ਲਵਿੰਗ ਲਿਟਲ ਪਲੇਵੇ ਸਕੂਲ ਵਿਖੇ ਹਰਾ ਦਿਵਸ ਮਨਾਇਆ
ਮਲੋਟ (ਆਰਤੀ ਕਮਲ) : ਸਥਾਨਕ ਲਵਿੰਗ ਲਿਟਲ ਪਲੇਵੇ ਐਂਡ ਪ੍ਰੇਪਰੇਟਰੀ ਸਕੂਲ ਵਿਖੇ ਵਿਸ਼ੇਸ਼ ਸਮਾਗਮ ਕਰ ਹਰਾ ਦਿਵਸ ਮਨਾਇਆ ਗਿਆ, ਜਿਸ ਵਿਚ ਨੰਨ੍ਹੇ-ਮੁੰਨੇ ਬੱਚੇ ਹਰੇ ਰੰਗ ਦੇ ਕੱਪੜਿਆਂ ਵਿਚ ਸਜ ਕੇ ਆਏ ਅਤੇ ਆਪਣੇ ਨਾਲ ਹਰੇ ਰੰਗ ਦੇ ਫ਼ਲ ਜਿਵੇਂ ਮੁਸੱਮੀ, ਅਮਰੂਦ, ਅੰਗੂਰ, ਬੱਗੂਗੋਸ਼ਾ, ਅਮਰੂਦ ਆਦਿ ਖਾਣ ਲਈ ਲੈ ਕੇ ਆਏ। ਇਸ ਮੌਕੇ ਤੇ ਸਕੂਲ ਦੀ ਪ੍ਰਿੰਸੀਪਲ ਮੀਨਾ ਅਰੋੜਾ ਨੇ ਹਰੇ ਰੰਗ ਦੀ ਮਹੱਤਤਾ ਬਾਰੇ ਦੱਸਦਿਆਂ ਕਿਹਾ ਕਿ ਹਰਾ ਰੰਗ ਹਰਿਆਲੀ ਦੀ ਪ੍ਰਤੀਕ ਹੈ। ਉਹਨਾਂ ਬੱਚਿਆਂ ਨੂੰ ਵੱਧ ਤੋਂ ਵੱਧ ਪੌਦੇ ਲਗਾ ਕੇ ਵਾਤਾਵਰਨ ਨੂੰ ਹਰਾ ਭਰਾ ਰੱਖਣ ਵਿਚ ਆਪਣਾ ਯੋਗਦਾਨ ਪਾਉਣ ਦੀ ਅਪੀਲ ਕੀਤੀ। ਉਹਨਾਂ ਕਿਹਾ ਕਿ ਸਿਹਤ ਲਈ ਵੀ ਹਰਾ ਰੰਗ ਬਹੁਤ ਹੀ ਫ਼ਾਇਦੇਮੰਦ ਹੈ। ਡਾਕਟਰਾਂ ਵਲੋਂ ਸਰੀਰ ਦੀ ਤੰਦਰੁਸਤੀ ਲਈ ਹਰੀਆਂ ਸ਼ਬਜ਼ੀਆਂ ਅਤੇ ਹਰੇ ਫ਼ਲ ਖਾਣ ਲਈ ਪ੍ਰੇਰਿਤ ਕੀਤਾ ਜਾਂਦਾ ਹੈ, ਕਿਉਂਕਿ ਹਰੀਆਂ ਸ਼ਬਜ਼ੀਆਂ ਅਤੇ ਫ਼ਲਾਂ ਵਿਚ ਕਈ ਤਰ੍ਹਾਂ ਦੇ ਤੱਤ ਹੁੰਦੇ ਹਨ, ਜੋ ਸਾਨੂੰ ਬਿਮਾਰੀਆਂ ਤੋਂ ਬਚਾਉਦੇ ਹਨ। ਉਹਨਾਂ ਕਿਹਾ ਕਿ ਜਿੱਥੇ ਹਰਿਆਲੀ ਹੈ, ਉੱਥੇ ਹੀ ਖੁਸ਼ਹਾਲੀ ਹੈ। ਇਸ ਮੌਕੇ ਤੇ ਮੈਡਮ ਜਗਜੀਤ,ਸਵੀਟੀ,ਰਜਨੀ ਅਤੇ ਰਮਨਦੀਪ ਨੇ ਵੀ ਬੱਚਿਆਂ ਅੱਗੇ ਹਰੇ ਰੰਗ ਸਬੰਧੀ ਆਪਣੇ ਵਿਚਾਰ ਰੱਖੇ।