ਮਲੋਟ ਪੁਲਿਸ ਨੇ 270 ਗ੍ਰਾਮ ਹੈਰੋਇਨ ਅਤੇ ਕਰੋਲਾ ਕਾਰ ਸਮੇਤ ਦੋ ਵਿਅਕਤੀ ਕੀਤੇ ਕਾਬੂ

ਪੰਜਾਬ ਪੁਲਿਸ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਟੀ ਮਲੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਟੀਮ ਨੇ ਇਕ ਕਾਰ ਸਮੇਤ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਦੋਨੇ ਵਿਅਕਤੀ ਗਿੱਦੜਬਾਹਾ ਦੇ ਰਹਿਣ ਵਾਲੇ ਹਨ।

ਮਲੋਟ : ਪੰਜਾਬ ਪੁਲਿਸ ਵੱਲੋਂ ਚਲਾਈ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਸਿਟੀ ਮਲੋਟ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਪੁਲਿਸ ਟੀਮ ਨੇ ਇਕ ਕਾਰ ਸਮੇਤ ਦੋ ਵਿਅਕਤੀਆਂ ਨੂੰ ਭਾਰੀ ਮਾਤਰਾ ਵਿਚ ਹੈਰੋਇਨ ਸਮੇਤ ਗ੍ਰਿਫਤਾਰ ਕਰ ਲਿਆ। ਦੋਨੇ ਵਿਅਕਤੀ ਗਿੱਦੜਬਾਹਾ ਦੇ ਰਹਿਣ ਵਾਲੇ ਹਨ। ਇਸ ਸੰਬੰਧੀ ਐੱਸ.ਐਚ.ਓ ਸਿਟੀ ਮਲੋਟ ਇੰਸਪੈਕਟਰ ਵਰੁਣ ਕੁਮਾਰ ਯਾਦਵ ਨੇ ਦੱਸਿਆ ਕਿ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਸੀਨੀਅਰ ਕਪਤਾਨ ਅਭਿਮੰਨਿਊ ਰਾਣਾ ਆਈ.ਪੀ.ਐੱਸ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਐੱਸ.ਆਈ ਗੁਰਤੇਜ ਸਿੰਘ ਸਮੇਤ ਪੁਲਿਸ ਪਾਰਟੀ ਗਸ਼ਤ ਅਤੇ ਚੈਕਿੰਗ ਸ਼ੱਕੀ ਪੁਰਸ਼ਾਂ ਦੀ ਅਭਿਆਨ ਤਹਿਤ ਜਾ ਰਹੇ ਸਨ ਤੇ ਜੰਡਵਾਲਾ ਪਿੰਡ ਦੇ ਨੇੜੇ ਇਕ ਕਰੋਲਾ ਕਾਰ ਨੰਬਰ ਡੀ.ਐਲ 4ਸੀਐਨਈ 2578 ਤੇ ਦੋ ਸ਼ੱਕੀ ਵਿਅਕਤੀਆਂ ਨੂੰ ਵੇਖਿਆ।

ਪੁਲਿਸ ਟੀਮ ਨੇ ਉਕਤ ਕਾਰ ਸਵਾਰਾਂ ਕੋਲੋਂ ਨਾਮ ਪਤਾ ਪੁੱਛਿਆ ਤਾਂ ਉਕਤਾਨ ਦੀ ਸ਼ਨਾਖਤ ਵਿਸ਼ਾਲ ਪੁੱਤਰ ਠਾਕੁਰ ਵਾਸੀ ਠਾਕੁਰ ਮੁਹੱਲਾ ਗਿੱਦੜਬਾਹਾ ਅਤੇ ਦੀਪ ਕੁਮਾਰ ਉਰਫ ਦੀਪੂ ਪੁੱਤਰ ਸਤਨਾਮ ਦਾਸ ਵਾਸੀ ਗੁਰਦਾਸ ਮਾਨ ਵਾਲੀ ਗਲੀ ਗਿੱਦੜਬਾਹਾ ਵਜੋਂ ਹੋਈ। ਪੁਲਿਸ ਨੇ ਤਲਾਸ਼ੀ ਦੌਰਾਨ ਉਕਤ ਕਾਰ ਦੇ ਗੇਅਰ ਬਾਕਸ ਕੋਲ ਇਕ ਲਿਫਾਫਾ ਬਰਾਮਦ ਕੀਤਾ, ਜਿਸ ਵਿਚ ਹੈਰੋਇਨ ਸੀ। ਪੁਲਿਸ ਨੇ ਇਸ ਦਾ ਵਜਨ ਕੀਤਾ ਤਾਂ ਇਹ 270 ਗ੍ਰਾਮ ਸੀ। ਪੁਲਿਸ ਨੇ ਦੋਨਾਂ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਸਿਟੀ ਮਲੋਟ ਵਿਖੇ ਮਾਮਲਾ ਦਰਜ ਕਰ ਲਿਆ ਹੈ। ਬਰਾਮਦ ਕੀਤੀ ਨਸ਼ੇ ਦੀ ਕੀਮਤ ਕਰੋੜ੍ਹਾਂ ਵਿੱਚ ਦੱਸੀ ਜਾ ਰਹੀ ਹੈ। ਦੋਸ਼ੀਆਂ ਨੂੰ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ਹਾਸਿਲ ਕੀਤਾ ਜਾ ਰਿਹਾ ਹੈ।

Author : Malout Live