ਭਾਰਤ ਨੇ ਨਿਊਜ਼ੀਲੈਂਡ 'ਤੇ 44 ਦੌੜਾਂ ਨਾਲ ਕੀਤੀ ਜਿੱਤ ਹਾਸਿਲ

ਅੰਡਰ-19 ਵਿਸ਼ਵ ਕੱਪ ਵਿੱਚ ਭਾਰਤ ਨੇ ਆਪਣਾ ਆਖਰੀ ਲੀਗ ਮੈਚ ਨਿਊਜ਼ੀਲੈਂਡ ਦੀ ਅੰਡਰ-19 ਟੀਮ ਖਿਲਾਫ਼ ਖੇਡਿਆ । ਆਪਣੇ ਪਹਿਲੇ ਦੋ ਲੀਗ ਮੈਚ ਜਿੱਤਣ ਵਾਲੀ ਭਾਰਤੀ ਟੀਮ ਨੇ ਇਸ ਮੈਚ ਨੂੰ 44 ਦੌੜਾਂ ਨਾਲ ਜਿੱਤ ਲਿਆ । ਭਾਰਤੀ ਟੀਮ ਨੇ ਪਹਿਲਾਂ ਬੱਲੇਬਾਜ਼ੀ ਕਰਨ ਕਰਦੇ ਹੋਏ 21 ਓਵਰਾਂ ਵਿੱਚ ਬਿਨ੍ਹਾਂ ਕਿਸੇ ਨੁਕਸਾਨ ‘ਤੇ 103 ਦੌੜਾਂ ਹੀ ਬਣਾਈਆਂ ਸਨ ਕਿ ਮੀਂਹ ਆ ਗਿਆ । ਇਸ ਤੋਂ ਬਾਅਦ ਜਦੋ ਖੇਡ ਸ਼ੁਰੂ ਹੋਇਆ ਤਾਂ ਮੈਚ 23-23 ਓਵਰ ਦਾ ਕਰ ਦਿੱਤਾ ਗਿਆ । ਭਾਰਤ ਨੇ ਯਸ਼ਸਵੀ (57) ਤੇ ਦਿਵਿਆਂਸ਼ (52) ਦੀ ਸ਼ਾਨਦਾਰ ਪਾਰੀਆਂ ਤੇ ਬਿਨਾਂ ਨੁਕਸਾਨ ‘ਤੇ 115 ਦੌੜਾਂ ਬਣਾਈਆਂ । ਮੀਂਹ ਪ੍ਰਭਾਵਿਤ ਮੈਚ ਨੂੰ ਜਦੋਂ ਮੀਂਹ ਰੁਕਣ ਤੋਂ ਬਾਅਦ ਦੁਬਾਰਾ ਸ਼ੁਰੂ ਕੀਤਾ ਗਿਆ, ਨਿਊਜ਼ੀਲੈਂਡ ਦੀ ਟੀਮ ਨੂੰ ਡੱਕਵਰਥ-ਲੇਵਿਸ ਨਿਯਮ ਦੇ ਅਧਾਰ ‘ਤੇ 23 ਓਵਰਾਂ ਵਿੱਚ 192 ਦੌੜਾਂ ਦਾ ਟੀਚਾ ਦਿੱਤਾ ਗਿਆ । ਨਿਊਜ਼ੀਲੈਂਡ ਦੀ ਟੀਮ ਇਹ ਟੀਚਾ ਹਾਸਿਲ ਨਹੀਂ ਕਰ ਸਕੀ ਅਤੇ 21 ਓਵਰਾਂ ਵਿੱਚ 147 ਦੌੜਾਂ ਬਣਾ ਕੇ ਆਲ ਆਊਟ ਹੋ ਗਈ । ਦੱਸ ਦੇਈਏ ਕਿ ਅੰਡਰ-19 ਵਿਸ਼ਵ ਕੱਪ ਦੇ ਲੀਗ ਮੈਚ ਵਿੱਚ ਭਾਰਤ ਦੀ ਇਹ ਲਗਾਤਾਰ ਤੀਜੀ ਜਿੱਤ ਸੀ ਅਤੇ ਹੁਣ ਟੀਮ ਨੇ ਆਪਣੇ ਗਰੁੱਪ ‘ਏ’ ਵਿੱਚ ਲੀਗ ਮੈਚਾਂ ਵਿੱਚ ਅੰਕ ਟੇਬਲ ਵਿੱਚ ਟਾਪ ਕੀਤਾ ਹੈ ਤੇ ਕੁਆਰਟਰ ਫਾਈਨਲ ਵਿੱਚ ਆਪਣੀ ਜਗ੍ਹਾ ਬਣਾ ਲਈ ਹੈ ।ਇਸ ਮੈਚ ਦੀ ਪਹਿਲੀ ਪਾਰੀ ਵਿੱਚ ਭਾਰਤ ਦੇ ਸਲਾਮੀ ਬੱਲੇਬਾਜ਼ ਯਾਸਸ਼ਵੀ ਜੈਸਵਾਲ ਨੇ ਨਾਬਾਦ 57 ਦੌੜਾਂ ਬਣਾਈਆਂ ਜਦਕਿ ਦਿਵਯਾਂਸ਼ ਸਕਸੈਨਾ ਨੇ ਅਜੇਤੂ 52 ਦੌੜਾਂ ਬਣਾਈਆਂ । ਦੋਵਾਂ ਵਿਚਾਲੇ ਪਹਿਲੇ ਵਿਕਟ ਲਈ 115 ਦੌੜਾਂ ਦੀ ਸਾਂਝੇਦਾਰੀ ਹੋਈ । ਉਥੇ ਹੀ ਭਾਰਤੀ ਟੀਮ ਦੇ ਟੀਚੇ ਦਾ ਪਿੱਛਾ ਕਰਨ ਉਤਰੀ ਨਿਊਜ਼ੀਲੈਂਡ ਦੀ ਟੀਮ ਭਾਰਤੀ ਗੇਂਦਬਾਜ਼ਾਂ ਅੱਗੇ ਬੁਰੀ ਤਰ੍ਹਾਂ ਢੇਰੀ ਹੋ ਗਈ ।ਹਾਲਾਂਕਿ ਰਿਸ ਮਾਇਰੂ ਨੇ 42 ਦੌੜਾਂ ਅਤੇ ਫਰਗਸ ਲੇਲਮੈਨ ਨੇ 31 ਦੌੜਾਂ ਬਣਾ ਕੇ ਟੀਮ ਨੂੰ ਜਿੱਤ ਦਿਵਾਉਣ ਦੀ ਪੂਰੀ ਕੋਸ਼ਿਸ਼ ਕੀਤੀ, ਪਰ ਟੀਮ ਜਿੱਤ ਹਾਸਿਲ ਨਹੀਂ ਕਰ ਸਕੀ । ਇਸ ਮੁਕਾਬਲੇ ਵਿੱਚ ਭਾਰਤੀ ਗੇਂਦਬਾਜ਼ਾਂ ਨੇ ਵਧੀਆ ਪ੍ਰਦਰਸ਼ਨ ਕੀਤਾ । ਜਿਸ ਵਿੱਚ ਭਾਰਤੀ ਗੇਂਦਬਾਜ਼ ਰਵੀ ਬਿਸ਼ਨੋਈ ਨੇ ਸਭ ਤੋਂ ਵੱਧ 4, ਜਦਕਿ ਅਥਰਵ ਅੰਕੋਲੇਕਰ ਨੇ 3 ਅਤੇ ਕਾਰਤਿਕ ਤਿਆਗੀ ਅਤੇ ਸੁਸ਼ਾਂਤ ਮਿਸ਼ਰਾ ਨੇ ਇੱਕ-ਇੱਕ ਵਿਕਟ ਹਾਸਿਲ ਕੀਤੀ । ਇਸ ਮੈਚ ਵਿੱਚ ਰਵੀ ਬਿਸ਼ਨੋਈ ਨੂੰ ਮੈਚ ਦ ਮੈਚ ਚੁਣਿਆ ਗਿਆ ।