ਪਾਵਰਕਾਮ ਐਡ ਟਰਾਸਕੋ ਠੇਕਾ ਮੁਲਾਜਮ ਯੂਨੀਅਨ ਡਵੀਜਨ ਮਲੋਟ ਵੱਲੋਂ ਕੀਤਾ ਗਿਆ ਰੋਸ ਮਾਰਚ
ਅੱਜ ਇਨ੍ਹਾਂ ਹੀ ਸਾਰੀਆਂ ਮੰਗਾਂ ਨੂੰ ਲੈ ਕੇ ਮੀਟਿੰਗ ਕੀਤੀ ਗਈ ਪਿਛਲੇ ਸਮੇਂ ਵਿੱਚ ਕਿਰਤ ਵਿਭਾਗ ਦੇ ਮੰਤਰੀ ਨਾਲ ਮੀਟਿੰਗਾਂ ਸਿਲਸਲਾ ਚਲ ਰਿਹਾ ਹੈ। ਪਾਵਰਕਾਮ ਮੈਨੇਜਮੈਂਟ ਅਧਿਕਾਰੀਆਂ ਵੱਲੋਂ ਮੀਟਿੰਗ ਵਿੱਚ ਮੰਗਾਂ ਨੂੰ ਹੱਲ ਕਰਨ ਦਾ ਭਰੋਸਾ ਦਿਵਾਇਆ ਕਿ ਛਾਂਟੀ ਕੀਤੇ ਕਾਮੇ ਨੂੰ ਬਹਾਲ ਕਰਨ, ਹਾਦਸਾ ਪੀੜਤ ਕਾਮਿਆਂ ਦੇ ਪਰਿਵਾਰਕ ਮੈਂਬਰਾਂ ਨੂੰ ਮੁਆਵਜ਼ਾ ਨੋਕਰੀ ਦੇਣ, ਸ੍ਰੀ ਮੁਕਤਸਰ ਸਰਕਲ ਦੀ ਛਾਂਟੀ ਰੱਦ ਕਰਨ ਬਾਰੇ ਵੀ ਗੱਲ ਕਹੀ ਗਈ ਹੈ। ਮੈਨੇਜਮੈਂਟ ਵਲੋਂ 10 ਜੁਲਾਈ ਤੱਕ ਮੰਗਾਂ ਦਾ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਪਰ ਸਾਨੂੰ ਮੈਨੇਜਮੈਂਟ ਦੀ ਕਿਸੇ ਵੀ ਗੱਲ ਤੇ ਭਰੋਸਾ ਨਹੀ ਹੈ ਕਿਉਂਕਿ ਮੈਨਜਮੈਟ ਸਿਰਫ ਭੋਰਸਾਦਿੰਦੀ ਹੈ ਮੰਗਾ ਦਾ ਹੱਲ ਨਹੀਂ ਕਰਦੀ ਇਸ ਕਰਕੇ ਡਵੀਜਨ ਮਲੋਟ ਕਮੇਟੀ ਵਲੋਂ 3 ਜੁਲਾਈ ਨੂੰ ਮਲੋਟ ਸਾਹਿਰ ਵਿਚ ਰੋਸ ਮਾਰਚ ਕੱਢਿਆ ਗਿਆ ਤੇ ਚਿਠੀਆਂ ਸਾੜੀਆਂ ਗਈਆਂ ਤੇ ਇਸ ਦੌਰਾਨ ਉਹਨਾਂ ਵੱਲੋਂ ਸਰਕਾਰ ਨੂੰ ਚੇਤਾਵਨੀ ਦਿੱਤੀ ਗਈ ਕਿ 10 ਜੁਲਾਈ ਤੱਕ ਮੰਗਾ ਦਾ ਹੱਲ ਨਹੀਂ ਕਰਦੇ ਤਾਂ ਪਰਿਵਾਰਾਂ ਅਤੇ ਬੱਚਿਆਂ ਸਮਤੇ ਇਸ ਵਾਰ ਪੂਰੀ ਤਯਾਰੀ ਨਾਲ 15 ਜੁਲਾਈ ਨੂੰ ਪਟਿਆਲਾ ਹੈਡ ਆਫਿਸ ਦੇ ਬਾਹਰ ਧਰਨਾ ਦਿੱਤਾ ਜਾਵੇਗਾ ਇਸ ਦੀ ਸਾਰੀ ਜ਼ਿਮੇਵਾਰੀ ਪੰਜਾਬ ਸਰਕਾਰ ਤੇ ਪਟਿਆਲਾ ਮੈਨੇਜਮੈਂਟ ਦੀ ਹੋਵੇਗੀ।