ਕਾਲਜ ਦੇ ਸਟਾਫ਼ ਵਲੋਂ ਪ੍ਰਬੰਧਕੀ ਕਮੇਟੀ ਖ਼ਿਲਾਫ਼ ਧਰਨਾ ਮਲੋਟ
ਮਲੋਟ:- ਪਿੰਡ ਛਾਪਿਆਂਵਾਲੀ ਦੇ ਜੀ. ਟੀ. ਬੀ ਕਾਲਜ ਦੇ ਸਟਾਫ਼ ਵਲੋਂ ਕਾਲਜ ਦੀ ਪ੍ਰਬੰਧਕੀ ਕਮੇਟੀ ਵਲੋਂ ਕਥਿਤ ਮਨਮਾਨੀਆਂ ਦੇ ਰੋਸ ਵਜੋਂ ਧਰਨਾ ਲਾਇਆ ਗਿਆ । ਧਰਨੇ ਨੂੰ ਸੰਬੋਧਨ ਕਰਦੇ ਹੋਏ ਬੁਲਾਰਿਆਂ ਨੇ ਕਿਹਾ ਕਿ ਲੰਮੇ ਸਮੇਂ ਤੋਂ ਅਨਿਯਮਿਤ ਤਨਖ਼ਾਹਾਂ, ਕਮੇਟੀ ਵਲੋਂ ਲਾਜ਼ਮੀ ਵਿੱਦਿਅਕ ਕਾਨੂੰਨਾਂ ਨੂੰ ਨਜ਼ਰਅੰਦਾਜ਼ ਕਰ ਕੇ ਲਏ ਜਾਂਦੇ ਫ਼ੈਸਲੇ ਅਤੇ ਇਸ ਦੇ ਪ੍ਰਭਾਵ ਹੇਠ ਵਿਦਿਆਰਥੀਆਂ ਅਤੇ ਸਟਾਫ਼ ਦੇ ਹੋ ਰਹੇ ਸ਼ੋਸ਼ਣ ਕਰਕੇ ਕਾਲਜ ਵਿਚ ਪ੍ਰੇਸ਼ਾਨੀ ਅਤੇ ਤਣਾਅ ਦਾ ਮਾਹੌਲ ਹੈ । ਉਨ੍ਹਾਂ ਕਿਹਾ ਕਿ ਪ੍ਰਬੰਧਕੀ ਕਮੇਟੀ ਵਲੋਂ ਸਟਾਫ਼ ਦੇ ਮਸਲੇ ਹੱਲ ਨਹੀਂ ਕੀਤੇ ਗਏ, ਸਗੋਂ ਇਸ ਦੇ ਉਲਟ ਸਟਾਫ਼ ਦੀ ਛਾਂਟੀ ਦੇ ਹੁਕਮ ਜਾਰੀ ਕੀਤੇ ਜਾ ਰਹੇ ਹਨ ਅਤੇ ਪੱਖਪਾਤੀ ਵਤੀਰਾ ਵਰਤ ਕੇ ਮਾਹੌਲ ਖ਼ਰਾਬ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਕੋਈ ਸਾਰ ਨਹੀਂ ਲਈ ਜਾ ਰਹੀ, ਜਿਸ ਨੂੰ ਲੈ ਕੇ ਉਨ੍ਹਾਂ ਵਲੋਂ ਅੱਜ ਧਰਨਾ ਲਗਾਇਆ ਗਿਆ ।