ਵਿਸ਼ਵ ਕੱਪ 'ਚ ਅੱਜ ਵੈਸਟ ਇੰਡੀਜ਼ ਤੇ ਅਫ਼ਗ਼ਾਨਿਸਤਾਨ ਹੋਣਗੇ ਆਹਮੋ ਸਾਹਮਣੇ

ਲੰਦਨ, 4 ਜੁਲਾਈ - ਆਈ.ਸੀ.ਸੀ ਵਿਸ਼ਵ ਕੱਪ 'ਚ ਅੱਜ ਵੈਸਟਇੰਡੀਜ਼ ਤੇ ਅਫ਼ਗ਼ਾਨਿਸਤਾਨ ਵਿਚਕਾਰ ਮੁਕਾਬਲਾ ਹੋਵੇਗਾ। ਆਪਣਾ ਆਖ਼ਰੀ ਮੁਕਾਬਲਾ ਜਿੱਤ ਕੇ ਦੋਵੇਂ ਟੀਮਾਂ ਵਿਸ਼ਵ ਕੱਪ ਤੋਂ ਸਨਮਾਨਜਨਕ ਵਿਦਾਈ ਚਾਹੁਣਗੀਆਂ। ਦੋਵੇਂ ਹੀ ਟੀਮਾਂ ਇਸ ਵਿਸ਼ਵ ਕੱਪ ਵਿਚ ਆਪਣੀ ਛਾਪ ਛੱਡਣ 'ਚ ਨਾਕਾਮ ਰਹੀਆਂ ਅਤੇ ਟੂਰਨਾਮੈਂਟ 'ਚੋਂ ਬਾਹਰ ਹੋ ਗਈਆਂ । ਵਿੰਡੀਜ਼ ਦੀ ਟੀਮ ਨੇ ਵਿਸ਼ਵ ਕੱਪ ਦੇ ਆਪਣੇ ਪਹਿਲੇ ਮੁਕਾਬਲੇ ਵਿਚ ਵੱਡਾ ਉਲਟਫੇਰ ਕਰਦੇ ਹੋਏ ਪਾਕਿਸਤਾਨ ਨੂੰ ਹਰਾਇਆ ਸੀ। ਉਸ ਨੇ ਇਸ ਟੂਰਨਾਮੈਂਟ ਵਿਚ ਆਪਣੀ ਦਮਦਾਰ ਹਾਜ਼ਰੀ ਦਰਜ ਕੀਤੀ ਸੀ।