ਗੁਰਤੇਜ ਸਿੰਘ ਬਾਂਮ 2027 ਵਿੱਚ ਮਲੋਟ ਤੋਂ ਲੜ ਸਕਦੇ ਹਨ ਚੋਣ

ਗੁਰਤੇਜ ਸਿੰਘ ਬਾਂਮ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਉਹ 2027 ਵਿੱਚ ਮਲੋਟ ਤੋਂ ਚੋਣ ਲੜ ਸਕਦੇ ਹਨ। ਗੁਰਤੇਜ ਸਿੰਘ ਬਾਂਮ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਬਾਂਮ ਤੋਂ ਵੱਡੀ ਗਿਣਤੀ ਨਾਲ ਸਰਪੰਚੀ ਦੀ ਚੋਣ ਜਿੱਤ ਚੁੱਕੇ ਹਨ ਅਤੇ ਲੋਕਾਂ ਦਾ ਭਰੋਸਾ ਉਨ੍ਹਾਂ ਨਾਲ ਜੁੜਿਆ ਹੋਇਆ ਹੈ।

ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਮਲੋਟ ਹਲਕੇ ਵਿੱਚ 2027 ਦੀਆਂ ਵਿਧਾਨ ਸਭਾ ਚੋਣਾਂ ਨੂੰ ਲੈ ਕੇ ਰਾਜਨੀਤਿਕ ਸਰਗਰਮੀਆਂ ਹੌਲੀ-ਹੌਲੀ ਤੇਜ਼ ਹੋਣ ਲੱਗੀਆਂ ਹਨ। ਇਸ ਦਰਮਿਆਨ ਗੁਰਤੇਜ ਸਿੰਘ ਬਾਂਮ ਵੱਲੋਂ ਸੰਕੇਤ ਦਿੱਤਾ ਗਿਆ ਹੈ ਕਿ ਉਹ 2027 ਵਿੱਚ ਮਲੋਟ ਤੋਂ ਚੋਣ ਲੜ ਸਕਦੇ ਹਨ। ਗੁਰਤੇਜ ਸਿੰਘ ਬਾਂਮ ਨੇ ਦੱਸਿਆ ਕਿ ਉਹ ਪਹਿਲਾਂ ਵੀ ਪਿੰਡ ਬਾਂਮ ਤੋਂ ਵੱਡੀ ਗਿਣਤੀ ਨਾਲ ਸਰਪੰਚੀ ਦੀ ਚੋਣ ਜਿੱਤ ਚੁੱਕੇ ਹਨ ਅਤੇ ਲੋਕਾਂ ਦਾ ਭਰੋਸਾ ਉਨ੍ਹਾਂ ਨਾਲ ਜੁੜਿਆ ਹੋਇਆ ਹੈ। ਉਨ੍ਹਾਂ ਕਿਹਾ ਕਿ ਪਿੰਡਾਂ ਦੇ ਵਿਕਾਸ ਲਈ ਉਹ ਲਗਾਤਾਰ ਮਿਹਨਤ ਕਰਦੇ ਆ ਰਹੇ ਹਨ।

ਉਨ੍ਹਾਂ ਇਹ ਵੀ ਕਿਹਾ ਕਿ ਮਨਰੇਗਾ ਕੰਮਾਂ ਵਿੱਚ ਉਹ ਸਰਗਰਮ ਤੌਰ 'ਤੇ ਕੰਮ ਕਰ ਰਹੇ ਹਨ ਅਤੇ ਪਿੰਡ ਵਾਸੀਆਂ ਨੂੰ ਰੋਜ਼ਗਾਰ ਦੇ ਮੌਕੇ ਪ੍ਰਦਾਨ ਕਰਨ ਲਈ ਯਤਨਸ਼ੀਲ ਹਨ। ਗੁਰਤੇਜ ਸਿੰਘ ਬਾਂਮ ਮੁਤਾਬਿਕ ਜੇ ਲੋਕਾਂ ਦਾ ਸਹਿਯੋਗ ਮਿਲਿਆ ਤਾਂ ਉਹ 2027 ਦੀ ਚੋਣ ਮਲੋਟ ਤੋਂ ਲੜਨ ਬਾਰੇ ਅੰਤਿਮ ਫੈਸਲਾ ਲੈਣਗੇ। ਰਾਜਨੀਤਿਕ ਮਾਹੌਲ ਵਿੱਚ ਇਸ ਬਿਆਨ ਤੋਂ ਬਾਅਦ ਹਲਕੇ ਵਿੱਚ ਚਰਚਾ ਸ਼ੁਰੂ ਹੋ ਗਈ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਹੋਰ ਨੇਤਾਵਾਂ ਵੱਲੋਂ ਵੀ ਆਪਣੀ ਦਾਅਵੇਦਾਰੀ ਦਾ ਐਲਾਨ ਕੀਤਾ ਜਾ ਸਕਦਾ ਹੈ।

Author : Malout Live