ਮਿਮਿਟ ਮਲੋਟ ਵਿਖੇ ਮਨਾਇਆ ਗਿਆ ਰਾਸ਼ਟਰੀ ਸਾਇੰਸ ਦਿਵਸ

ਮਲੋਟ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ), ਮਲੋਟ ਵਿਖੇ ਅਪਲਾਇਡ ਸਾਇੰਸ ਵਿਭਾਗ ਦੁਆਰਾ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ। ਵਿਦਿਆਰਥੀਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਾਇਸ ਵਿਸ਼ੇ ਵਿੱਚ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ।

ਮਲੋਟ : ਪੰਜਾਬ ਸਰਕਾਰ ਦੁਆਰਾ ਸਥਾਪਿਤ ਸੰਸਥਾ ਮਲੋਟ ਇੰਸਟੀਚਿਊਟ ਆਫ ਮੈਨੇਜ਼ਮੈਂਟ ਐਂਡ ਇਨਫਰਮੇਸ਼ਨ ਟੈਕਨਾਲੋਜੀ (ਮਿਮਿਟ), ਮਲੋਟ ਵਿਖੇ ਅਪਲਾਇਡ ਸਾਇੰਸ ਵਿਭਾਗ ਦੁਆਰਾ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ। ਇਸ ਬਾਰੇ ਜਾਣਕਾਰੀ ਸਾਂਝੀ ਕਰਦੇ ਹੋਏ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੰਵਲਜੀਤ ਕੌਰ ਬਿੰਦਰਾ ਨੇ ਦੱਸਿਆ ਕਿ ਜਿੱਥੇ ਪੂਰੇ ਭਾਰਤ ਵਿੱਚ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ। ਉੱਥੇ ਹੀ ਮਿਮਿਟ ਵਿਖੇ ਵੀ ਰਾਸ਼ਟਰੀ ਸਾਇੰਸ ਦਿਵਸ ਮਨਾਇਆ ਗਿਆ। ਇਸ ਪ੍ਰੋਗਰਾਮ ਵਿੱਚ ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ। ਜਿੰਨ੍ਹਾਂ ਨੇ ਵਿਦਿਆਰਥੀਆਂ ਨੂੰ ਅੱਜ ਦੇ ਦਿਨ ਦੀ ਮਹੱਤਤਾ ਬਾਰੇ ਜਾਣਕਾਰੀ ਦਿੱਤੀ ਅਤੇ ਵਿਦਿਆਰਥੀਆਂ ਨੂੰ ਸਾਇਸ ਵਿਸ਼ੇ ਵਿੱਚ ਰੁਚੀ ਵਧਾਉਣ ਲਈ ਪ੍ਰੇਰਿਤ ਕੀਤਾ। ਇਸ ਪ੍ਰੋਗਰਾਮ ਵਿੱਚ ਪੋਸਟਰ ਮੇਕਿੰਗ ਦੇ ਮੁਕਾਬਲੇ ਕਰਵਾਏ ਗਏ ਜਿੰਨਾਂ ਵਿੱਚ ਸ਼ਿਵਾ ਬੀ.ਟੈਕ ਕੰਪਿਊਟਰ ਨੇ ਪਹਿਲਾ ਸਥਾਨ ਅਤੇ ਅਲੀਸ਼ਾ ਰਾਣੀ ਨੇ ਦੂਜਾ ਸਥਾਨ ਪ੍ਰਾਪਤ ਕੀਤਾ ਅਤੇ ਦੀਪਾਲੀ ਰਾਵਤ ਨੇ ਤੀਜਾ ਸਥਾਨ ਪ੍ਰਾਪਤ ਕੀਤਾ, ਭਾਸ਼ਣ ਮੁਕਾਬਲਿਆਂ ਵਿੱਚ ਨੀਸ਼ਿਤਾ ਅਤੇ ਆਸਥਾ ਤਿਵਾੜੀ ਨੇ ਪਹਿਲੀ ਅਤੇ ਦੂਜੀ ਪੁਜੀਸ਼ਨ ਹਾਸਿਲ ਕੀਤੀ।

ਧੀਰੇਨ ਚੌਧਰੀ ਨੇ ਸਾਇੰਸ ਦਿਵਸ ਤੇ ਇਕ ਕਵਿਤਾ ਉਚਾਰਣ ਕੀਤੀ। ਇਸੇ ਤਰ੍ਹਾਂ ਮਕੈਨੀਕਲ ਵਿਭਾਗ ਦੇ ਆਨੰਦ ਕੁਮਾਰ ਨੇ ਵਿਗਿਆਨ ਦਿਵਸ ਉੱਪਰ ਇੱਕ ਗੀਤ ਪੇਸ਼ ਕੀਤਾ। ਮੰਚ ਸੰਚਾਲਣ ਦੀ ਭੂਮਿਕਾ ਬੀ.ਟੈਕ ਦੀਆਂ ਵਿਦਿਆਰਥਣਾਂ ਦੀਪਾਲੀ ਰਾਵਤ ਅਤੇ ਸ਼ਿਵਾ ਨੇ ਬਾਖੂਬੀ ਨਿਭਾਈ। ਪ੍ਰੋਗਰਾਮ ਦੇ ਅੰਤ ਵਿੱਚ ਅਯੋਵਨਪ੍ਰੀਤ ਕੋਰ ਨੇ ਹਾਜ਼ਰੀਨ ਦਾ ਧੰਨਵਾਦ ਕੀਤਾ ਅਤੇ ਕੋਆਰਡੀਨੇਟਰ ਡਾ. ਕੰਵਲਜੀਤ ਕੌਰ ਬਿੰਦਰਾ ਨੇ ਪ੍ਰੋਗਰਾਮ ਵਿੱਚ ਭਾਗ ਲੈਣ ਵਾਲੇ ਵਿਦਿਆਰਥੀਆਂ ਨੂੰ ਵਧਾਈ ਦਿੰਦੇ ਹੋਏ ਧੰਨਵਾਦ ਮਤੇ ਨਾਲ ਪ੍ਰੋਗਰਾਮ ਦੀ ਸਮਾਪਤੀ ਕੀਤੀ। ਸੰਸਥਾ ਦੇ ਡਾਇਰੈਕਟਰ ਡਾ. ਜਸਕਰਨ ਸਿੰਘ ਭੁੱਲਰ ਨੇ ਇਸ ਪ੍ਰੋਗਰਾਮ ਨੂੰ ਸਫਲਤਾਪੂਰਵਕ ਕਰਵਾਉਣ ਲਈ ਪ੍ਰੋਗਰਾਮ ਦੇ ਕੋਆਰਡੀਨੇਟਰ ਡਾ. ਕੰਵਲਜੀਤ ਕੋਰ ਬਿੰਦਰਾ ਅਤੇ ਕੋਆਰਡੀਨੇਟਰਾਂ ਮਿਸ ਉਜਪਨੀਤ ਕੌਰ, ਮਿਸ ਗਗਨਪ੍ਰੀਤ ਕੌਰ ਅਤੇ ਮਿਸ ਭਾਵਨਾ ਗੋਇਲ ਦੀ ਸ਼ਲਾਘਾ ਕੀਤੀ। ਇਸ ਮੌਕੇ ਅਪਲਾਇਡ ਸਾਇੰਸ ਵਿਭਾਗ ਦੇ ਡਾ. ਅਸ਼ਵਨੀ ਬਾਂਸਲ, ਡਾ. ਮੋਹਿਤ ਕੁਮਾਰ, ਡਾ.ਰਾਜੀਵ ਜੈਨ, ਮਿਸ ਵੰਦਨਾ ਚੌਧਰੀ, ਮਿਸ ਮਮਤਾ ਗੋਇਲ, ਮਿਸ ਅਲੀਸ਼ਾ ਅਤੇ ਸ੍ਰੀ ਸੁਨੀਲ ਕੁਮਾਰ ਹਾਜ਼ਿਰ ਸਨ।

Author : Malout Live