ਮਲੋਟ ਬਠਿੰਡਾ ਰੋਡ ਤੇ ਆਟੋ ਤੇ ਕਾਰ ਦੀ ਟੱਕਰ ਵਿੱਚ 11 ਜਖ਼ਮੀ

ਬੀਤੀ ਸ਼ਾਮ ਮਲੋਟ ਬਠਿੰਡਾ ਕੌਮੀ ਸ਼ਾਹ ਮਾਰਗ ਤੇ ਵਾਪਰੇ ਇੱਕ ਹਾਦਸੇ ਵਿੱਚ 11 ਵਿਅਕਤੀ ਜਖ਼ਮੀ ਹੋ ਗਏ ਹਨ। ਜਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਤਪਾਲ ਵਿੱਚ ਭਰਤੀ ਕੀਤਾ ਗਿਆ ਹੈ। ਜਖ਼ਮੀਆਂ ਵਿੱਚ 2 ਨੇਪਾਲੀ ਅਤੇ 8 ਕਸ਼ਮੀਰੀ ਹਨ ਜੋ ਪੈਲੇਸ ਵਿੱਚ ਵੇਟਰ ਦਾ ਕੰਮ ਕਰਦੇ ਹਨ।

ਮਲੋਟ : ਬੀਤੀ ਸ਼ਾਮ ਮਲੋਟ ਬਠਿੰਡਾ ਕੌਮੀ ਸ਼ਾਹ ਮਾਰਗ ਤੇ ਵਾਪਰੇ ਇੱਕ ਹਾਦਸੇ ਵਿੱਚ 11 ਵਿਅਕਤੀ ਜਖ਼ਮੀ ਹੋ ਗਏ ਹਨ। ਜਖ਼ਮੀਆਂ ਨੂੰ ਮਲੋਟ ਦੇ ਸਰਕਾਰੀ ਹਸਤਪਾਲ ਵਿੱਚ ਭਰਤੀ ਕੀਤਾ ਗਿਆ ਹੈ। ਜਖ਼ਮੀਆਂ ਵਿੱਚ 2 ਨੇਪਾਲੀ ਅਤੇ 8 ਕਸ਼ਮੀਰੀ ਹਨ ਜੋ ਪੈਲੇਸ ਵਿੱਚ ਵੇਟਰ ਦਾ ਕੰਮ ਕਰਦੇ ਹਨ। ਜਾਣਕਾਰੀ ਅਨੁਸਾਰ ਬਠਿੰਡਾ ਰੋਡ ਵਿਖੇ ਇੱਕ ਪੈਲੇਸ ਤੋਂ ਵੇਟਰ ਆਟੋ ਰਿਕਸ਼ਾ ਤੇ ਸਵਾਰ ਹੋ ਕੇ ਸ਼ਹਿਰ ਵੱਲ ਆ ਰਹੇ ਸਨ। ਜਿਸ ਨੂੰ ਮਹਿੰਦਰ ਕੁਮਾਰ ਨਾਮਕ ਚਾਲਕ ਚਲਾ ਰਿਹਾ ਸੀ।

ਸਕਾਈਮਾਲ ਦੇ ਨੇੜੇ ਇੱਕ ਸਵਿਫਟ ਕਾਰ ਨਾਲ ਟੱਕਰ ਹੋਣ ਕਾਰਨ ਆਟੋ ਪਲਟ ਗਿਆ, ਜਿਸ ਨਾਲ ਆਟੋ ਸਵਾਰ 11 ਵਿਅਕਤੀ ਜਖ਼ਮੀ ਹੋ ਗਏ। ਐੱਸ.ਐੱਸ.ਐਫ ਦੀ ਟੀਮ ਨੇ ਮੌਕੇ ਤੇ ਪਹੁੰਚ ਕੇ ਜਖ਼ਮੀਆਂ ਨੂੰ ਸੰਭਾਲਿਆ। ਜਖ਼ਮੀਆਂ ਵਿੱਚ ਮਹਿੰਦਰ ਕੁਮਾਰ, ਜ਼ੁਲਫੀਕਾਰ, ਛੰਮੀਸ਼ਾਹ, ਮੁਹੰਮਦ ਮਹੀਰ, ਬਿਲਾਲ ਅਹਿਮਦ, ਰੋਸ਼ਨ, ਹਾਲੀਲ, ਸ਼ਬੀਰ ਅਹਿਮਦ, ਵਿਕਾਸ, ਤਨਵੀਰ ਹੂਸੈਨ, ਮੁਹੰਮਦ ਜਹਾਂਗੀਰ ਸ਼ਾਮਿਲ ਹਨ। ਜਖ਼ਮੀਆਂ ਵਿੱਚੋਂ ਛੰਮੀਸ਼ਾਹ ਅਤੇ ਵਿਕਾਸ ਨੂੰ ਰੈਫਰ ਕਰ ਦਿੱਤਾ ਹੈ।

Author : Malout Live