ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸ਼ੂਟਿੰਗ ਸਿਖਲਾਈ ਦੀ ਕੀਤੀ ਗਈ ਸ਼ੁਰੂਆਤ

,

ਮਲੋਟ:- ਗੁਰੂ ਨਾਨਕ ਦੇਵ ਜੀ ਪਬਲਿਕ ਸਕੂਲ ਛਾਪਿਆਂਵਾਲੀ ਵਿਖੇ ਲੜਕੀਆਂ ਨੂੰ ਆਤਮ ਨਿਰਭਰ ਬਣਾਉਣ ਲਈ ਸ਼ੂਟਿੰਗ ਸਿਖਲਾਈ ਦੀ ਸ਼ੁਰੂਆਤ ਕਰਵਾਈ ਗਈ , ਜਿਸ ਦਾ ਉਦਘਾਟਨ ਕਰਨਲ ਰਵਿੰਦਰ ਸਿੰਘ ਭੱਟੀ ਅਤੇ ਡਾ : ਸੁਖਦੇਵ ਸਿੰਘ ਗਿੱਲ ਜ਼ਿਲ੍ਹਾ ਕੋਆਰਡੀਨੇਟਰ ਸਮੂਹ ਸਮਾਜਸੇਵੀ ਸੰਸਥਾਵਾਂ ਅਤੇ ਧਾਰਮਿਕ ਜਥੇਬੰਦੀਆਂ ਅਤੇ ਪ੍ਰਧਾਨ ਅਨੂਪ ਸਿੰਘ ਸਿੱਧੂ ਵੱਲੋਂ ਕੀਤਾ ਗਿਆ। ਡਾ : ਗਿੱਲ ਅਤੇ ਕਰਨਲ ਆਰ . ਐਸ . ਭੱਟੀ ਨੇ ਸਕੂਲ ਵੱਲੋਂ ਕੀਤੇ ਉਪਰਾਲੇ ਦੀ ਸ਼ਲਾਘਾ ਕੀਤੀ ਗਈ। ਪ੍ਰਿੰਸੀਪਲ ਪਰਮਜੀਤ ਕੌਰ ਸਿੱਧੂ ਨੇ ਕਿਹਾ ਕਿ ਲੜਕੀਆਂ ਲਈ ਏਅਰ ਗੰਨ ਮੁਹੱਈਆ ਕਰਵਾਈਆਂ ਜਾਣਗੀਆਂ। ਲੜਕੀਆਂ ਨੂੰ ਵਿਸ਼ੇਸ਼ ਤੌਰ ' ਤੇ ਐਨ . ਸੀ . ਸੀ . ਦੀ ਸਿਖਲਾਈ ਦੇ ਨਾਲ ਫਾਇਰਿੰਗ ਟਰੇਨਿੰਗ ' ਚ ਵੀ ਮਜ਼ਬੂਤ ਬਣਾਇਆ ਜਾਵੇਗਾ। ਇਸ ਮੌਕੇ ਸਕੂਲ ਦੀਆਂ 37 ਲੜਕੀਆਂ ਐਨ . ਸੀ . ਸੀ . ' ਚ ਹਿੱਸਾ ਲੈ ਰਹੀਆਂ ਹਨ। ਸਕੂਲ ਦੇ ਲੜਕੇ ਤੇ ਲੜਕੀਆਂ ਨੇ ਖੇਡਾਂ ' ਚ ਵੀ ਸਟੇਟ ਪੱਧਰ ਦੀਆਂ ਪੁਜੀਸ਼ਨਾਂ ਹਾਸਲ ਕੀਤੀਆਂ ਹਨ। ਇਸ ਮੌਕੇ ਪ੍ਰਬੰਧਕ ਕਮੇਟੀ ਵਲੋਂ ਡਾ : ਗਿੱਲ ਅਤੇ ਕਰਨਲ ਆਰ . ਐੱਸ . ਭੱਟੀ ਨੂੰ ਯਾਦਗਾਰੀ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਕਰਨਲ ਆਰ . ਐਸ . ਭੱਟੀ , ਸਹਾਇਕ ਕਰਨਲ ਨੇਕ ਚੰਦ , ਪ੍ਰਧਾਨ ਅਨੁਪ ਸਿੰਘ ਸਿੱਧੂ , ਡਾ : ਸੁਖਦੇਵ ਸਿੰਘ ਗਿੱਲ , ਪ੍ਰਿੰਸੀਪਲ ਪਰਮਜੀਤ ਕੌਰ , ਮੈਡਮ ਤਰੁਨਾ ਸ਼ਰਮਾ ਐਨ ਸੀ ਸੀ ਇੰਚਾਰਜ , ਸਕੂਲ ਦਾ ਸਟਾਫ਼ ਤੇ ਵਿਦਿਆਰਥੀ ਹਾਜ਼ਰ ਸਨ।