ਸੀ.ਜੀ.ਐੱਮ ਕਾਲਜ ਮੋਹਲਾ ਵਿੱਚ ਸਟੇਜ ਵੰਨਗੀਆਂ ਦਾ ਆਡੀਸ਼ਨ
ਮਲੋਟ:- ਅੱਜ ਸੀ.ਜੀ.ਐੱਮ ਕਾਲਜ ਮੋਹਲਾ ਵਿੱਚ ਏ.ਆਰ ਪ੍ਰੋਡਕਸ਼ਨ ਕੰਪਨੀ ਦੀ ਤਰਫੋਂ ਕਾਲਜ ਤੇ ਸਕੂਲ ਦੇ ਵਿਦਿਆਰਥੀਆਂ ਦਾ ਸਟੇਜ ਦੀਆਂ ਕਲਾ ਕਿਰਤਾ, ਸੰਗੀਤ, ਭੰਗੜਾ, ਐਕਟਿੰਗ, ਡਾਂਸ, ਲੋਕ ਗੀਤ, ਗਿੱਧੇ ਦਾ ਅਡੀਸ਼ਨ ਲਿਆ ਗਿਆ। ਇਸ ਵਿੱਚ ਇਲਾਕੇ ਦੇ ਕਰੀਬ 200 ਵਿਦਿਆਰਥੀਆਂ ਨੇ ਭਾਗ ਲਿਆ। ਏ.ਆਰ ਪ੍ਰੋਡੈਕਸ਼ਨ ਦਾ ਮੁੱਖ ਮਕਸਦ ਵਿਦਿਆਰਥੀਆਂ ਨੂੰ ਟੈਲੀਵੀਜ਼ਨ ਦੀ ਸਕਰੀਨ ਉੱਪਰ ਲੈ ਕੇ ਜਾਣਾ ਹੈ। ਬੱਚਿਆ ਦੀ ਜੱਜਮੈਂਟ ਲਈ ਪ੍ਰਸਿੱਧ ਲੋਕ ਗਾਇਕ ਸ਼੍ਰੀ ਸੁਖਦੇਵ ਰਾਮ ਤੇ ਪ੍ਰੋਫੈਸਰ ਸਿੰਮੀਪ੍ਰੀਤ ਜੋ ਫਿਲਮਾਂ ਦੀਆਂ ਕਹਾਣੀਆਂ ਲਿਖਦੇ ਹਨ ਉਨ੍ਹਾਂ ਨੇ ਭੂਮਿਕਾ ਨਿਭਾਈ।
ਸ਼੍ਰੀ ਸੁਖਦੇਵ ਰਾਮ ਦੀਆਂ ਪਿਛਲੇ ਦਿਨੀ ਤਿੰਨ ਕੈਸਿਟਾਂ ਮਾਰਕਿਟ ਦੇ ਵਿੱਚ ਆਈਆਂ ਹਨ ਤੇ ਪੇਸ਼ੇ ਵਜੋਂ ਉਹ ਰਿਟਾਇਰ ਅਧਿਆਪਕ ਹਨ। ਮੈਡਮ ਸਿੰਮੀਪ੍ਰੀਤ ਕਹਾਣੀਕਾਰ ਵਜੋਂ ਪ੍ਰਸਿੱਧ ਹਨ। ਏ.ਆਰ ਪ੍ਰੋਡਕਸ਼ਨ ਦੇ ਮਾਲਕ ਅਮਨ ਰੋਜ਼ਰ ਦਾ ਸਮੁੱਚਾ ਅਮਲਾ ਹਾਜਿਰ ਸੀ। ਸਾਜ਼ ਦੀ ਭੂਮਿਕਾ ਹੁਸਨਦੀਪ ਅਤੇ ਨਿਰਮਲ ਸਿੰਘ ਨੇ ਨਿਭਾਈ। ਵਿਦਿਆਰਥੀਆਂ ਨੂੰ ਮੌਕੇ ਉੱਪਰ ਹੀ ਉਨ੍ਹਾਂ ਦੀਆਂ ਕਮੀਆ ਦੱਸ ਕੇ ਦਰੁਸਤ ਕੀਤਾ ਗਿਆ ਅਤੇ ਅਗਲੇ ਮੁਕਾਬਲੇ ਲਈ ਜੁਗਤਾ ਦੱਸੀਆ ਗਈਆ। ਇਸ ਮੌਕੇ ਸੀ.ਜੀ.ਐੱਮ ਕਾਲਜ ਦੇ ਚੇਅਰਮੈਨ ਸਤਪਾਲ ਮੋਹਲਾ, ਪ੍ਰਿੰਸੀਪਲ ਬਲਜੀਤ ਸਿੰਘ ਗਿੱਲ, ਪ੍ਰੋ. ਜਗਮੀਤ ਸਿੰਘ ਤੇ ਪ੍ਰੋ. ਗਗਨਦੀਪ ਸਿੰਘ ਹਾਜ਼ਰ ਸਨ।
Author: Malout Live