ਵੱਡੀ ਗਿਣਤੀ ਵਿੱਚ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੇ ਕਿਸਾਨ ਮੋਗਾ ਮਹਾਂ ਪੰਚਾਇਤ ਵਿਖੇ ਪਹੁੰਚਣਗੇ
ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ ਹਰਜਿੰਦਰ ਸਿੰਘ ਢਿੱਲੋਂ ਵਾਈਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਦਾਨੇਵਾਲਾ ਚੌਕ ਮਲੋਟ ਵਿਖੇ ਹੋਈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੀ ਮੀਟਿੰਗ ਹਰਜਿੰਦਰ ਸਿੰਘ ਢਿੱਲੋਂ ਵਾਈਸ ਪ੍ਰਧਾਨ ਦੀ ਪ੍ਰਧਾਨਗੀ ਹੇਠ ਮੁੱਖ ਦਫ਼ਤਰ ਦਾਨੇਵਾਲਾ ਚੌਕ ਮਲੋਟ ਵਿਖੇ ਹੋਈ। ਇਸ ਮੀਟਿੰਗ ਵਿੱਚ ਸਾਬਕਾ ਪ੍ਰਧਾਨ ਮੰਤਰੀ ਮਨਮੋਹਣ ਸਿੰਘ ਦੀ ਮੌਤ ਤੇ ਅਫਸੋਸ ਪ੍ਰਗਟ ਕੀਤਾ ਗਿਆ। ਢਾਬੀ ਗੁੱਜਰਾਂ ਬਾਰਡਰ ਤੇ ਮਰਨ ਵਰਤ ਉੱਪਰ ਬੈਠੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦੀ ਵਿਗੜਦੀ ਸਿਹਤ ਤੇ ਚਿੰਤਾਂ ਪ੍ਰਗਟ ਕੀਤੀ ਗਈ ਹੈ।
ਕੇਂਦਰ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਕੇਂਦਰ ਕਿਸਾਨਾਂ ਦੀਆਂ ਮੰਗਾਂ ਮੰਨ ਕੇ ਕਿਸਾਨ ਆਗੂ ਜਗਜੀਤ ਸਿੰਘ ਡੱਲੇਵਾਲ ਦਾ ਮਰਨ ਵਰਤ ਖ਼ਤਮ ਕਰਵਾਇਆ ਜਾਵੇ। 09-01-2025 ਮਹਾਂ ਪੰਚਾਇਤ ਜੋ ਮੋਗਾ ਵਿਖੇ ਹੋ ਰਹੀ ਵੱਡੀ ਗਿਣਤੀ ਵਿੱਚ ਕਿਰਤੀ ਕਿਸਾਨ ਯੂਨੀਅਨ ਬਲਾਕ ਮਲੋਟ ਅਤੇ ਲੰਬੀ ਦੇ ਕਿਸਾਨ ਵੱਡੀ ਗਿਣਤੀ ਵਿੱਚ ਪਹੁੰਚਣਗੇ। ਇਸ ਮੌਕੇ ਜਰਨੈਲ ਸਿੰਘ ਸੰਧੂ, ਪ੍ਰਧਾਨ ਗੁਰਚਰਨ ਸਿੰਘ ਬੁੱਟਰ, ਜਰਨਲ ਸਕੱਤਰ ਗੁਰਚਰਨ ਸਿੰਘ ਢਿੱਲੋਂ, ਪ੍ਰੈੱਸ ਸਕੱਤਰ ਹਰਦੀਪ ਸਿੰਘ, ਇਕਬਾਲ ਸਿੰਘ ਢਿੱਲੋਂ, ਇਕਾਈ ਪ੍ਰਧਾਨ ਪਿੰਡ ਜੰਡਵਾਲਾ ਚੜ੍ਹਤ ਸਿੰਘ, ਗੁਰਮੀਤ ਸਿੰਘ ਢਿੱਲੋਂ, ਗੁਰਦਿਆਲ ਸਿੰਘ ਸੰਧੂ, ਮਾਸਟਰ ਟਹਿਲ ਸਿੰਘ ਸੰਧੂ, ਰੇਸ਼ਮ ਸਿੰਘ ਸਿੱਧੂ, ਬਲਵੀਰ, ਚੰਦ ਸ਼ਰਮਾ, ਬਿਸੰਬਰ ਦਾਸ ਬਾਲਾਨ, ਸਰਦੂਲ ਸਿੰਘ ਸੰਧੂ, ਗੁਰਪ੍ਰੀਤ ਸਿੰਘ, ਗੁਰਜੀਤ ਸਿੰਘ, ਸੁਖਰਾਜ ਸਿੰਘ ਢਿੱਲੋਂ ਮੀਟਿੰਗ ਵਿੱਚ ਹਾਜ਼ਿਰ ਸਨ।
Author : Malout Live