ਮਲੋਟ ਵਿੱਚ ਦਿਨੋ-ਦਿਨ ਵੱਧ ਰਹੀਆਂ ਹੈ ਚੋਰੀ ਦੀਆਂ ਵਾਰਦਾਤਾਂ

ਮਲੋਟ:- ( ਹਰਪ੍ਰੀਤ ਸਿੰਘ ਹੈਪੀ) ਪਹਿਲਾ ਤਾਂ ਚੋਰਾਂ ਦੁਆਰਾ ਰਾਤ ਦੇ ਸਮੇਂ ਘਰਾਂ ਵਿੱਚ ਦਾਖਲ ਹੋ ਕੇ ਘਰਾਂ ਤੋਂ ਸੋਨਾ, ਚਾਂਦੀ ਅਤੇ ਨਕਦੀ ਚੁਰਾਉਣ ਦੇ ਮਾਮਲੇ ਸਾਹਮਣੇ ਆਉਂਦੇ ਸੀ। ਪਰ ਹੁਣ ਦਿਨ- ਦਿਹਾੜੇ ਚੋਰੀ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਹੈ । ਸ਼ਨੀਵਾਰ ਦੁਪਹਿਰ ਨੂੰ ਸ਼ਹਿਰ ਦੇ ਵਾਰਡ ਨੰਬਰ 25 ਵਿੱਚ ਬਾਬਾ ਪ੍ਰੈਸ ਦਾਸ ਦੇ ਡੇਰੇ ਕੋਲ ਚੋਰਾਂ ਦੁਆਰਾ ਦੁਪਹਿਰ ਨੂੰ ਇਕ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਘਰ ਵਿੱਚ ਪਏ ਸੋਨੇ, ਚਾਂਦੀ ਦੇ ਨਾਲ ਹਜ਼ਾਰਾਂ ਰੁਪਏ ਦੀ ਨਕਦੀ ਲੈ ਕੇ ਫਰਾਰ ਹੋ ਗਏ । ਉਥੇ ਹੀ ਚੋਰਾਂ ਦੁਆਰਾ ਦੂਸਰੇ ਦਿਨ ਐਤਵਾਰ ਦੀ ਦੁਪਹਿਰ ਨੂੰ ਵੀ ਇੱਕ ਹੋਰ ਘਰ ਨੂੰ ਨਿਸ਼ਾਨਾ ਬਣਾਉਂਦੇ ਹੋਏ ਸੋਨੇ ਦੇ ਨਾਲ ਨਵੇਂ ਸੂਟ ਲੈ ਕੇ ਫਰਾਰ ਹੋ ਗਏ। ਇਸ ਘਟਨਾ ਦੀ ਜਾਣਕਾਰੀ ਦਿੰਦੇ ਹੋਏ ਲਖਵਿੰਦਰ ਕੌਰ ਪਤਨੀ ਮੱਖਣ ਸਿੰਘ ਨਿਵਾਸੀ ਗਲੀ ਨੰਬਰ 10 ਪਟੇਲ ਨਗਰ ਨੇ ਦੱਸਿਆ ਕਿ ਉਸ ਦਾ ਪਤੀ ਅਤੇ ਪੁੱਤਰ ਆਪਣੇ ਕੰਮ ਤੇ ਗਏ ਹੋਏ ਸੀ ਅਤੇ ਨਹੁੰ ਆਪਣੇ ਪੇਕੇ ਗਈ ਹੋਈ ਸੀ। ਉਹ ਆਪਣੇ ਘਰ ਨੂੰ ਦੁਪਹਿਰ ਦੇ 11 ਵਜੇ ਤਾਲਾ ਲਗਾਕੇ ਕਿਸੀ ਕੰਮ ਗਈ ਚੱਲੀ ਪਰ ਜਦੋ ਉਹ 2 ਵਜੇ ਵਾਪਿਸ ਆਈ ਤਾਂ ਉਸ ਨੇ ਦੇਖਿਆ ਕਿ ਅਲਮਾਰੀਆਂ ਦਾ ਸਾਰਾ ਸਮਾਂ ਹੇਠਾਂ ਡਿਗਿਆ ਪਿਆ ਸੀ ਅਤੇ ਕਮਰੇ ਵਿੱਚ ਅਟੈਚੀ ਅਤੇ ਟਰੰਕ ਵੀ ਖੁੱਲੀ ਪਈ ਸੀ, ਇਸ ਦੌਰਾਨ ਚੋਰ ਨੇ ਘਰ ਵਿੱਚ ਪਿਆ ਕਰੀਬ 15 ਤੋਲੇ ਸੋਨਾ ਅਤੇ 8 -10 ਜੋ ਨਵੇਂ ਸੀ ਚੁਰਾਕੇ ਲੈ ਗਿਆ। ਮਹਿਲਾ ਲਖਵਿੰਦਰ ਕੌਰ ਨੇ ਦੱਸਿਆ ਕਿ ਘਰ ਦੇ ਵਿਹੜੇ ਦੇ ਨਾਲ ਮੇਨ ਗੇਟ ਤੇ ਰੋਸ਼ਨਦਾਨ ਬਣਾਇਆ ਹੋਇਆ ਹੈ ਤਾਂ ਕਿ ਅੰਦਰ ਹਵਾ ਅਤੇ ਰੋਸ਼ਨੀ ਆ ਜਾ ਸਕੇ ਇਸ ਰੋਸ਼ਨਦਾਨ ਵਿੱਚ ਲੋਹੇ ਦੀ ਰਾਡ ਵੀ ਲਗੀ ਹੋਈ ਸੀ। ਇਸ ਰੋਸ਼ਨਦਾਨ ਤੇ ਲਗੀ ਰਾਡ ਨੂੰ ਉਖਾੜ ਕੇ ਚੋਰ ਕਮਰੇ ਵਿੱਚ ਦਾਖਲ ਹੋਏ। ਇਸ ਸਾਰੀ ਘਟਨਾ ਦੀ ਜਾਣਕਾਰੀ ਪੁਲਿਸ ਨੂੰ ਦੇ ਦਿੱਤੀ ਹੈ। ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ ।