਨਵੇਂ ਫੀਚਰਜ਼ ਨੂੰ ਸਾਹਮਣੇ ਲੈ ਕਿ ਆਈ ਹੈ। ਮੋਬਾਈਲ ਅਤੇ ਡੈਸਕਟੌਪ ਲਈ ਸੋਸ਼ਲ ਮੈਸੇਜਿੰਗ ਐਪ ਨੇ 'Polls 2.0' ਵਜੋਂ ਜਾਣੀ ਜਾਂਦੀ ਇਕ ਵਿਸ਼ੇਸ਼ਤਾ ਜਾਰੀ ਕੀਤੀ ਹੈ। ਜੋ ਜ਼ਰੂਰੀ ਤੌਰ 'ਤੇ ਯੂਜ਼ਰਸ ਨੂੰ ਚੈਟ ਗਰੁਪ ਅਤੇ ਚੈਨਲਾਂ ਦੇ ਅੰਦਰ ਵੱਖ ਵੱਖ ਕਿਸਮਾਂ ਦੀਆਂ Polls ਕਰਨ ਦੇ ਯੋਗ ਬਣਾਏਗੀ।Polls 2.0 ਫੀਚਰ ਦੇ ਨਾਲ, ਯੂਜ਼ਰਸ ਤਿੰਨ ਨਵੀਂ ਕਿਸਮ ਦੇ ਟੈਲੀਗ੍ਰਾਮ ਪੋਲ - ਵਿਜ਼ਿਬਲ ਵੋਟ, ਮਲਟੀਪਲ ਉੱਤਰ ਅਤੇ ਕਵਿਜ਼ ਮੋਡ ਦੀ ਇਸਤਮਾਲ ਕਰ ਸਕਣਗੇ। ਕੰਪਨੀ ਦੇ ਮੁਤਾਬਿਕ ਇਸ ਨਵੇਂ ਫੀਚਰ ਨਾਲ ਯੂਜ਼ਰਸ ਨੂੰ ਰਾਏ ਬਣਾਉਣ, ਪੋਲ ਤਿਆਰ ਕਰਨ ਅਤੇ ਸਿਖਲਾਈ ਅਤੇ ਸਿੱਖਿਆ ਚੈਨਲ ਦੁਆਰਾ ਮਲਟੀਪਲ ਵਿਕਲਪ ਪ੍ਰਸ਼ਨਾਂ (MCQs)ਨਾਲ ਅਨੁਭਵ ਨੂੰ ਵਧਾ ਸਕਦੇ ਹਨ।