ਅੰਗਹੀਣ ਭਲਾਈ ਯੂਨੀਅਨ ਨੇ ਆਪਣੀਆਂ ਮੰਗਾਂ ਸੰਬੰਧੀ ਵਿਧਾਇਕ ਖੁੱਡੀਆਂ ਨੂੰ ਦਿੱਤਾ ਮੰਗ ਪੱਤਰ
ਮਲੋਟ:- ਅੰਗਹੀਣ ਭਲਾਈ ਯੂਨੀਅਨ ਪੰਜਾਬ ਨੇ ਪਿੰਡ ਤੱਪਾ ਖੇੜਾ ਪਿੰਡ ਦੇ ਗੁਰਦੁਆਰਾ ਸਾਹਿਬ ਵਿੱਚ ਮੀਟਿੰਗ ਕੀਤੀ। ਇਹ ਮੀਟਿੰਗ ਸਲਵਿੰਦਰ ਸਿੰਘ ਜਟਾਣਾ ਸੂਬਾ ਅਡਵਾਈਜ਼ਰ ਪੰਜਾਬ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਮੀਟਿੰਗ ਵਿੱਚ ਆ ਰਹੀਆਂ ਅੰਗਹੀਣਾਂ ਨੂੰ ਮੁਸ਼ਕਿਲਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ। ਇਸ ਤੋਂ ਬਾਅਦ ਹਲਕਾ ਲੰਬੀ ਦੇ ਵਿਧਾਇਕ ਐੱਮ.ਐੱਲ.ਏ ਗੁਰਮੀਤ ਸਿੰਘ ਖੁੱਡੀਆਂ
ਨੂੰ ਮੰਗ ਪੱਤਰ ਦਿੱਤਾ ਗਿਆ। ਤਾਂ ਜੋ ਅੰਗਹੀਣਾਂ ਦੀਆਂ ਮੁਸ਼ਕਿਲਾਂ ਨੂੰ ਦੂਰ ਕੀਤਾ ਜਾ ਸਕੇ। ਇਸ ਦੌਰਾਨ ਵਿਧਾਇਕ ਨੇ ਵਿਸ਼ਵਾਸ਼ ਦਿਵਾਇਆ ਕਿ ਵਿਧਾਨ ਸਭਾ ਵਿੱਚ ਜਾ ਕੇ ਅੰਗਹੀਣਾਂ ਦਾ ਮੁੱਦਾ ਜਰੂਰ ਚੁੱਕਣਗੇ। ਇਸ ਮੌਕੇ ਪ੍ਰਧਾਨ ਸਰਬਜੀਤ ਕੌਰ ਤੱਪਾ ਖੇੜਾ, ਰਣਜੀਤ ਸਿੰਘ, ਪਵਨ ਕੁਮਾਰ, ਸੁਖਦੇਵ ਸਿੰਘ, ਕਮਲੇਸ਼ ਰਾਣੀ ਆਦਿ ਮੈਂਬਰ ਹਾਜਿਰ ਸਨ।