ਚੜ੍ਹਦੇ ਸਾਲ ਪਿੰਡ ਅਸਪਾਲਾਂ ਦੇ ਵਾਸੀਆਂ ਨੇ ਕੀਤਾ ਸ਼ਲਾਂਘਾਯੋਗ ਕੰਮ ਲਗਾਇਆ ਖ਼ੂਨਦਾਨ ਕੈਂਪ

ਮਲੋਟ:- ਨਵਾਂ ਸਾਲ 2022 ਦੀ ਆਮਦ ਤੇ ਸਮਾਜ ਸੇਵਾ ਨੂੰ ਸਮਰਪਿਤ ਅਤੇ ਮਨੁੱਖਤਾ ਦੀ ਸੇਵਾ ਲਈ ਗੁਰਦੁਆਰਾ ਸ਼੍ਰੀ ਗੁਰੂ ਨਾਨਕ ਦੇਵ ਜੀ ਪ੍ਰਕਾਸ਼, ਸਿਹਤ ਵਿਭਾਗ ਅਤੇ ਸਮੂਹ ਸੰਗਤ ਪਿੰਡ ਅਸਪਾਲ ਵੱਲੋਂ ਅੱਜ ਦੂਜਾ ਵਿਸ਼ਾਲ ਖੂਨਦਾਨ ਕੈਂਪ ਲਗਾਇਆ ਗਿਆ। ਡਾ. ਰੰਜੂ ਸਿੰਗਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਡਾ. ਜਗਦੀਪ ਚਾਵਲਾ ਐੱਸ.ਐੱਮ.ਓ ਸੀ.ਐੱਚ.ਸੀ, ਆਲਮਵਾਲਾ ਅਤੇ ਡਾ. ਸਤੀਸ਼ ਗੋਇਲ ਐੱਸ.ਐੱਮ.ਓ ਸਿਵਲ ਹਸਪਤਾਲ ਸ.ਮ.ਸ ਦੀ ਯੋਗ ਅਗਵਾਈ ਹੇਠ ਬਲੱਡ ਬੈਂਕ ਸਿਵਲ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਦੀ ਟੀਮ ਵੱਲੋਂ ਪਿੰਡ ਅਸਪਾਲ ਪਹੁੰਚ ਕੇ 31 ਯੂਨਿਟ ਖੂਨ ਇਕੱਤਰ ਕੀਤਾ। ਖੂਨਦਾਨ ਕੈਂਪ ਦੌਰਾਨ ਡਾ. ਅਮਨਿੰਦਰ ਸਿੰਘ ਬੀ.ਟੀ.ਓ ਅਤੇ ਜਿਲ੍ਹਾ ਹੈੱਲਥ ਇੰਸਪੈਕਟਰ ਭਗਵਾਨ ਦਾਸ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਡਾ. ਅਮਨਿੰਦਰ ਸਿੰਘ ਨੇ ਸਮੂਹ ਹਾਜ਼ਰੀਨ ਨੂੰ ਖੂਨਦਾਨ ਕਰਨ ਦੇ ਫਾਇਦੇ,

ਕੀਤੇ ਗਏ ਖੂਨਦਾਨ ਦੇ ਹੋਣ ਵਾਲੇ ਟੈਸਟਾਂ ਬਾਰੇ ਜਾਣਕਾਰੀ ਦਿੱਤੀ। ਇਸ ਮੌਕੇ ਭਗਵਾਨ ਦਾਸ ਨੇ ਸਮੂਹ ਨਗਰ ਨਿਵਾਸੀਆਂ ਨੂੰ ਜਨਮਦਿਨ, ਵਿਅਹ ਦੀ ਵਰ੍ਹੇਗੰਢ, ਨੌਕਰੀ ਵਿੱਚ ਆਉਣ ਦੀ ਮਿਤੀ, ਤਰੱਕੀ ਦੀ ਮਿਤੀ ਜਾਂ ਹੋਰ ਖੁਸ਼ੀ ਦੇ ਮੌਕਿਆਂ ਤੇ ਵੱਧ ਤੋਂ ਵੱਧ ਖੂਨਦਾਨ ਕਰਨ ਲਈ ਪ੍ਰੇਰਿਤ ਕੀਤਾ। ਇਸ ਦੌਰਾਨ ਉਹਨਾਂ ਨੇ ਕੋਵਿਡ-19 ਦੇ ਬਚਾਓ ਲਈ ਹਦਾਇਤਾਂ ਦੀ ਪਾਲਣਾ ਕਰਨ ਅਤੇ ਮੁਕੰਮਲ ਵੈਕਸੀਨੈਸ਼ਨ ਕਰਵਾਉਣ ਲਈ ਬੇਨਤੀ ਕੀਤੀ। ਇਸ ਕੈਂਪ ਨੂੰ ਸਫਲ ਕਰਨ ਦੌਰਾਨ ਸਾਬਕਾ ਸਰਪੰਚ ਦੀਵਾਨ ਚੰਦ, ਸਰੂਪ ਸਿੰਘ, ਜੋਬਨਜੀਤ ਸਿੰਘ, ਬਾਬਾ ਭੂਮਣ ਸ਼ਾਹ ਕਮੇਟੀ ਦੇ ਸਮੂਹ ਮੈਂਬਰਜ਼, ਦਿਨੇਸ਼ ਕੁਮਾਰ ਕੋਸਲਰ, ਹਰਦੀਪ ਸਿੰਘ, ਲੈਬੋਰੇਟਰੀ ਟੈਕਸੀ਼ਅਨ, ਸ਼ਸ਼ੀ ਕੁਮਾਰ, ਬਲਰਾਜ ਸਿੰਘ, ਰਜਿੰਦਰ ਕੁਮਾਰ, ਰਵੀ ਕੁਮਾਰ, ਰਵਿੰਦਰ ਕੁਮਾਰ, ਅਵਿਨਾਸ਼ ਕੁਮਾਰ, ਗੁਰਪ੍ਰੀਤ ਸਿੰਘ ਤੋਂ ਇਲਾਵਾ ਨਗਰ ਨਿਵਾਸੀਆਂ ਦਾ ਖਾਸ ਸਹਿਯੋਗ ਰਿਹਾ। ਖੂਨਦਾਨ ਕਰਨ ਵਾਲਿਆਂ ਨੂੰ ਰਿਫਰੈਸ਼ਮੈਂਟ ਦਿੱਤਾ ਗਿਆ ਅਤੇ ਮੌਕੇ ਤੇ ਸਰਟੀਫਿਕੇਟ ਦੇ ਕੇ ਨਿਵਾਜਿਆ ਗਿਆ।