ਭਲਕੇ ਤੋਂ ਫਿਰ ਸ਼ੁਰੂ ਹੋ ਰਹੇ ਹਨ IPL T-20 ਮੁਕਾਬਲੇ, ਪੜੋ ਪੂਰਾ ਵੇਰਵਾ
ਭਲਕੇ ਤੋਂ ਫਿਰ ਸ਼ੁਰੂ ਹੋ ਰਹੇ ਹਨ IPL T-20 ਮੁਕਾਬਲੇ।
ਪੰਜਾਬ : IPL T-20 2025 ਸੀਜ਼ਨ ਦੌਰਾਨ ਕਾਫੀ ਮੁਸ਼ਕਿਲਾਂ ਪੇਸ਼ ਆ ਰਹੀਆਂ ਹਨ। ਸ਼ੁਰੂ ਵਿੱਚ ਬਰਸਾਤੀ ਮੌਸਮਾਂ ਕਰਕੇ ਮੈਚ ਵਿੱਚ ਦੇਰੀ ਜਾਂ ਫਿਰ ਰੱਦ ਕਰਨਾ ਪੈ ਰਿਹਾ ਸੀ। ਫਿਰ ਉਸ ਤੋਂ ਬਾਅਦ ਭਾਰਤ-ਪਾਕਿਸਤਾਨ ਵਿੱਚਕਾਰ ਤਣਾਅ ਕਰਕੇ ਹੋਰ ਵੀ ਜਿਆਦਾ ਮੁਸ਼ਕਿਲ ਹਾਲਾਤ ਪੈਦਾ ਹੋ ਗਏ. ਇੱਥੋਂ ਤੱਕ ਕਿ ਜੰਗ ਲੱਗਣ ਤੱਕ ਦੇ ਹਾਲਾਤ ਬਣ ਗਏ ਸਨ। ਪਰ ਹੁਣ ਦੋਨਾਂ ਦੇਸ਼ਾਂ ਵਿੱਚਕਾਰ ਸਹਿਮਤੀ ਬਣ ਗਈ ਹੈ ਅਤੇ ਹਾਲਾਤ ਪਹਿਲਾਂ ਵਰਗੇ ਸਾਧਾਰਨ ਹੋ ਗਏ ਹਨ। ਇਸ ਦੇ ਚਲਦਿਆਂ ਹੁਣ IPL T-20 ਮੁਕਾਬਲੇ ਫਿਰ ਤੋਂ ਸ਼ੁਰੂ ਹੋ ਗਏ ਹਨ, ਜਿਨ੍ਹਾਂ ਦਾ ਵੇਰਵਾ ਕੁੱਝ ਇਸ ਤਰ੍ਹਾਂ ਹੈ – ਭਲਕੇ 17 ਮਈ ਨੂੰ ਬੈਂਗਲੁਰੂ ਅਤੇ ਕਲਕੱਤਾ ਵਿੱਚਕਾਰ, 18 ਮਈ ਨੂੰ ਰਾਜਸਥਾਨ-ਪੰਜਾਬ ਅਤੇ ਦਿੱਲੀ-ਗੁਜਰਾਤ ਵਿੱਚਕਾਰ, 19 ਮਈ ਨੂੰ ਲਖਨਊ ਅਤੇ ਹੈਦਰਾਬਾਦ ਵਿੱਚਕਾਰ,
20 ਮਈ ਨੂੰ ਚੇਨਈ ਅਥੇ ਰਾਜਸਥਾਨ ਵਿੱਚਕਾਰ, 21 ਮਈ ਨੂੰ ਮੁੰਬਈ ਅਤੇ ਦਿੱਲੀ ਵਿੱਚਕਾਰ, 22 ਮਈ ਨੂੰ ਗੁਜਰਾਤ ਅਤੇ ਲਖਨਊ ਵਿੱਚਕਾਰ, 23 ਮਈ ਨੂੰ ਬੈਂਗਲੁਰੂ ਅਤੇ ਹੈਦਰਾਬਾਦ ਵਿੱਚਕਾਰ, 24 ਮਈ ਨੂੰ ਪੰਜਾਬ ਅਤੇ ਦਿੱਲੀ ਵਿੱਚਕਾਰ. 25 ਮਈ ਨੂੰ ਗੁਜਰਾਤ-ਚੇਨਈ ਅਤੇ ਹੈਦਰਾਬਾਦ-ਕਲਕੱਤਾ ਵਿੱਚਕਾਰ, 26 ਮਈ ਨੂੰ ਪੰਜਾਬ ਅਤੇ ਮੁੰਬਈ ਵਿੱਚਕਾਰ, 27 ਮਈ ਨੂੰ ਬੈਂਗਲੁਰੂ ਅਤੇ ਲਖਨਊ ਵਿੱਚਕਾਰ ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ 29 ਮਈ ਨੂੰ ਕੁਆਲੀਫਾਇਰ-1 ਟੀਮਾਂ ਵਿੱਚਕਾਰ ਮੁਕਾਬਲਾ ਹੋਵੇਗਾ ਅਤੇ 30 ਮਈ ਨੂੰ ਐਲੀਮੀਨੇਟਰ ਵਿੱਚਕਾਰ ਮੁਕਾਬਲਾ ਹੋਵੇਗਾ। ਇਸ ਤੋਂ ਬਾਅਦ 01 ਜੂਨ ਨੂੰ ਕੁਆਲੀਫਾਇਰ-2 ਟੀਮਾਂ ਵਿੱਚਕਾਰ ਮੁਕਾਬਲਾ ਹੋਵੇਗਾ ਅਤੇ 03 ਜੂਨ ਨੂੰ IPL T-20 ਦਾ ਫਾਈਨਲ ਮੁਕਾਬਲਾ ਹੋਵੇਗਾ।
Author : Malout Live