"ਇਨਸਾਫ਼ ਸਭਨਾ ਲਈ" ਸੰਬੰਧੀ ਜਾਗਰੂਕਤਾ ਰੈਲੀ ਕੱਢੀ ਗਈ

ਮਲੋਟ:- ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਵੱਲੋਂ ਜਾਰੀ ਦਿਸ਼ਾ-ਨਿਰਦੇਸ਼ਾ ਤਹਿਤ ਸਰਕਾਰੀ ਹਾਈ ਸਕੂਲ ਛਾਪਿਆਂਵਾਲੀ ਦੇ ਮਾਈ ਭਾਗੋ ਕਾਨੂੰਨੀ ਸਾਖਰਤਾ ਕਲੱਬ ਵੱਲੋਂ ਮੁੱਖ ਅਧਿਆਪਕਾ ਡਾ. ਦੀਪਿਕਾ ਗਰਗ ਅਤੇ ਕਲੱਬ ਇੰਚਾਰਜ ਸ.ਗੁਰਮੀਤ ਸਿੰਘ ਦੀ ਅਗਵਾਈ ਵਿੱਚ ਬੀਤੇ ਦਿਨ ਪਿੰਡ ਵਿੱਚ ਜਾਗਰੂਕਤਾ ਰੈਲੀ ਕੱਢੀ ਗਈ।

ਇਸ ਰੈਲੀ ਵਿੱਚ 120 ਵਿਦਿਆਰਥੀਆਂ ਨੇ ਭਾਗ ਲਿਆ। ਰੈਲੀ ਵਿੱਚ ਵਿਦਿਆਰਥੀਆਂ ਨੇ ਜਾਗਰੂਕ ਕਰਨ ਲਈ ਵੱਖ-ਵੱਖ ਤਰ੍ਹਾਂ ਦੇ ਪ੍ਰਭਾਵਸ਼ਾਲੀ ਬੈਨਰ, ਸਲੋਗਨ ਨਾਲ ਪਿੰਡ ਦੀਆਂ ਗਲੀਆਂ ਵਿੱਚ ਜਾ ਕੇ ਪ੍ਰਚਾਰ ਕੀਤਾ। ਪਿੰਡ ਦੇ ਵੱਖ-ਵੱਖ ਚੌਂਕਾ ਵਿੱਚ ਜਾ ਕੇ ਸ.ਗੁਰਮੀਤ ਸਿੰਘ, ਸਵਰਨਜੀਤ ਕੌਰ ਅਤੇ ਏਕਤਾ ਮੈਡਮ ਨੇ ਆਪਣੇ ਪ੍ਰਭਾਵਸ਼ਾਲੀ ਵਿਚਾਰਾਂ ਨਾਲ ਲੋਕਾਂ ਨੂੰ ਦੱਸਿਆਂ ਕਿ ਉਹ ਕਿਸ ਤਰ੍ਹਾਂ ਸਰਕਾਰੀ ਸਹੂਲਤਾਂ ਲੈ ਕੇ ਆਪਣੇ ਹੱਕਾਂ ਦੀ ਸੁਰੱਖਿਆ ਕਰ ਸਕਦੇ ਹਨ। ਔਰਤਾਂ ਨੂੰ ਉਹਨਾਂ ਦੇ ਹੱਕਾਂ ਪ੍ਰਤੀ ਜਾਗਰੂਕ ਕੀਤਾ ਗਿਆ ਅਤੇ ਸਮਾਜ ਵਿੱਚ ਫੈਲੀਆਂ ਬੁਰਾਈਆਂ ਖਿਲਾਫ ਆਵਾਜ਼ ਬੁਲੰਦ ਕਰਨ ਲਈ ਪ੍ਰੇਰਿਤ ਕੀਤਾ। ਇੰਚਾਰਜ ਸਿਮਰਨਜੀਤ ਸਿੰਘ ਨੇ ਅੰਤ ਵਿੱਚ ਬੱਚਿਆਂ ਅਤੇ ਪਿੰਡ ਵਾਸੀਆਂ ਨੂੰ ਦੱਸਿਆਂ ਕਿ ਅਸੀ ਪੜ੍ਹ-ਲਿਖ ਕਿ ਆਪਣੇ ਅਧਿਕਾਰਾਂ ਪ੍ਰਤੀ ਜਾਗਰੂਕ ਹੋ ਸਕਦੇ ਹਾਂ।