ਆਯੂਸ਼ਮਾਨ-ਭਵ ਮੁਹਿੰਮ ਦੋਰਾਨ ਲੋਕ ਵੱਧ ਤੋਂ ਵੱਧ ਭਾਗ ਲੈ ਕੇ ਲਾਭ ਉਠਾਉਣ: ਕੰਵਰਜੀਤ ਸਿੰਘ ਮਾਨ ਐੱਸ.ਡੀ.ਐੱਮ
ਮਲੋਟ: ਸਰਕਾਰ ਵੱਲੋਂ ਵਿਸ਼ੇਸ਼ ਆਯੂਸ਼ਮਾਨ-ਭਵ ਮੁਹਿੰਮ ਚਲਾਈ ਜਾ ਰਹੀ ਹੈ। ਇਸ ਮੁਹਿੰਮ ਦੀ ਸ਼ੁਰੂਆਤ ਦੀ ਆਨ ਲਾਈਨ ਲਾਚਿੰਗ ਦੇਸ਼ ਦੇ ਰਾਸ਼ਟਰਪਤੀ ਮਾਣਯੋਗ ਦ੍ਰੋਪਦੀ ਮੁਰਮੂ ਵੱਲੋਂ ਕੀਤੀ ਗਈ ਅਤੇ ਇਸ ਆਨਲਾਇਨ ਲਾਚਿੰਗ ਸੰਬੰਧੀ ਜਿਲ੍ਹਾ ਹਸਪਤਾਲ ਸ਼੍ਰੀ ਮੁਕਤਸਰ ਸਾਹਿਬ ਵਿਸ਼ੇਸ਼ ਪ੍ਰੌਗਰਾਮ ਕੀਤਾ ਗਿਆ ਜਿਸ ਵਿੱਚ ਡਾ. ਰੀਟਾ ਬਾਲਾ ਸਿਵਲ ਸਰਜਨ, ਸ੍ਰ. ਕੰਵਰਜੀਤ ਸਿੰਘ ਮਾਨ ਏ.ਡੀ.ਸੀ ਕਮ ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ, ਡਾ. ਬੰਦਨਾ ਬਾਂਸਲ ਡੀ.ਐੱਮ.ਸੀ, ਡਾ. ਰਾਹੁਲ ਜਿੰਦਲ ਐੱਸ.ਐੱਮ.ਓ, ਸੁਖਮੰਦਰ ਸਿੰਘ ਜਿਲ੍ਹਾ ਮਾਸ ਮੀਡੀਆ ਅਫਸਰ, ਦੀਪਕ ਕੁਮਾਰ ਡੀ.ਪੀ.ਐੱਮ, ਸੁਰਿੰਦਰ ਸਿੰਘ ਐੱਮ.ਈ.ਓ, ਸੁਨੀਲ ਕੁਮਾਰ ਡੀ.ਐੱਸ.ਏ, ਗਗਨਦੀਪ ਕੌਰ ਬੀ.ਸੀ.ਸੀ ਕੁਆਰਡੀਨੇਟਰ, ਰਮਨਦੀਪ ਕੋਰ ਅਤੇ ਹਸਪਤਾਲ ਦੇ ਸਟਾਫ ਨੇ ਵਿਸੇਸ਼ ਤੌਰ ਤੇ ਇਸ ਆਨਲਾਈਨ ਪ੍ਰੋਗਰਾਮ ਵਿੱਚ ਹਿੱਸਾ ਲਿਆ। ਇਸ ਸੰਬੰਧੀ ਜਾਣਕਾਰੀ ਦਿੰਦਿਆਂ ਡਾ. ਰੀਟਾ ਬਾਲਾ ਸਿਵਲ ਸਰਜਨ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ ਸਰਕਾਰ ਵੱਲੋਂ ਆਯੂਸ਼ਮਾਨ ਭਵ ਪ੍ਰੋਗਰਾਮ ਲਾਂਚ ਕੀਤਾ ਗਿਆ ਹੈ, ਜੋ ਕਿ 17 ਸਿਤੰਬਰ ਤੋਂ 2 ਅਕਤੂਬਰ ਤੱਕ ਚੱਲੇਗਾ। ਇਸ ਮੌਕੇ ਸ. ਕੰਵਰਜੀਤ ਸਿੰਘ ਮਾਨ ਐੱਸ.ਡੀ.ਐੱਮ ਸ਼੍ਰੀ ਮੁਕਤਸਰ ਸਾਹਿਬ ਨੇ ਦੱਸਿਆ ਕਿ
ਆਯੂਸ਼ਮਾਨ ਭਵ ਸਕੀਮ ਤਹਿਤ ਲੋਕਾਂ ਦੇ ਆਯੂਸ਼ਮਾਨ ਕਾਰਡ ਬਣਾਉਣ ਲਈ ਵਿਸ਼ੇਸ਼ ਕੈਂਪ ਲਗਾਉਣੇ, ਲੋਕਾਂ ਦੀਆਂ ਆਭਾ ਆਈ.ਡੀ ਬਣਾਉਣੀਆਂ, ਐੱਨ.ਸੀ.ਡੀ ਕੈਂਪ ਲਗਾ ਕੇ ਲੋਕਾਂ ਦੀ ਸਿਹਤ ਦਾ ਇਲਾਜ ਕਰਨਾ, ਖੂਨਦਾਨ ਕੈਂਪ ਲਗਾਉਣੇ ਸ਼ਾਮਿਲ ਹਨ। ਇਸ ਦੌਰਾਨ ਉਨ੍ਹਾਂ ਹਰ ਵਰਗ ਦੇ ਲੋਕਾਂ ਨੂੰ ਸ਼ਾਮਿਲ ਕਰਕੇ ਆਯੂਸ਼ਮਾਨ ਕਾਰਡ ਸਕੀਮ ਵਿੱਚ ਸ਼ਾਮਿਲ ਕੀਤਾ ਜਾਏਗਾ ਅਤੇ ਜੋ ਕਾਰਡ ਬਣਾਉਣ ਲਈ ਨਿਰਧਾਰਿਤ ਸ਼ਰਤਾਂ ਪੂਰੀਆਂ ਕਰਦੇ ਹੋਣਗੇ ਉਨ੍ਹਾ ਦੇ ਮੌਕੇ ਤੇ ਕਾਰਡ ਬਣਾਏ ਜਾਣਗੇ। ਉਨ੍ਹਾਂ ਦੱਸਿਆ ਕਿ ਸਰਕਾਰ ਦਾ ਇੱਕੋ ਟੀਚਾ ਹੈ ਕਿ ਹਰ ਵਿਅਕਤੀ ਨੂੰ ਇਸ ਸਕੀਮ ਦਾ ਲਾਭ ਮਿਲੇ, ਜੋ ਇਸ ਕਾਰਡ ਲਈ ਮਿੱਥੀਆਂ ਸ਼ਰਤਾਂ ਪੂਰੀਆਂ ਕਰਦੇ ਹਨ ਤਾਂ ਕਿ ਉਹ ਇਸ ਕਾਰਡ ਦੀ ਮੱਦਦ ਨਾਲ ਆਪਣਾ ਮੁਫਤ ਇਲਾਜ ਕਰਵਾ ਸਕਣ। ਇਸ ਤੋਂ ਇਲਾਵਾ ਆਮ ਲੋਕਾਂ ਦੀਆਂ ਆਭਾ ਆਈਡੀ ਬਣਾਈਆਂ ਜਾਣਗੀਆਂ ਜਿਸ ਦੀ ਮੱਦਦ ਨਾਲ ਵਿਅਕਤੀ ਕਿਤੋਂ ਵੀ ਇਲਾਜ ਕਰਵਾਏ ਉਸ ਦਾ ਸਾਰਾ ਰਿਕਾਰਡ ਆਨਲਾਈਨ ਰਹੇਗਾ, ਅਤੇ ਅਪਣੇ ਇਲਾਜ ਬਾਰੇ ਜਾਣਕਾਰੀ ਲੈ ਸਕੇਗਾ ਕਿ ਉਸਨੂੰ ਕੀ ਇਲਾਜ ਮਿਲ ਰਿਹਾ। ਇਸ ਤੋਂ ਇਲਾਵਾ ਲੋਕਾਂ ਨੂੰ ਸਿਹਤ ਮੇਲੇ ਲਗਾਕੇ ਸਰਕਾਰ ਦੁਆਰਾ ਦਿੱਤੀਆਂ ਜਾ ਰਹੀਆਂ ਮੁਫਤ ਸਿਹਤ ਸੇਵਾਵਾਂ ਅਤੇ ਸਕੀਮਾਂ ਬਾਰੇ ਜਾਗਰੂਕ ਕੀਤਾ ਜਾਵੇਗਾ। Author: Malout Live