ਮਲੋਟ ਦੇ ਪ੍ਰਾਚੀਨ ਮੰਦਿਰ ਮਾਤਾ ਅੰਗੂਰੀ ਦੇਵੀ ਜੀ ਵਿਖੇ ਬੜੇ ਉਤਸ਼ਾਹ ਨਾਲ ਮਨਾਈ ਗਈ ਮਹਾਂਸ਼ਿਵਰਾਤਰੀ
ਮਲੋਟ ਦੇ ਪ੍ਰਾਚੀਨ ਮੰਦਿਰ ਮਾਤਾ ਅੰਗੂਰੀ ਦੇਵੀ ਜੀ ਵਿਖੇ ਮਹਾਂਸ਼ਿਵਰਾਤਰੀ ਮੌਕੇ ਬੜੀ ਸ਼ਰਧਾ ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਭੋਲੇਨਾਥ ਜੀ ਦੀ ਅਰਾਧਨਾ ਕਰਨ ਪਹੁੰਚੇ। ਸਰਧਾਲੂਆਂ ਵੱਲੋਂ ਆਈਆਂ ਸੰਗਤਾਂ ਲਈ ਕੇਸਰ ਦੁੱਧ ਅਤੇ ਫਰੂਟ ਚਾਟ ਲੰਗਰ ਦੀ ਸੇਵਾ ਕੀਤੀ ਗਈ।
ਮਲੋਟ : ਮਲੋਟ ਦੇ ਪ੍ਰਾਚੀਨ ਮੰਦਿਰ ਮਾਤਾ ਅੰਗੂਰੀ ਦੇਵੀ ਜੀ ਵਿਖੇ ਮਹਾਂਸ਼ਿਵਰਾਤਰੀ ਮੌਕੇ ਬੜੀ ਸ਼ਰਧਾ ਨਾਲ ਵੱਡੀ ਗਿਣਤੀ ਵਿੱਚ ਸ਼ਰਧਾਲੂ ਭਗਵਾਨ ਭੋਲੇਨਾਥ ਜੀ ਦੀ ਅਰਾਧਨਾ ਕਰਨ ਪਹੁੰਚੇ। ਮਾਤਾ ਅੰਗੂਰੀ ਦੇਵੀ ਮਹਿਲਾ ਮੰਡਲ ਵੱਲੋਂ ਕੀਤੇ ਗਏ ਕੀਰਤਨ ਵਿੱਚ ਸਜ ਰਹੇ ਭੋਲੇ ਬਾਬਾ, ਬਮ ਬਮ ਭੋਲੇ ਆਦਿ ਭਜਨਾਂ ਨੇ ਸੰਗਤ ਝੂਮਨ ਲਾ ਦਿੱਤੀ। ਕੀਰਤਨ ਉਪਰੰਤ ਮਹਾਂਸ਼ਆਰਤੀ ਤੋਂ ਪਹਿਲਾਂ ਸ਼ਿਫਾਲੀ ਸੱਚਦੇਵਾ ਅਤੇ ਆਈਆ ਸੰਗਤਾਂ ਵਲੋਂ ਸ਼ਿੰਗਾਰ ਅਤੇ ਪੂਜਾ ਅਰਚਨਾ ਕੀਤੀ ਗਈ। ਸਰਧਾਲੂਆਂ ਵੱਲੋਂ ਆਈਆਂ ਸੰਗਤਾਂ ਲਈ ਕੇਸਰ ਦੁੱਧ ਅਤੇ ਫਰੂਟ ਚਾਟ ਲੰਗਰ ਦੀ ਸੇਵਾ ਕੀਤੀ ਗਈ।
ਉਪਰੰਤ ਰਾਤ ਦੇ ਚਾਰੋ ਪਹਿਰ ਪੰਡਿਤ ਅਵਤਾਰ ਕ੍ਰਿਸ਼ਨ ਸ਼ਰਮਾ ਵੱਲੋਂ ਮੰਤਰ ਉਚਾਰਣ ਕਰਕੇ ਮਹਾਂ ਰੁਦ੍ਰਾਅਭਿਸ਼ੇਕ ਕਰਵਾਏ ਗਏ। ਮੰਦਿਰ ਪ੍ਰਧਾਨ ਸਮਾਜਸੇਵੀ ਅਨਿਲ ਜੁਨੇਜਾ ਅਤੇ ਸੈਕੇਟਰੀ ਕੇਸ਼ਵ ਫੁਟੇਲਾ ਨੇ ਆਈਆਂ ਸੰਗਤਾਂ ਦਾ ਧੰਨਵਾਦ ਕੀਤਾ। ਇਸ ਮੌਕੇ ਵਾਈਸ ਪ੍ਰਧਾਨ ਸਤਪਾਲ ਨੰਦਾ, ਪਵਨ ਮਲਹੋਤਰਾ, ਸੁਭਾਸ਼ ਦਹੂਜਾ, ਪ੍ਰਿਤਪਾਲ ਸਿੰਘ, ਬਲਵੀਰ ਸਿੰਘ, ਆਨੰਦ ਸਿੰਗਲਾ, ਕਸ਼ਮੀਰੀ ਲਾਲ ਸੇਠੀ, ਹੈਪੀ ਸ਼ਰਮਾ, ਵਿਕਾਸ ਗਰੋਵਰ, ਗਗਨ ਸ਼ਰਮਾ, ਲਾਭ ਚੰਦ, ਕਾਕਾ ਸੁਖੀਜਾ, ਗੋਲਡੀ ਸਾਗਰ, ਗੌਰਵ ਨਾਗਪਾਲ, ਨਰੇਸ਼ ਕੱਕੜ, ਕ੍ਰਿਸ਼ਨ ਵਰਮਾ, ਸੋਨੂ ਵਰਮਾ, ਅਭੀ ਬਠਲਾ ਆਦਿ ਹੋਰ ਭਗਤਾਂ ਵੱਲੋਂ ਸੰਗਤਾਂ ਲਈ ਸੋਹਣਾ ਅਤੇ ਮਨਮੋਹਕ ਪ੍ਰਬੰਧ ਕੀਤਾ ਗਿਆ।
Author : Malout Live



