ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਅਬੁੱਲ ਖੁਰਾਣਾ ਦੀਆਂ ਵਿਦਿਆਰਥਣਾਂ ਵੱਲੋਂ ਲਗਾਇਆ ਗਿਆ ਸਾਇੰਸ ਸਿਟੀ ਦਾ ਟੂਰ
ਮਲੋਟ:- ਸਿੱਖਿਆ ਵਿਭਾਗ ਪੰਜਾਬ ਅਤੇ ਜ਼ਿਲਾ ਸਿੱਖਿਆ ਅਫ਼ਸਰ (ਸੈ.ਸਿੱ) ਸ਼੍ਰੀ ਮੁਕਤਸਰ ਸਾਹਿਬ, ਸੀਨੀਅਰ ਲੈਕਚਰਾਰ ਸ਼੍ਰੀ ਸ਼ਮਿੰਦਰ ਬੱਤਰਾ ਟੂਰ ਪਲਾਨਰ ਦੀ ਯੋਗ ਅਗਵਾਈ ਵਿੱਚ ਸਰਕਾਰੀ ਕੰਨਿਆ ਸੀਨੀਅਰ ਸੈਕੰਡਰੀ ਸਮਾਰਟ ਸਕੂਲ, ਅਬੁੱਲ ਖੁਰਾਣਾ ਦੀਆਂ 10ਵੀਂ, 11ਵੀਂ ਅਤੇ 12ਵੀਂ ਸਾਇੰਸ ਸਟ੍ਰੀਮ ਵਿੱਚ ਪੜ੍ਹ ਰਹੀਆਂ ਕੁੱਲ 50 ਵਿਦਿਆਰਥਣਾਂ ਵੱਲੋਂ ਪੁਸ਼ਪਾ ਗੁਜਰਾਲ ਸਾਇੰਸ ਸਿਟੀ ਕਪੂਰਥਲਾ ਦਾ ਇੱਕ ਦਿਨ ਦਾ ਵਿੱਦਿਅਕ ਟੂਰ ਕੀਤਾ ਗਿਆ। ਇਸ ਵਿੱਦਿਅਕ ਟੂਰ ਦੇ ਇੰਚਾਰਜ ਅਧਿਆਪਕ ਸ਼੍ਰੀ ਗੁਰਲਾਲ ਸਿੰਘ ਲੈਕਚਰਾਰ ਫਿਜਿਕਸ ਨੇ ਦੱਸਿਆ ਕਿ ਸਾਇੰਸ ਸਿਟੀ ਵਿਖੇ ਇਹਨਾਂ ਵਿਦਿਆਰਥਣਾਂ ਵੱਲੋਂ ਸਾਇੰਸ ਵਿਸ਼ੇ ਨਾਲ ਸੰਬੰਧਿਤ ਵੱਖ-ਵੱਖ ਪ੍ਰਾਜੈਕਟਾਂ ਅਤੇ ਮਾਡਲਾਂ ਬਾਰੇ ਜਾਣਕਾਰੀ ਪ੍ਰਾਪਤ ਕੀਤੀ ਗਈ। ਇਸ ਵਿੱਦਿਅਕ ਟੂਰ ਦੇ ਨਾਲ ਸ਼੍ਰੀਮਤੀ ਮਨੀਸ਼ਾ ਗੋਇਲ, ਮਨੀਸ਼ਾ ਕਟਾਰੀਆ, ਕੋਮਲ ਵੱਲੋਂ ਵੀ ਆਪਣਾ ਭਰਪੂਰ ਯੋਗਦਾਨ ਪਾਇਆ ਗਿਆ। ਇਸ ਮੌਕੇ ਵਿਦਿਆਰਥਣਾਂ ਜਸਦੀਪ ਕੌਰ, ਨਰਗੇਸ਼, ਦਿਕਸ਼ਾ ਮਾਨਸੀ, ਖੁਸ਼ਦੀਪ ਨੇ ਦੱਸਿਆ ਕਿ ਸਮੂਹ ਵਿਦਿਆਰਥਣਾਂ ਨੇ ਇਸ ਵਿੱਦਿਅਕ ਟੂਰ ਦੌਰਾਨ ਬਹੁਤ ਕੁਝ ਨਵਾਂ ਸਿੱਖਿਆ ਹੈ। ਸਮੂਹ ਵਿਦਿਆਰਥਣਾਂ ਵੱਲੋਂ ਪੰਜਾਬ ਸਰਕਾਰ ਨੂੰ ਅਪੀਲ ਵੀ ਕੀਤੀ ਗਈ ਹੈ ਕਿ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਦੇ ਵਿੱਦਿਅਕ ਟੂਰ ਸਿੱਖਿਆ ਵਿਭਾਗ ਵੱਲੋਂ ਆਯੋਜਿਤ ਕੀਤੇ ਜਾਣੇ ਚਾਹੀਦੇ ਹਨ ਤਾਂ ਜੋ ਸਾਇੰਸ ਵਿਸ਼ੇ ਦੀ ਪ੍ਰੈਕਟੀਕਲ ਜਾਣਕਾਰੀ ਵੀ ਵਧੀਆ ਢੰਗ ਨਾਲ ਪ੍ਰਾਪਤ ਹੋ ਸਕੇ। Author: Malout Live