ਮਲੋਟ ਦੇ ਸਿਵਲ ਹਸਪਤਾਲ ਵਿੱਚੋਂ ਸਕੂਟਰੀ ਹੋਈ ਚੋਰੀ
ਮਲੋਟ ਦੇ ਸਿਵਲ ਹਸਪਤਾਲ ਵਿੱਚੋਂ ਇਕ ਸਕੂਟਰੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਰੋਹਿਤ ਵਰਮਾ ਸਪੁੱਤਰ ਪਵਨ ਕੁਮਾਰ ਨੇ ਦੱਸਿਆ ਕਿ ਮਿਤੀ 14-11-2026 ਨੂੰ ਰਾਤ 0830 ਵਜੇ ਉਸ ਨੇ ਸਿਵਲ ਹਸਪਤਾਲ ਮਲੋਟ ਦੀ ਪਾਰਕਿੰਗ ਵਿੱਚ ਆਪਣੀ ਸਕੂਟਰੀ ਖੜੀ ਕੀਤੀ ਸੀ, ਜਿਸ ਨੂੰ ਕੋਈ ਅਣਪਛਾਤਾ ਚੋਰੀ ਕਰ ਕੇ ਲੈ ਗਿਆ ਹੈ।
ਮਲੋਟ : ਮਲੋਟ ਦੇ ਸਿਵਲ ਹਸਪਤਾਲ ਵਿੱਚੋਂ ਇਕ ਸਕੂਟਰੀ ਚੋਰੀ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਜਾਣਕਾਰੀ ਦਿੰਦਿਆਂ ਰੋਹਿਤ ਵਰਮਾ ਸਪੁੱਤਰ ਪਵਨ ਕੁਮਾਰ ਵਾਸੀ ਪਟੇਲ ਨਗਰ, ਵਾਰਡ ਨੰਬਰ 25, ਗਲੀ ਨੰਬਰ 7, ਨੇ ਦੱਸਿਆ ਕਿ ਮਿਤੀ 14-11-2026 ਨੂੰ ਰਾਤ 0830 ਵਜੇ ਉਸ ਨੇ ਸਿਵਲ ਹਸਪਤਾਲ ਮਲੋਟ ਦੀ ਪਾਰਕਿੰਗ ਵਿੱਚ ਆਪਣੀ ਸਕੂਟਰੀ ਖੜੀ ਕੀਤੀ ਸੀ, ਜਿਸ ਨੂੰ ਕੋਈ ਅਣਪਛਾਤਾ ਚੋਰੀ ਕਰ ਕੇ ਲੈ ਗਿਆ ਹੈ। ਸਕੂਟਰੀ ਦਾ ਰੰਗ ਚਿੱਟਾ ਹੈ, ਜਿਸ ਦਾ ਨੰਬਰ PB 30U 5321 ਹੈ।
ਰੋਹਿਤ ਕੁਮਾਰ ਨੇ ਥਾਣਾ ਸਿਟੀ ਮਲੋਟ ਵਿਖੇ ਆਪਣੀ ਸ਼ਿਕਾਇਤ ਦਰਜ ਕਰਵਾ ਦਿੱਤੀ ਹੈ ਅਤੇ ਬੇਨਤੀ ਕੀਤੀ ਹੈ ਕਿ ਸਿਵਲ ਹਸਪਤਾਲ ਮਲੋਟ ਦੇ ਸੀ.ਸੀ.ਟੀ.ਵੀ ਕੈਮਰੇ ਚੈਕ ਕੀਤੇ ਜਾਣ ਅਤੇ ਸਕੂਟਰੀ ਦੀ ਭਾਲ ਕੀਤੀ ਜਾਵੇ। ਜੇਕਰ ਕਿਸੇ ਨੂੰ ਇਸ ਸੰਬੰਧੀ ਕੋਈ ਜਾਣਕਾਰੀ ਮਿਲੇ ਤਾਂ ਉਹ 94173-74234 ਤੇ ਸੰਪਰਕ ਕਰ ਸਕਦਾ ਹੈ।
Author : Malout Live



