ਵਿਨੋਦ ਬਾਗੜੀ (ਲਾਡੀ ਮਲੋਟ) ਵੱਲੋਂ ਪ੍ਰਸ਼ਾਸਨ ਅਤੇ ਸੰਬੰਧਿਤ ਐਨ.ਜੀ.ਓ ਸੰਸਥਾਵਾਂ ਅੱਗੇ ਇਨਸਾਫ ਦੀ ਗੁਹਾਰ
ਵਿਨੋਦ ਬਾਗੜੀ (ਲਾਡੀ ਮਲੋਟ) ਵੱਲੋਂ ਪ੍ਰਸ਼ਾਸਨ ਅਤੇ ਸੰਬੰਧਿਤ ਐਨ.ਜੀ.ਓ ਸੰਸਥਾਵਾਂ ਅੱਗੇ ਅਪੀਲ ਕੀਤੀ ਹੈ ਕਿ ਆਵਾਰਾ ਕੁੱਤਿਆਂ ਦੀ ਸੰਖਿਆ ਤੇ ਨਿਯੰਤਰਣ ਲਈ ਬੰਝਕਰਨ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ, ਸ਼ੈਲਟਰ ਹੋਮਾਂ ਦੀ ਵਿਵਸਥਾ ਕੀਤੀ ਜਾਵੇ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸਮਾਜ ਦੀ ਅਸਲ ਤਾਕਤ ਉਸ ਦੀ ਮਨੁੱਖਤਾ ਅਤੇ ਅਨੁਸ਼ਾਸਨ ਵਿੱਚ ਵੱਸਦੀ ਹੈ। ਆਓ ਅਸੀਂ ਐਸਾ ਸੰਤੁਲਿਤ ਹੱਲ ਲੱਭੀਏ ਜਿੱਥੇ ਜਨਤਾ ਨਿਰਭਉ ਰਹੇ ਅਤੇ ਬੇਸਹਾਰਾ ਜੀਵਾਂ ਨੂੰ ਵੀ ਸੁਰੱਖਿਅਤ ਆਸਰਾ ਮਿਲੇ।
ਮਲੋਟ : ਮਲੋਟ ਸ਼ਹਿਰ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਆਵਾਰਾ ਕੁੱਤਿਆਂ ਦੀ ਵੱਧਦੀ ਗਿਣਤੀ ਕਾਰਨ ਆਮ ਜਨਤਾ ਗੰਭੀਰ ਸਮੱਸਿਆਵਾਂ ਦਾ ਸਾਹਮਣਾ ਕਰ ਰਹੀ ਹੈ। ਬੱਚਿਆਂ, ਬਜ਼ੁਰਗਾਂ ਅਤੇ ਰਾਹਗੀਰਾਂ ਲਈ ਘਰੋਂ ਬਾਹਰ ਨਿਕਲਣਾ ਵੀ ਕਈ ਵਾਰ ਡਰ ਅਤੇ ਅਸੁਰੱਖਿਆ ਨਾਲ ਭਰਿਆ ਹੁੰਦਾ ਹੈ। ਕਈ ਮਾਮਲਿਆਂ ਵਿੱਚ ਲੋਕ ਕੁੱਤਿਆਂ ਦੇ ਕੱਟਣ ਦਾ ਸ਼ਿਕਾਰ ਹੋਏ ਹਨ ਅਤੇ ਉਨ੍ਹਾਂ ਨੂੰ ਦਰਦਨਾਕ ਟੀਕਾਕਰਨ ਦੀ ਪ੍ਰਕਿਰਿਆ ਵਿੱਚੋਂ ਲੰਘਣਾ ਪਿਆ ਹੈ। ਇਹ ਸਥਿਤੀ ਤੁਰੰਤ ਅਤੇ ਪ੍ਰਭਾਵਸ਼ਾਲੀ ਕਾਰਵਾਈ ਦੀ ਮੰਗ ਕਰਦੀ ਹੈ। ਇਸ ਦੇ ਨਾਲ ਇਹ ਵੀ ਯਾਦ ਰੱਖਣਾ ਲਾਜ਼ਮੀ ਹੈ ਕਿ ਇਹ ਬੇਜ਼ੁਬਾਨ ਜੀਵ ਮਾਸੂਮ ਅਤੇ ਬੇਸਹਾਰੇ ਹਨ। ਉਨ੍ਹਾਂ ਕੋਲ ਨਾ ਢੰਗ ਦਾ ਆਸਰਾ ਹੈ, ਨਾ ਨਿਯਮਿਤ ਖੁਰਾਕ ਅਤੇ ਨਾ ਹੀ ਪੂਰੀ ਪਸ਼ੂ-ਚਿਕਿਤਸਾ ਸਹੂਲਤ।
ਪ੍ਰਬੰਧ ਦੀ ਕਮੀ ਅਤੇ ਅਣਗਹਿਲੀ ਕਾਰਨ ਇਹ ਮਸਲਾ ਹੋਰ ਗੰਭੀਰ ਹੋ ਗਿਆ ਹੈ। ਇਸ ਲਈ ਇਸ ਦਾ ਹੱਲ ਵੀ ਸੰਵੇਦਨਸ਼ੀਲ ਅਤੇ ਵਿਗਿਆਨਕ ਢੰਗ ਨਾਲ ਹੀ ਸੰਭਵ ਹੈ। ਵਿਨੋਦ ਬਾਗੜੀ (ਲਾਡੀ ਮਲੋਟ) ਨੇ ਕਿਹਾ ਕਿ ਮੈਂ ਪ੍ਰਸ਼ਾਸਨ ਅਤੇ ਸੰਬੰਧਿਤ ਐਨ.ਜੀ.ਓ ਸੰਸਥਾਵਾਂ ਕੋਲ ਦ੍ਰਿੜ ਅਪੀਲ ਕਰਦਾ ਹਾਂ ਕਿ ਆਵਾਰਾ ਕੁੱਤਿਆਂ ਦੀ ਸੰਖਿਆ ਤੇ ਨਿਯੰਤਰਣ ਲਈ ਬੰਝਕਰਨ ਅਤੇ ਟੀਕਾਕਰਨ ਮੁਹਿੰਮ ਨੂੰ ਤੇਜ਼ ਕੀਤਾ ਜਾਵੇ, ਸ਼ੈਲਟਰ ਹੋਮਾਂ ਦੀ ਵਿਵਸਥਾ ਕੀਤੀ ਜਾਵੇ ਅਤੇ ਆਮ ਲੋਕਾਂ ਦੀ ਸੁਰੱਖਿਆ ਯਕੀਨੀ ਬਣਾਈ ਜਾਵੇ। ਸਮਾਜ ਦੀ ਅਸਲ ਤਾਕਤ ਉਸ ਦੀ ਮਨੁੱਖਤਾ ਅਤੇ ਅਨੁਸ਼ਾਸਨ ਵਿੱਚ ਵੱਸਦੀ ਹੈ। ਆਓ ਅਸੀਂ ਐਸਾ ਸੰਤੁਲਿਤ ਹੱਲ ਲੱਭੀਏ ਜਿੱਥੇ ਜਨਤਾ ਨਿਰਭਉ ਰਹੇ ਅਤੇ ਬੇਸਹਾਰਾ ਜੀਵਾਂ ਨੂੰ ਵੀ ਸੁਰੱਖਿਅਤ ਆਸਰਾ ਮਿਲੇ।
Author : Malout Live



