ਲੋਹੜੀ ਦਾ ਤਿਉਹਾਰ ਸਾਂਝੀਵਾਲਤਾ ਦਾ ਪ੍ਰਤੀਕ- ਪ੍ਰੋਫ਼ੈਸਰ ਡਾ. ਬਲਜੀਤ ਸਿੰਘ ਗਿੱਲ
ਪ੍ਰੋਫ਼ੈਸਰ ਗਿੱਲ ਨੇ ਲੋਹੜੀ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਲੋਹੜੀ ਸਾਂਝੀਵਾਲਤਾ ਤੇ ਮੇਲ-ਮਿਲਾਪ ਦਾ ਸਾਂਝਾ ਤਿਉਹਾਰ ਹੈ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਪ੍ਰੋਫ਼ੈਸਰ ਗਿੱਲ ਨੇ ਲੋਹੜੀ ਦੀਆਂ ਸੰਗਤਾਂ ਨੂੰ ਵਧਾਈਆਂ ਦਿੰਦੇ ਹੋਏ ਕਿਹਾ ਕਿ ਲੋਹੜੀ ਸਾਂਝੀਵਾਲਤਾ ਤੇ ਮੇਲ-ਮਿਲਾਪ ਦਾ ਸਾਂਝਾ ਤਿਉਹਾਰ ਹੈ। ਭਾਰਤ ਦੇਸ਼ ਦੇ ਵੱਖ-ਵੱਖ ਕੋਨਿਆਂ ਵਿੱਚ ਇਸ ਨੂੰ ਵੱਖ-ਵੱਖ ਨਾਵਾਂ ਨਾਲ ਪੁਕਾਰਿਆ ਜਾਂਦਾ ਹੈ ਜਿਵੇਂ ਪੂਸ-ਸਕਰਾਂਤੀ, ਸੁਕਾਰਤ, ਪੋਗਲ, ਪੇਡ-ਪਡਾਗਾ, ਚਨ-ਸੂਰਜੀ ਆਦਿ ਲੋਹੜੀ ਦੀਆਂ ਲੋਰੀਆਂ ਸੁਣਾਉਣ ਵਾਲੇ ਬਜ਼ੁਰਗ ਇਸ ਦੀ ਸ਼ਾਨ ਹੁੰਦੇ ਹਨ।
ਇਹ ਸਾਂਝੇ ਘਰਾਂ ਦਾ ਤਿਉਹਾਰ ਹੁੰਦਾ ਹੈ ਤੇ ਸਾਂਝੇ ਘਰਾਂ ਦੇ ਵਿੱਚ ਹੀ ਮਨਾਇਆ ਜਾਂਦਾ ਹੈ ਜਦੋਂ ਸਾਂਝੇ ਘਰ ਵਿੱਚ ਇਹ ਤਿਉਹਾਰ ਮਨਾਇਆ ਜਾਵੇਗਾ ਤਾਂ ਆਪਸੀ ਮੇਲ-ਮਿਲਾਪ ਆਪੇ ਹੀ ਵੱਧ ਜਾਵੇਗਾ। ਇਹ ਪੋਹ ਮਹੀਨੇ ਦੇ ਆਖਰੀ ਦਿਨ ਮਨਾਈ ਜਾਂਦੀ ਹੈ। ਬੇਸ਼ੱਕ ਲੋਹੜੀ ਦਾ ਸੰਬੰਧ ਵੱਖ-ਵੱਖ ਵਿਚਾਰਾਂ ਨਾਲ ਸੰਬੰਧਿਤ ਹੈ ਜਿਵੇਂ ਕਿ ਹਰਨਾਖਸ਼ ਦੀ ਭੈਣ ਹੋਲਕਾ, ਦੁੱਲਾ-ਭੱਟੀ ਦੀ ਦੰਤ ਕਥਾ, ਸੰਤ ਕਬੀਰ ਦੀ ਪਤਨੀ ਲੋਈ, ਸਰਦੀਆਂ ਤੋਂ ਬਾਅਦ ਲੰਮੇ ਦਿਨਾਂ ਦੀ ਆਮਦ, ਸੂਰਜ ਦਾ ਅੰਤਰਿਕਸ਼ ਸਥਿਤੀ ਵਿੱਚ ਧਨ ਰਾਸ਼ੀ ਤੋਂ ਮਕਰ ਰਾਸ਼ੀ ਵਿੱਚ ਆਉਣਾ, ਗੰਗਾ-ਜਮਨਾ-ਸਰਸਵਤੀ ਦਾ ਮੇਲ, ਆਦਿ ਨਾਲ ਸੰਬੰਧਿਤ ਹੈ। ਪੁਰਸ਼ ਪ੍ਰਧਾਨ ਸਮਾਜ ਹੋਣ ਕਾਰਨ ਮੁੰਡੇ ਦੇ ਜੰਮਣ ਦੀ ਖੁਸ਼ੀ ਇਸ ਲੋਹੜੀ ਦੇ ਤਿਉਹਾਰ ਤੇ ਦੁੱਗਣੀ ਬਣਾਈ ਜਾਂਦੀ ਹੈ ਪਰ ਅੱਜ ਟੁੱਟ ਚੁੱਕੇ ਪਰਿਵਾਰਾਂ ਕਰਕੇ ਇਹਨਾਂ ਤਿਉਹਾਰ ਦੇ ਮਹੱਤਵ ਦਿਨੋ-ਦਿਨ ਘੱਟ ਰਹੇ ਹਨ। ਜੇ ਮਨੁੱਖ ਦੀ ਜਿੰਦਗੀ ਵਿੱਚ ਤਿਉਹਾਰ ਦਾ ਮਹੱਤਵ ਘਟੇਗਾ ਤਾਂ ਜਿੰਦਗੀ ਦੇ ਕਲੇਸ਼ ਤੇ ਤਣਾਅ ਵਧਣਗੇ। ਤਿਉਹਾਰ ਹਮੇਸ਼ਾ ਹੀ ਮਨੁੱਖ ਨੂੰ ਮਨੁੱਖ ਦੇ ਨੇੜੇ ਲੈ ਕੇ ਆਉਂਦਾ ਹੈ।
Author : Malout Live