1 ਪੰਜਾਬ ਸਰਕਾਰ ਦਾ ਵੱਡਾ ਐਲਾਨ- 40 ਲੱਖ ਪਰਿਵਾਰਾਂ ਨੂੰ ਮਿਲੇਗੀ 'ਮੇਰੀ ਰਸੋਈ' ਫੂਡ ਕਿੱਟ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਮੇਰੀ ਰਸੋਈ' ਯੋਜਨਾ ਦੇ ਤਹਿਤ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹੁਣ ਨੀਲੇ ਕਾਰਡ ਧਾਰਕ ਪਰਿਵਾਰਾਂ ਲਈ ਵਿਸ਼ੇਸ਼ ਫੂਡ ਕਿੱਟ ਤਿਆਰ ਕਰੇਗੀ। ਇਸ ਯੋਜਨਾ ਨਾਲ ਲਗਭਗ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ।

ਮਲੋਟ (ਪੰਜਾਬ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ 'ਮੇਰੀ ਰਸੋਈ' ਯੋਜਨਾ ਦੇ ਤਹਿਤ ਅਹਿਮ ਐਲਾਨ ਕੀਤਾ ਹੈ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਹੁਣ ਨੀਲੇ ਕਾਰਡ ਧਾਰਕ ਪਰਿਵਾਰਾਂ ਲਈ ਵਿਸ਼ੇਸ਼ ਫੂਡ ਕਿੱਟ ਤਿਆਰ ਕਰੇਗੀ। ਇਸ ਯੋਜਨਾ ਨਾਲ ਲਗਭਗ 40 ਲੱਖ ਪਰਿਵਾਰਾਂ ਨੂੰ ਲਾਭ ਮਿਲੇਗਾ। ਸਰਕਾਰ ਵੱਲੋਂ ਤਿਆਰ ਕੀਤੀ ਜਾਣ ਵਾਲੀ ਫੂਡ ਕਿੱਟ ਵਿੱਚ 2 ਕਿੱਲੋ ਮਾਂਹ-ਛੋਲਿਆਂ ਦੀ ਦਾਲ, 2 ਕਿੱਲੋ ਚੀਨੀ, 1 ਕਿੱਲੋ ਆਇਓਡੀਨ ਯੁਕਤ ਨਮਕ, 200 ਗ੍ਰਾਮ ਹਲਦੀ ਪਾਊਡਰ, 1 ਲੀਟਰ ਸਰੋਂ ਦਾ ਤੇਲ ਸ਼ਾਮਿਲ ਹੋਵੇਗਾ।

ਇਹ ਸਹੂਲਤ ਉਨ੍ਹਾਂ ਪਰਿਵਾਰਾਂ ਨੂੰ ਮਿਲੇਗੀ ਜਿਨ੍ਹਾਂ ਕੋਲ ਨੀਲਾ ਰਾਸ਼ਨ ਕਾਰਡ ਹੈ। ਸਰਕਾਰ ਦਾ ਕਹਿਣਾ ਹੈ ਕਿ ਇਸ ਕਦਮ ਨਾਲ ਲੋੜਵੰਦ ਪਰਿਵਾਰਾਂ ਨੂੰ ਰਸੋਈ ਦਾ ਜ਼ਰੂਰੀ ਸਾਮਾਨ ਇੱਕੋ ਵਾਰ ਉਪਲਬਧ ਹੋ ਸਕੇਗਾ ਅਤੇ ਉਨ੍ਹਾਂ ਨੂੰ ਵਾਧੂ ਰਾਹਤ ਮਿਲੇਗੀ। ਸੀ.ਐਮ ਭਗਵੰਤ ਮਾਨ ਨੇ ਕਿਹਾ ਕਿ ਸਰਕਾਰ ਤਿੰਨ ਮਹੀਨਿਆਂ ਦਾ ਸਾਮਾਨ ਪਹਿਲਾਂ ਹੀ ਦੇ ਦੇਵੇਗੀ, ਤਾਂ ਜੋ ਲੋਕਾਂ ਨੂੰ ਕੋਈ ਪ੍ਰੇਸ਼ਾਨੀ ਨਾ ਹੋਵੇ। ਇਸ ਵਿੱਚ ਖ਼ਾਸ ਤੌਰ 'ਤੇ ਗੁਣਵੱਤਾ (Quality) ਦਾ ਧਿਆਨ ਰੱਖਿਆ ਜਾਵੇਗਾ। ਮਾਰਕਫੈੱਡ ਵੰਡ ਪ੍ਰਣਾਲੀ ਲਈ ਇਹ ਕਿੱਟਾਂ ਤਿਆਰ ਕਰੇਗੀ ਅਤੇ ਇਸ ਦੀ ਗੁਣਵੱਤਾ ਦੀ ਪੂਰੀ ਤਰ੍ਹਾਂ ਜਾਂਚ ਵੀ ਕੀਤੀ ਜਾਵੇਗੀ।

Author : Malout Live