ਭਾਰਤ ਦੀਆਂ ਮਹਿਲਾ ਪਹਿਲਵਾਨਾਂ ਨੇ ਜਿੱਤੇ 2 ਸੋਨ ਸਮੇਤ 6 ਤਮਗੇ

ਨਵੀਂ ਦਿੱਲੀ— ਮਹਿਲਾ ਪਹਿਲਵਾਨਾਂ ਨੇ ਮੈਡ੍ਰਿਡ (ਸਪੇਨ) ਵਿਚ ਚੱਲ ਰਹੇ ਸਪੇਨ ਗ੍ਰਾਂ. ਪ੍ਰੀ. ਕੁਸ਼ਤੀ ਟੂਰਨਾਮੈਂਟ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਦੋ ਸੋਨ ਤਮਗਿਆਂ ਸਮੇਤ ਕੁਲ 6 ਤਮਗੇ ਜਿੱਤ ਕੇ ਭਾਰਤ ਦਾ ਨਾਮ ਚਮਕਾਇਆ। ਇਥੇ ਪ੍ਰਾਪਤ ਜਾਣਕਾਰੀ ਅਨੁਸਾਰ ਮਹਿਲਾ ਪਹਿਲਵਾਨਾਂ ਨੇ 2 ਸੋਨ ਤੇ 4 ਚਾਂਦੀ ਤਮਗੇ ਪ੍ਰਾਪਤ ਕੀਤੇ। ਭਾਰਤ ਨੇ ਇਸ ਟੂਰਨਾਮੈਂਟ ਵਿਚ ਕੁਲ ਸੱਤ ਮਹਿਲਾ ਪਹਿਲਵਾਨਾਂ ਨੂੰ ਉਤਾਰਿਆ ਸੀ ਪਰ ਓਲੰਪਿਕ ਕਾਂਸੀ ਤਮਗਾ ਜੇਤੂ ਸਾਕਸ਼ੀ ਮਲਿਕ ਦੇ ਸੱਟ ਲਗਣ ਕਾਰਨ ਟੂਰਨਾਮੈਂਟ 'ਚੋਂ ਹਟ ਗਈ ਸੀ। 6 ਮਹਿਲਾ ਪਹਿਲਵਾਨਾਂ ਨੇ ਤਮਗੇ ਪ੍ਰਾਪਤ ਕੀਤੇ।