ਗੁਰਮੀਤ ਕਰਾਟੇ ਅਕੈਡਮੀ ਮਲੋਟ ਦੀ ਕਰਾਟੇ ਖਿਡਾਰਨ ਨੇ ਜਿੱਤਿਆ ਬਰਾਊਂਜ ਮੈਡਲ
ਜਿਲ੍ਹਾ ਸਿੱਖਿਆ ਅਫਸਰ ਮੋਰਿੰਡਾ ਦੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਪੱਧਰ ਅੰਡਰ-11 ਸਾਲ ਲੜਕੀਆਂ ਦਾ ਕਰਾਟੇ ਟੂਰਨਾਮੈਂਟ 4 ਨਵੰਬਰ ਨੂੰ ਖਾਲਸਾ ਕਾਲਜ ਮੋਰਿੰਡਾ ਵਿਖੇ ਕਰਵਾਇਆ ਗਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਹਿਬ ਵੱਲੋਂ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੀ ਕਰਾਟੇ ਖਿਡਾਰਨ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 30 ਕਿਲੋ 'ਚੋਂ ਅਦੀਰਾ ਨੇ ਬਰਾਊਂਜ ਮੈਡਲ ਜਿੱਤਿਆ।
ਮਲੋਟ (ਸ਼੍ਰੀ ਮੁਕਤਸਰ ਸਾਹਿਬ) : ਜਿਲ੍ਹਾ ਸਿੱਖਿਆ ਅਫਸਰ ਮੋਰਿੰਡਾ ਦੀਆਂ ਹਦਾਇਤਾਂ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਸੂਬਾ ਪੱਧਰ ਅੰਡਰ-11 ਸਾਲ ਲੜਕੀਆਂ ਦਾ ਕਰਾਟੇ ਟੂਰਨਾਮੈਂਟ 4 ਨਵੰਬਰ ਨੂੰ ਖਾਲਸਾ ਕਾਲਜ ਮੋਰਿੰਡਾ ਵਿਖੇ ਕਰਵਾਇਆ ਗਿਆ। ਜਿਸ ਵਿੱਚ ਸੂਬਾ ਭਰ ਦੇ ਬਹੁਤ ਸਾਰੇ ਖਿਡਾਰੀਆਂ ਨੇ ਭਾਗ ਲਿਆ। ਇਸ ਟੂਰਨਾਮੈਂਟ ਵਿੱਚ ਜ਼ਿਲ੍ਹਾ ਸ਼੍ਰੀ ਮੁਕਤਸਰ ਸਹਿਬ ਵੱਲੋਂ ਗੁਰਮੀਤ ਕਰਾਟੇ ਅਕੈਡਮੀ ਮਲੋਟ ਦੀ ਕਰਾਟੇ ਖਿਡਾਰਨ ਨੇ ਆਪਣੀ ਕਲਾ ਦਾ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਅੰਡਰ 30 ਕਿਲੋ 'ਚੋਂ ਅਦੀਰਾ ਨੇ ਬਰਾਊਂਜ ਮੈਡਲ ਜਿੱਤਿਆ।
ਇਸ ਮੌਕੇ ਕਰਾਟੇ ਕੋਚ ਗੁਰਮੀਤ ਸਿੰਘ ਚੀਫ ਇੰਸਟ੍ਰਕਟਰ ਪੰਜਾਬ ਨੇ ਅਦੀਰਾ ਨੂੰ ਵਧਾਈ ਦਿੰਦੇ ਹੋਏ ਦੱਸਿਆ ਕਿ ਜੇਤੂ ਖਿਡਾਰਨ ਨੇ ਛੋਟੀ ਉਮਰ ਵਿੱਚ ਵੱਡਾ ਨਾਮ ਕਮਾਇਆ ਹੈ, ਅਦੀਰਾ ਨੇ ਮੈਡਲ ਜਿੱਤ ਕੇ ਇਲਾਕੇ ਅਤੇ ਜਿਲ੍ਹੇ ਦਾ ਨਾਮ ਰੋਸ਼ਨ ਕੀਤਾ ਹੈ।
Author : Malout Live



