ਭਗਵਾਨ ਵਾਲਮੀਕ ਮੰਦਿਰ ਵਾਰਡ ਨੰਬਰ 3 ਮਲੋਟ ਵਿਖੇ ਮਹਾਂਸ਼ਿਵਰਾਤਰੀ ਮੌਕੇ ਸਾਬਕਾ ਐਮ.ਸੀ ਕੇਵਲ ਅਰੋੜਾ ਹੋਏ ਸਨਮਾਨਿਤ
ਭਗਵਾਨ ਵਾਲਮੀਕ ਮੰਦਿਰ ਵਾਰਡ ਨੰਬਰ 3 ਮਲੋਟ ਵਿਖੇ ਮਹਾਂਸ਼ਿਵਰਾਤਰੀ ਦਾ ਆਯੋਜਨ ਕੀਤਾ ਗਿਆ। ਭਗਵਾਨ ਵਾਲਮੀਕ ਮੰਦਿਰ ਕਮੇਟੀ ਵੱਲੋਂ ਮਹਾਂਸ਼ਿਵਰਾਤਰੀ ਮੌਕੇ ਖੀਰ ਤੇ ਭੰਗ ਦਾ ਲੰਗਰ ਲਗਾਇਆ ਗਿਆ। ਇਸ ਦੌਰਾਨ ਸਾਬਕਾ ਐਮ.ਸੀ ਕੇਵਲ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਮਲੋਟ : ਭਗਵਾਨ ਵਾਲਮੀਕ ਮੰਦਿਰ ਵਾਰਡ ਨੰਬਰ 3 ਮਲੋਟ ਵਿਖੇ ਮਹਾਂਸ਼ਿਵਰਾਤਰੀ ਦਾ ਆਯੋਜਨ ਕੀਤਾ ਗਿਆ। ਭਗਵਾਨ ਵਾਲਮੀਕ ਮੰਦਿਰ ਕਮੇਟੀ ਵੱਲੋਂ ਮਹਾਂਸ਼ਿਵਰਾਤਰੀ ਮੌਕੇ ਖੀਰ ਤੇ ਭੰਗ ਦਾ ਲੰਗਰ ਲਗਾਇਆ ਗਿਆ। ਇਸ ਉਪਰੰਤ ਸਾਰੇ ਅਹੁਦੇਦਾਰਾਂ ਤੇ ਮੈਂਬਰਾਂ ਨੇ ਬੜੀ ਸ਼ਰਧਾ ਭਾਵਨਾ ਨਾਲ ਸੇਵਾ ਨਿਭਾਈ। ਇਸ ਮੌਕੇ ਵਿਸ਼ੇਸ਼ ਤੌਰ ਤੇ ਸਾਬਕਾ ਐਮ.ਸੀ ਕੇਵਲ ਅਰੋੜਾ ਤੇ ਰਾਜਕੁਮਾਰ ਨਾਗਪਾਲ ਨੇ ਆਪਣੀ ਹਾਜ਼ਰੀ ਭਰੀ। ਇਸ ਦੌਰਾਨ ਸਾਬਕਾ ਐਮ.ਸੀ ਕੇਵਲ ਅਰੋੜਾ ਨੂੰ ਸਨਮਾਨਿਤ ਵੀ ਕੀਤਾ ਗਿਆ।
ਇਸ ਮੌਕੇ ਚੇਅਰਮੈਨ ਰਾਮ ਕ੍ਰਿਸ਼ਨ, ਪ੍ਰਧਾਨ ਆਕਾਸ਼ ਬਾਗੜੀ, ਸੈਕਟਰੀ ਸੰਦੀਪ ਕੁਮਾਰ, ਵਿਕਾਸ, ਸੋਨੂੰ, ਵਿੱਕੀ, ਮਦਨ, ਦੀਪਕ, ਰੋਹਿਤ ਕੁਮਾਰ, ਰਾਹੁਲ, ਅਮਨ, ਅਨਮੋਲ ਅਤੇ ਭਗਵਾਨ ਵਾਲਮੀਕਿ ਧਰਮਸ਼ਾਲਾ ਪ੍ਰਬੰਧਕ ਕਮੇਟੀ ਨੇ ਵੀ ਆਪਣਾ ਯੋਗਦਾਨ ਪਾਇਆ। ਪ੍ਰਧਾਨ ਪਵਨ ਨਕਵਾਲ, ਮੁੱਖ ਸਕੱਤਰ ਭਾਰਤ ਬਾਗੜੀ, ਖਜਾਨਚੀ ਸੋਮਨਾਥ ਵਾਇਸ ਪ੍ਰਧਾਨ ਰਿੱਕੀ ਚਾਵਾਰੀਆ, ਮੈਂਬਰ ਗੁਰਪ੍ਰੀਤ, ਅਭੀ ਬਾਗੜੀ ਨੇ ਵੀ ਬਹੁਤ ਹੀ ਸ਼ਰਧਾ ਭਾਵਨਾ ਨਾਲ ਆਪਣੀ ਸੇਵਾ ਨਿਭਾਈ।
Author : Malout Live



