ਹੇਤ ਰਾਮ ਕਲੋਨੀ ਮਲੋਟ ਵਿਖੇ ਘਰ ਦੇ ਬਾਹਰੋਂ 3 ਫਰਵਰੀ ਨੂੰ ਮੋਟਰਸਾਈਕਲ ਹੋਇਆ ਚੋਰੀ, ਜਾਣਕਾਰੀ ਦੇਣ ਵਾਲੇ ਨੂੰ ਮਿਲੇਗਾ 5000 ਇਨਾਮ
ਗੁਰਤੇਜ ਸਿੰਘ ਸਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਅਬੁੱਲਖੁਰਾਣਾ ਅਨੁਸਾਰ ਉਹ ਰੰਗ ਰੋਗਨ ਦਾ ਕੰਮ ਕਰਦਾ ਹੈ, ਉਸਨੇ ਆਪਣਾ ਮੋਟਰਸਾਈਕਲ 3 ਫਰਵਰੀ ਨੂੰ ਹੇਤ ਰਾਮ ਕਲੋਨੀ ਕੈਰੋਂ ਰੋਡ ਮਲੋਟ ਵਿਖੇ ਘਰ ਦੇ ਬੂਹੇ ਅੱਗੇ ਲਾਕ ਕਰਕੇ ਖੜ੍ਹਾ ਕੀਤਾ ਸੀ ਤਾਂ ਕੋਈ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਇਹ ਘਟਨਾ 3 ਫਰਵਰੀ ਦੁਪਹਿਰ ਕਰੀਬ 1:30 ਵਜੇ ਤੋਂ 2:00 ਵਜੇ ਦੇ ਦਰਮਿਆਨ ਵਾਪਰੀ।
ਮਲੋਟ : ਗੁਰਤੇਜ ਸਿੰਘ ਸਪੁੱਤਰ ਜਰਨੈਲ ਸਿੰਘ ਵਾਸੀ ਪਿੰਡ ਅਬੁੱਲਖੁਰਾਣਾ ਅਨੁਸਾਰ ਉਹ ਰੰਗ ਰੋਗਨ ਦਾ ਕੰਮ ਕਰਦਾ ਹੈ, ਉਸਨੇ ਆਪਣਾ ਮੋਟਰਸਾਈਕਲ 3 ਫਰਵਰੀ ਨੂੰ ਹੇਤ ਰਾਮ ਕਲੋਨੀ ਕੈਰੋਂ ਰੋਡ ਮਲੋਟ ਵਿਖੇ ਘਰ ਦੇ ਬੂਹੇ ਅੱਗੇ ਲਾਕ ਕਰਕੇ ਖੜ੍ਹਾ ਕੀਤਾ ਸੀ ਤਾਂ ਕੋਈ ਅਣਪਛਾਤਾ ਚੋਰ ਉਸਦਾ ਮੋਟਰਸਾਈਕਲ ਚੋਰੀ ਕਰਕੇ ਲੈ ਗਿਆ, ਇਹ ਘਟਨਾ 3 ਫਰਵਰੀ ਦੁਪਹਿਰ ਕਰੀਬ 1:30 ਵਜੇ ਤੋਂ 2:00 ਵਜੇ ਦੇ ਦਰਮਿਆਨ ਵਾਪਰੀ। ਗੁਰਤੇਜ ਸਿੰਘ ਅਨੁਸਾਰ ਉਸਦਾ ਮੋਟਰਸਾਈਕਲ HF DELUXS ਨੰਬਰ PB30K5448, ਮਾਡਲ 2012, ਕਲਰ ਬਲੈਕ, ਨੀਲਾ, ਇੰਜਨ ਨੰਬਰ HA11EFC9L22513, चैमी ठंघठ MBLHA11EWC9L12849 है।
ਗੁਰਤੇਜ ਸਿੰਘ ਨੇ ਐਸ.ਐਚ.ਓ ਥਾਣਾ ਸਿਟੀ ਮਲੋਟ ਨੂੰ ਬੇਨਤੀ ਕੀਤੀ ਹੈ ਕਿ ਗਲੀ ਦੇ ਵਿੱਚ ਲੱਗੇ ਸੀ.ਸੀ.ਟੀ.ਵੀ ਕੈਮਰੇ ਚੈੱਕ ਕੀਤੇ ਜਾਣ। ਮੋਟਰਸਾਈਕਲ ਭਾਲਣ ਵਿੱਚ ਮੱਦਦ ਕੀਤੀ ਜਾਵੇ ਅਤੇ ਅਣਪਛਾਤੇ ਚੋਰ ਦੀ ਪਛਾਣ ਕਰਕੇ ਬਣਦੀ ਕਾਰਵਾਈ ਕੀਤੀ ਜਾਵੇ। ਜੇਕਰ ਕਿਸੇ ਨੂੰ ਮੋਟਰਸਾਈਕਲ ਬਾਰੇ ਜਾਣਕਾਰੀ ਹੋਵੇ ਤਾਂ ਉਹ 96466-12644 ਮੋਬਾਇਲ ਨੰਬਰ ਤੇ ਸੰਪਰਕ ਕਰੇ। ਜਾਣਕਾਰੀ ਦੇਣ ਵਾਲੇ ਨੂੰ 5000 ਰੁਪਏ ਇਨਾਮ ਦਿੱਤਾ ਜਾਵੇਗਾ।
Author : Malout Live



