ਖੁਸ਼ਖਬਰੀ- ਮਲੋਟ ਤੋਂ ਆਗਰਾ ਲਈ ਹਫਤਾਵਾਰੀ ਵਿਸ਼ੇਸ਼ ਰੇਲਗੱਡੀ ਹੋਵੇਗੀ ਸ਼ੁਰੂ
ਹੋਲੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਪ੍ਰਸ਼ਾਸਨ ਵੱਲੋਂ ਸ਼੍ਰੀ ਗੰਗਾਨਗਰ-ਆਗਰਾ ਹਫਤਾਵਾਰੀ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਹੁਣ ਮਲੋਟ ਦੇ ਯਾਤਰੀਆਂ ਨੂੰ ਵੀ ਸਿੱਧੇ ਤੌਰ ਤੇ ਮਿਲੇਗਾ। ਇਹ ਵਿਸ਼ੇਸ਼ ਰੇਲਗੱਡੀ ਮਲੋਟ ਰੇਲਵੇ ਸਟੇਸ਼ਨ ਰਾਹੀਂ ਆਗਰਾ ਦੇ ਈਦਗਾਹ ਰੇਲਵੇ ਸਟੇਸ਼ਨ ਤੱਕ ਜਾਵੇਗੀ, ਜਿਸ ਨਾਲ ਗੋਵਰਧਨ ਅਤੇ ਮਥੁਰਾ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸਿੱਧੀ ਅਤੇ ਸੁਵਿਧਾਜਨਕ ਰੇਲ ਸੇਵਾ ਪ੍ਰਾਪਤ ਹੋਵੇਗੀ।
ਮਲੋਟ : ਹੋਲੀ ਦੇ ਤਿਉਹਾਰ ਨੂੰ ਧਿਆਨ ਵਿਚ ਰੱਖਦਿਆਂ ਰੇਲਵੇ ਪ੍ਰਸ਼ਾਸਨ ਵੱਲੋਂ ਸ਼੍ਰੀ ਗੰਗਾਨਗਰ-ਆਗਰਾ ਹਫਤਾਵਾਰੀ ਵਿਸ਼ੇਸ਼ ਰੇਲ ਸੇਵਾ ਸ਼ੁਰੂ ਕੀਤੀ ਜਾ ਰਹੀ ਹੈ, ਜਿਸ ਦਾ ਲਾਭ ਹੁਣ ਮਲੋਟ ਦੇ ਯਾਤਰੀਆਂ ਨੂੰ ਵੀ ਸਿੱਧੇ ਤੌਰ ਤੇ ਮਿਲੇਗਾ। ਇਹ ਵਿਸ਼ੇਸ਼ ਰੇਲਗੱਡੀ ਮਲੋਟ ਰੇਲਵੇ ਸਟੇਸ਼ਨ ਰਾਹੀਂ ਆਗਰਾ ਦੇ ਈਦਗਾਹ ਰੇਲਵੇ ਸਟੇਸ਼ਨ ਤੱਕ ਜਾਵੇਗੀ, ਜਿਸ ਨਾਲ ਗੋਵਰਧਨ ਅਤੇ ਮਥੁਰਾ ਧਾਮ ਜਾਣ ਵਾਲੇ ਸ਼ਰਧਾਲੂਆਂ ਨੂੰ ਸਿੱਧੀ ਅਤੇ ਸੁਵਿਧਾਜਨਕ ਰੇਲ ਸੇਵਾ ਪ੍ਰਾਪਤ ਹੋਵੇਗੀ। ਜਾਣਕਾਰੀ ਅਨੁਸਾਰ ਗੱਡੀ ਨੰਬਰ 04733 ਸ਼੍ਰੀ ਗੰਗਾਨਗਰ-ਆਗਰਾ ਹਫਤਾਵਾਰੀ ਵਿਸ਼ੇਸ਼ ਰੇਲਗੱਡੀ 4 ਮਾਰਚ 2026 ਤੋਂ 25 ਮਾਰਚ 2026 ਤੱਕ ਹਰ ਬੁੱਧਵਾਰ ਦੁਪਹਿਰ 2:30 ਵਜੇ ਸ਼੍ਰੀ ਗੰਗਾਨਗਰ ਤੋਂ ਰਵਾਨਾ ਹੋ ਕੇ 3:12 ਵਜੇ ਅਬੋਹਰ ਅਤੇ ਇਸ ਤੋਂ ਬਾਅਦ ਮਲੇਟ ਰੇਲਵੇ ਸਟੇਸ਼ਨ ਪਹੁੰਚੇਗੀ।
ਇੱਥੋਂ ਯਾਤਰੀਆਂ ਨੂੰ ਨਾਲ ਲੈ ਕੇ ਰੇਲਗੱਡੀ ਅਗਲੇ ਦਿਨ ਸਵੇਰੇ 5:15 ਵਜੇ ਆਗਰਾ ਦੇ ਈਦਗਾਹ ਰੇਲਵੇ ਸਟੇਸ਼ਨ 'ਤੇ ਪਹੁੰਚੇਗੀ। ਇਸ ਨਾਲ ਮਲੋਟ ਸਮੇਤ ਨੇੜਲੇ ਇਲਾਕਿਆਂ ਦੇ ਸ਼ਰਧਾਲੂ ਸਿੱਧੇ ਆਗਰਾ, ਗੋਵਰਧਨ ਅਤੇ ਮਥੁਰਾ ਤੱਕ ਬਿਨਾਂ ਬਦਲਾਅ ਯਾਤਰਾ ਕਰ ਸਕਣਗੇ। ਵਾਪਸੀ ਦੌਰਾਨ ਗੱਡੀ ਸੰਖਿਆ 04734 ਆਗਰਾ-ਸ਼੍ਰੀਗੰਗਾਨਗਰ ਵਿਸ਼ੇਸ਼ ਰੇਲਗੱਡੀ 5 ਮਾਰਚ ਤੋਂ 26 ਮਾਰਚ ਤੱਕ ਹਰ ਵੀਰਵਾਰ ਸਵੇਰੇ 7:30 ਵਜੇ ਆਗਰਾ ਦੇ ਈਦਗਾਹ ਰੇਲਵੇ ਸਟੇਸ਼ਨ ਤੋਂ ਰਵਾਨਾ ਹੋ ਕੇ ਵੱਖ-ਵੱਖ ਸਟੇਸ਼ਨਾਂ ਰਾਹੀਂ ਸ਼ੁੱਕਰਵਾਰ ਸਵੇਰੇ ਲਗਭਗ 1:00 ਵਜੇ ਅਬੋਹਰ ਅਤੇ ਇਸ ਤੋਂ ਬਾਅਦ 2:30 ਵਜੇ ਸ਼੍ਰੀ ਗੰਗਾਨਗਰ ਪਹੁੰਚੇਗੀ। ਇਸ ਤਰ੍ਹਾਂ ਸ਼੍ਰੀ ਗੰਗਾਨਗਰ ਅਤੇ ਅਬੋਹਰ ਪਾਸੋਂ ਆਉਣ ਵਾਲੀ ਇਹ ਰੇਲਗੱਡੀ ਮਲੋਟ ਦੇ ਯਾਤਰੀਆਂ ਲਈ ਵੀ ਸਿੱਧਾ ਸੰਪਰਕ ਬਣਾਏਗੀ।
Author : Malout Live



