ਮਲੋਟ ਡਰਾਈਵਰ ਏਕਤਾ ਕਾਰ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਅਮਰ ਸ਼ਹੀਦ ਰਾਜ ਸਿੰਘ ਕਾਮਰੇਡ ਜੀ ਨੂੰ ਮਜ਼ਦੂਰ ਦਿਵਸ ਮੌਕੇ ਸ਼ਰਧਾਂਜਲੀ ਕੀਤੀ ਭੇਂਟ
ਮਲੋਟ ਡਰਾਈਵਰ ਏਕਤਾ ਕਾਰ ਸੇਵਾ ਸੁਸਾਇਟੀ ਦੇ ਮੈਂਬਰਾਂ ਨੇ ਹਰ ਸਾਲ ਦੀ ਤਰ੍ਹਾਂ ਬੀਤੇ ਦਿਨ ਮਜ਼ਦੂਰ ਦਿਵਸ ਸ੍ਰੀ ਗੁਰੂ ਰਵਿਦਾਸ ਭਵਨ ਮਲੋਟ ਵਿੱਚ ਮਨਾਇਆ। ਇਸ ਸਮਾਗਮ ਵਿੱਚ ਅਮਰ ਸ਼ਹੀਦ ਰਾਜ ਸਿੰਘ ਕਾਮਰੇਡ ਜੀ ਦੀ ਜੀਵਨੀ ਤੇ ਲਿਖੀ ਪੁਸਤਕ ਵੀ ਰਿਲੀਜ਼ ਕੀਤੀ ਗਈ।
ਮਲੋਟ : ਹਰ ਸਾਲ ਦੀ ਤਰ੍ਹਾਂ ਬੀਤੇ ਦਿਨ ਮਜ਼ਦੂਰ ਦਿਵਸ ਸ੍ਰੀ ਗੁਰੂ ਰਵਿਦਾਸ ਭਵਨ ਮਲੋਟ ਵਿੱਚ ਮਨਾਇਆ ਗਿਆ। ਇਸ ਮੌਕੇ ਮਲੋਟ ਡਰਾਈਵਰ ਏਕਤਾ ਕਾਰ ਚਾਲਕ ਸੇਵਾ ਸੁਸਾਇਟੀ ਦੇ ਪ੍ਰਧਾਨ ਅਜੈ ਕੁਮਾਰ ਨਾਗਰ, ਵਾਈਸ ਪ੍ਰਧਾਨ ਜਗਸੀਰ ਸਿੰਘ ਡੈਨੀ, ਕੈਸ਼ੀਅਰ ਹਰਦੀਪ ਸਿੰਘ ਮਹਿਰਾ, ਸੈਕੇਟਰੀ ਭਗਵੰਤ ਸਿੰਘ, ਸਲਾਹਕਾਰ ਰਾਜਿੰਦਰ ਮਲਿਆ, ਮੈਂਬਰ ਰੋਹਨ ਸਿੰਘ, ਮੈਂਬਰ ਸੋਨੂੰ ਸਿੰਘ ਹਾਜ਼ਿਰ ਹੋਏ ਅਤੇ ਇਸ ਸਮਾਗਮ ਵਿੱਚ ਇਫਟੂ ਦੇ ਮੁੱਖ ਮਹਿਮਾਨ ਚੇਅਰਮੈਨ ਮਾਲਵਾ ਜੋਨ ਕਮੇਟੀ ਸ੍ਰੀਮਤੀ ਸਵਰਨ ਕੌਰ,
ਪੰਜਾਬ ਪ੍ਰਧਾਨ ਸ. ਕੁਲਵਿੰਦਰ ਸਿੰਘ ਵੜੈਚ, ਚੇਅਰਮੈਨ ਮੁੱਖ ਦਫ਼ਤਰ ਮਲੋਟ ਜਗਸੀਰ ਸਿੰਘ ਪੰਨੀਵਲਾ ਫੱਤਾ, ਜਿਲ੍ਹਾ ਪ੍ਰਧਾਨ ਸ. ਪਰਮਪਾਲ ਸਿੰਘ ਅਤੇ ਹੋਰ ਪਿੰਡਾਂ ਦੀਆਂ ਜੱਥੇਬੰਦੀਆਂ ਤੇ ਮੈਂਬਰ ਹਾਜ਼ਿਰ ਹੋਏ। ਇਸ ਸਮਾਗਮ ਵਿੱਚ ਅਮਰ ਸ਼ਹੀਦ ਰਾਜ ਸਿੰਘ ਕਾਮਰੇਡ ਜੀ ਦੀ ਜੀਵਨੀ ਤੇ ਲਿਖੀ ਪੁਸਤਕ ਵੀ ਰਿਲੀਜ਼ ਕੀਤੀ ਗਈ।
Author : Malout Live



