ਡੀ. ਏ. ਵੀ. ਕਾਲਜ, ਮਲੋਟ ਵਿਖੇ ਵਣ-ਮਹਾਂਉਤਸਵ ਮਨਾਇਆ ਗਿਆ
ਮਲੋਟ :- ਡੀ. ਏ. ਵੀ. ਕਾਲਜ, ਮਲੋਟ ਵਿਖੇ ਪ੍ਰਿੰਸੀਪਲ ਡਾ. ਏਕਤਾ ਖੋਸਲਾ ਦੀ ਅਗਵਾਈ ਹੇਠ ਅਤੇ ਐਨ.ਐਸ.ਐਸ. ਵਿਭਾਗ ਵਲੋਂ ਵਣ-ਮਹਾਂਉਤਸਵ ਮਨਾਇਆ ਗਿਆ। ਕੁਦਰਤ ਦਾ ਸੰਤੁਲਣ ਬਨਾਉਣ ਲਈ ਅਤੇ ਆਪਣੇ ਆਲੇ-ਦੁਆਲੇ ਦੇ ਵਾਤਾਵਰਣ ਨੂੰ ਸਾਫ਼-ਸੁਥਰਾ ਰੱਖਣ ਲਈ ਰੁੱਖ ਲਗਾਉਣਾ ਬਹੁਤ ਜਰੂਰੀ ਹੈ।
ਰੁੱਖ ਗਲੋਬਲ ਵਾਰਮਿੰਗਦਾ ਪ੍ਰਭਾਵ ਘੱਟ ਕਰਕੇ ਵਾਤਾਵਰਣ ਪ੍ਰਣਾਲੀ ਨੂੰ ਸੰਤੁਲਿਤ ਕਰਦੇ ਹਨ। ਇਸ ਮਕਸਦ ਨੂੰ ਮੁੱਖ ਰੱਖਦੇ ਹੋਏ ਕਾਲਜ ਵਿਖੇ ਵੱਖ-ਵੱਖ ਕਿਸਮਾਂ ਦੇ ਰੁੱਖ ਲਗਾਏ ਗਏ। ਇਸ ਮੌਕੇ ਕਾਲਜ ਦੇ ਐਨ.ਐਸ.ਐਸ. ਪ੍ਰੋਗਰਾਮ ਅਫਸਰਾਂ ਡਾ.ਜਸਬੀਰ ਕੌਰ, ਸ਼੍ਰੀ ਸੁਭਾਸ਼ ਗੁਪਤਾ, ਸਟਾਫ਼ ਸੈਕਟਰੀ ਡਾ. ਬ੍ਰਹਮਵੇਦ ਸ਼ਰਮਾ, ਸ਼੍ਰੀ ਸੁਦੇਸ਼ ਗਰੋਵਰ, ਸ਼੍ਰੀਮਤੀ ਇਕਬਾਲ ਕੌਰ ਅਤੇ ਸ਼੍ਰੀਮਤੀ ਰਿੰਪੂ ਸ਼ਾਮਲ ਸਨ।