ਸਿਵਲ ਹਸਪਤਾਲ ਮਲੋਟ ਅਤੇ ਆਲਮਵਾਲਾ ਦੇ ਸਟਾਫ਼ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਬਚਾਅ ਸੰਬੰਧੀ ਕੀਤੀਆ ਗਈਆਂ ਗਤੀਵਿਧੀਆਂ
ਮਲੋਟ:- ਸਿਵਲ ਸਰਜਨ ਡਾ: ਰੰਜੂ ਸਿੰਗਲਾ ਸ਼੍ਰੀ ਮੁਕਤਸਰ ਸਾਹਿਬ ਅਤੇ ਸੀਨੀਅਰ ਮੈਡੀਕਲ ਅਫ਼ਸਰ ਮਲੋਟ ਡਾ. ਸੁਨੀਲ ਬਾਂਸਲ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਵਿਕਰਮ ਅਸੀਜਾ ਜ਼ਿਲ੍ਹਾ ਐਪੀਡਿਮਾਲੋਜਿਸਟ ਦੀ ਯੋਗ ਅਗਵਾਈ ਹੇਠ ਸਿਵਲ ਹਸਪਤਾਲ ਮਲੋਟ ਅਤੇ ਆਲਮਵਾਲਾ ਦੇ ਸਟਾਫ਼ ਵੱਲੋਂ ਡੇਂਗੂ ਅਤੇ ਮਲੇਰੀਆ ਦੇ ਬਚਾਅ ਸੰਬੰਧੀ ਲਗਾਤਾਰ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ।
ਇਸ ਦੌਰਾਨ ਹੈੱਲਥ ਵਰਕਰ ਮਲੋਟ ਸੁਖਨਪਾਲ ਸਿੰਘ ਵੱਲੋਂ ਡੇਂਗੂ ਪੋਜ਼ੀਟਿਵ ਕੇਸ ਦੇ ਘਰ ਅਤੇ ਮੁਹੱਲੇ ਵਿੱਚ ਫੀਵਰ ਸਰਵੇ ਕਰਦੇ ਸਮੇਂ, ਮੱਛਰ ਮਾਰ ਦਵਾਈਆਂ ਦਾ ਛਿੜਕਾਅ ਕਰਵਾਇਆ ਗਿਆ ਅਤੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਸੰਬੰਧੀ ਜਾਣਕਾਰੀ ਵੀ ਦਿੱਤੀ ਗਈ। ਇਸ ਮੌਕੇ ਉਹਨਾਂ ਵੱਲੋਂ ਦੱਸਿਆ ਗਿਆ ਕਿ ਸਾਫ਼ ਪਾਣੀ ਦੇ ਸੋਮੇਂ ਜਿਵੇਂ ਕੂਲਰ, ਪਾਣੀ ਦੀਆਂ ਡਿੱਗੀਆਂ, ਗਮਲੇ ਅਤੇ ਫ਼ਰਿੱਜ ਦੀ ਟਰੇਅ ਆਦਿ ਨੂੰ ਹਫ਼ਤੇ ਵਿੱਚ ਘੱਟੋ-ਘੱਟ ਇੱਕ ਵਾਰ ਜਰੂਰ ਸਾਫ਼ ਕੀਤਾ ਜਾਵੇ ਤਾਂ ਜੋ ਡੇਂਗੂ ਵਰਗੀ ਬਿਮਾਰੀ ਤੋਂ ਬਚਿਆ ਜਾ ਸਕੇ। Author: Malout Live